Friday, September 11, 2026

ਪੰਜਾਬ ਬੰਦ ਨੂੰ ਭਿਖੀਵਿੰਡ, ਖਾਲੜਾ ਤੇ ਅਲਗੋਂ ‘ਚ ਮਿਲਿਆ ਭਰਵਾਂ ਹੁੰਗਾਰਾ

PPN1001201502

ਭਿਖੀਵਿੰਡ, 10 ਜਨਵਰੀ (ਕੁਲਵਿੰਦਰ ਸਿੰਘ ਕੰਬੋਕੇ/ਲਖਵਿੰਦਰ ਗੋਲਣ/ਹਰਦਿਆਲ ਸਿੰਘ ਭੈਣੀ) – ਦਮਦਮੀ ਟਕਸਾਲ ਅਜਨਾਲਾ ਵਲੋਂ ਅੱਜ ਦਿਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਅੱਜ ਅੱਡਾ ਭਿਖੀਵਿੰਡ, ਖਾਲੜਾ ਅਤੇ ਅੱਡਾ ਅਲਗੋਂ ਕੋਠੀ ਵਿਖੇ ਭਰਵਾਂ ਹੁੰਗਾਰਾ ਮਿਲਿਆ, ਜਦ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਇਸ ਬੰਦ ਨੂੰ ਸਫਲ ਬਣਾਇਆ ਗਿਆ।ਇਸ ਮੌਕੇ ਵੱਖ-ਵੱਖ ਦੁਕਾਨਦਾਰ ਜਿੰਨਾਂ ਨੇ ਆਪਣਾ ਕੰਮ ਕਾਜ ਬੰਦ ਰੱਖਿਆ ਦਾ ਕਹਿਣਾ ਸੀ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਭਾਈ ਗੁਰਬਖਸ਼ ਸਿੰਘ ਨੇ 56 ਦਿਨਾਂ ਤੋਂ ਕੁੱਝ ਨਹੀਂ ਖਾਧਾ ਅਤੇ ਜੇਕਰ ਉਹ ਲੋਕ ਇੱਕ ਦਿਨ ਕੰਮ ਨਹੀਂ ਕਰਨਗੇ ਤਾਂ ਉਨਾਂ ਨੂੰ ਕੁੱਝ ਵੀ ਫਰਕ ਨਹੀਂ ਪੈਣਾ। ਉਨਾਂ ਨੇ ਕਿਹਾ ਕਿ ਸਰਕਾਰ ਨੂੰ ਭਾਈ ਗੁਰਬਖਸ਼ ਸਿੰਘ ਖਾਲਸਾ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ ਤਾਂ ਕਿ ਮਾਨਵਤਾ ਦੀ ਖਾਤਿਰ ਇੱਕ ਕੀਮਤੀ ਜਾਨ ਨੂੰ ਬਚਾਇਆ ਜਾ ਸਕੇ।

Check Also

ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ

ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …

Leave a Reply