Wednesday, January 15, 2025

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਨੇ ਖੇਡਾਂ ਵਤਨ ਪੰਜਾਬ ਦੀਆਂ ’ਚ ਮਾਰੀਆਂ ਮੱਲ੍ਹਾਂ

ਅੰਮ੍ਰਿਤਸਰ, 8 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਖੇਡਾਂ ਵਤਨ ਪੰਜਾਬ ਦੀਆਂ 2024-25 ’ਚ ਮੁੱਕੇਬਾਜ਼ੀ ਦਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਸੋਨੇ, ਚਾਂਦੀ ਅਤੇ ਕਾਂਸੇ ਦੇ ਤਗਮੇ ਹਾਸਲ ਕਰਕੇ ਜ਼ਿਲ੍ਹੇ, ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।
ਸਕੂਲ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ ਨੇ ਵਿਦਿਆਰਥਣਾਂ ਦੀ ਜਿੱਤ ’ਤੇ ਵਧਾਈ ਦਿੰਦਿਆਂ ਦੱਸਿਆ ਕਿ ਸਕੂਲ ਦੀਆਂ 4 ਮੁੱਕੇਬਾਜਾਂ ਨੇ ਖੇਡਾਂ ਵਤਨ ਪੰਜਾਬ ਦੀਆਂ ਅੰਡਰ 17 ਸਾਲ ’ਚ ਮੈਡਲ ਜਿੱਤੇ ਹਨ।ਉਨ੍ਹਾਂ ਕਿਹਾ ਕਿ ਵਿਦਿਆਰਥਣ ਆਸਮੀਨ ਕੋਰ 66 ਕਿਲੋਗ੍ਰਾਮ ’ਚ ਗੋਲਡ ਮੈਡਲ, ਪਾਵਨੀ ਸਰਮਾ ਨੇ 46 ਕਿਲੋਗ੍ਰਾਮ ’ਚ ਗੋਲਡ ਮੈਡਲ, ਸੁਨੇਹਾ ਨੇ 57 ਕਿਲੋਗ੍ਰਾਮ ’ਚ ਸਿਲਵਰ ਮੈਡਲ ਅਤੇ ਖੁਸ਼ਦੀਪ ਕੌਰ ਨੇ 63 ਕਿਲੋਗ੍ਰਾਮ ’ਚ ਬਰਾਊੰਜ ਮੈਡਲ ਜਿੱਤਿਆ ਹੈ। ਉਨ੍ਹਾਂ ਕਿਹਾ ਕਿ ਜਦੋ ਕਿ ਆਸਮੀਨ ਕੌਰ ਅਤੇ ਪਾਵਨੀ ਸ਼ਰਮਾ ਨੇ ਲਗਾਤਾਰ 3 ਗੋਲਡ ਮੈਡਲ ਜਿੱਤ ਕੇ ਸਟੇਟ ਪੱਧਰ ਦੇ ਅਲੱਗ-ਅਲੱਗ ਬਾਕਸਿੰਗ ਮੁਕਾਬਲਿਆ ’ਚ ਹੈਟ੍ਰਿਕ ਮਾਰੀ ਹੈ।
ਪ੍ਰਿੰੰ: ਨਾਗਪਾਲ ਨੇ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ (ਲੜਕੀਆਂ) ਬਾਕਸਿੰਗ ਮੁਕਾਬਲੇ ਜੋ ਕਿ ਲੈਂਮਰੀਨ ਟੈਂਕ ਸਕਿਲ ਯੂਨੀਵਰਸਟੀ ਬਲਾਚੌਰ ਵਿਖੇ ਹੋਈਆਂ।ਜਿਥੇ ਆਸਮੀਨ ਕੌਰ ਨੇ 66 ਕਿਲੋਗ੍ਰਾਮ ਭਾਰ ਵਰਗ ’ਚ ਅਤੇ ਪਾਵਨੀ ਸ਼ਰਮਾ ਨੇ 46 ਕਿਲੋਗ੍ਰਾਮ ਭਾਰ ਵਰਗ ਅੰਡਰ 17 ਸਾਲ ’ਚ ਗੋਲਡ ਮੈਡਲ ਜਿੱਤੇ।ਜਦਕਿ ਇੰਟਰ ਸਕੂਲ ਬਾਕਸਿੰਗ ਟੂਰਨਾਮੈਂਟ ਜੋ ਕਿ (ਜ਼ੀਰਾ) ਫਿਰੋਜ਼ਪੁਰ ਵਿਖੇ ਹੋਈਆਂ ਉਥੇ ਵੀ ਅੰਡਰ 17 ਸਾਲ ’ਚ ਆਸਮੀਨ ਕੌਰ ਨੇ 70 ਕਿਲੋਗ੍ਰਾਮ ਅਤੇ ਪਾਵਨੀ ਸ਼ਰਮਾ ਨੇ 44 ਕਿਲੋਗ੍ਰਾਮ ’ਚ ਗੋਲਡ ਮੈਡਲ ਜਿੱਤੇ ਅਤੇ ਜੂਨੀਅਰ ਸਟੇਟ ਬਾਕਸਿੰਗ ਚੈਪੀਅਨਸ਼ਿਪ ਜੋ ਕਿ ਮਲੇਰਕੋਟਲਾ ਵਿਖੇ ਹੋਈਆਂ ਉਥੇ ਵੀ ਆਸਮੀਨ ਕੌਰ 70 ਕਿਲੋਗ੍ਰਾਮ ਭਾਰ ਵਰਗ ਅਤੇ ਪਾਵਨੀ ਸ਼ਰਮਾ ਨੇ 46 ਕਿਲੋਗ੍ਰਾਮ ’ਚ ਵੀ ਗੋਲਡ ਮੈਡਲ ਜਿੱਤਿਆ।ਇਸੇ ਤਰ੍ਹਾਂ ਆਸਮੀਨ ਅਤੇ ਪਾਵਨੀ ਨੇ ਇੱਕ ਸਾਲ ’ਚ 3 ਅਲੱਗ-ਅਲੱਗ ਸਟੇਟ ਪੱਧਰ ਦੇ ਬਾਕਸਿੰਗ ਮੁਕਾਬਲਿਆਂ ’ਚ ਗੋਲਡ ਮੈਡਲ ਜਿੱਤ ਕੇ ਹੈਟਿ੍ਰਕ ਮਾਰੀ।
ਇਸ ਮੌਕੇ ਪ੍ਰਿੰ: ਨਾਗਪਾਲ ਨੇ ਉਕਤ ਖਿਡਾਰਨਾਂ ਦੀ ਜਿੱਤ ਅਤੇ ਮਿਹਨਤ ਲਈ ਬਾਕਸਿੰਗ ਕੋਚ ਬਲਜਿੰਦਰ ਸਿੰਘ ਅਤੇ ਮਾਪਿਆਂ ਨੂੰ ਵਧਾਈ ਦਿੱਤੀ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਦੀਆਂ ਵਿੱਦਿਅਕ ਸੰਸਥਾਵਾਂ ’ਚ ਮਨਾਇਆ ਲੋਹੜੀ ਦਾ ਤਿਉਹਾਰ

ਅੰਮ੍ਰਿਤਸਰ, 15 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ …