ਅੰਮ੍ਰਿਤਸਰ, 10 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਵੱਲੋਂ ਸਾਲ 1985 ਦੇ ਪਾਸਆਊਟ ਬੈਚ ਦੇ ਪੁਰਾਣੇ
ਵਿਦਿਆਰਥੀਆਂ ਲਈ ਰੀਯੂਨੀਅਨ ਸਮਾਗਮ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਖ਼ਾਲਸਾ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਮਹਿਲ ਸਿੰਘ ਵੱਲੋਂ ਉਕਤ ਸਾਬਕਾ ਵਿਦਿਆਰਥੀਆਂ ਨੂੰ ਕਾਲਜ ਦੇ ਯਾਦਗਾਰੀ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਅਰਵਿੰਦਰ ਕੌਰ ਕਾਹਲੋਂ ਦੇ ਸਹਿਯੋਗ ਨਾਲ ਕਰਵਾਏ ਸਮਾਗਮ ‘ਚ ਪੁੱਜੇ ਸਾਬਕਾ ਵਿਦਿਆਰਥੀਆਂ ਨੇ ਜਿਥੇ ਸੰਸਥਾ ’ਚ ਗੁਜ਼ਾਰੇ ਅਨਮੋਲ ਪਲਾਂ ਨੂੰ ਯਾਦ ਕੀਤਾ, ਉਥੇ ਉਨ੍ਹਾਂ ਨੇ ਜ਼ਿੰਦਗੀ ’ਚ ਕੀਤੇ ਸੰਘਰਸ਼ਾਂ ਅਤੇ ਤਜ਼ਰਬਿਆਂ ਸਬੰਧੀ ਬਾਰੇ ਚਾਨਣਾ ਪਾਇਆ।
ਡਾ. ਮਹਿਲ ਸਿੰਘ ਨੇ 1985 ਦੇ ਸਾਬਕਾ ਵਿਦਿਆਰਥੀਆਂ ਵੱਲੋਂ ਕਿਸਾਨ ਭਾਈਚਾਰੇ ਦੀ ਭਲਾਈ ਅਤੇ ਇਕ ਦਿਸ਼ਾ ਪ੍ਰਦਾਨ ਕਰਨ ਦੇ ਮਕਸਦ ਤਹਿਤ ਬਣਾਏ ਗਏ ‘ਵਲੰਟੀਅਰ ਇਨੀਸ਼ੀਏਟਿਵ ਫ਼ਾਰ ਰੀਜਰਨੇਟਿਵ ਐਗਰੀਕਲਚਰ’ (ਵੀਰਾ-ਜੀ) ਗਰੁੱਪ ਦੇ ਕਾਰਜ਼ਾਂ ਦੀ ਸ਼ਲਾਘਾ ਕੀਤੀ।ਉਨ੍ਹਾਂ ਨੇ ਖੇਤੀਬਾੜੀ ਵਿਭਾਗ ’ਚ ਅਧਿਆਪਨ ਮਿਆਰਾਂ ’ਚ ਹੋਰ ਸੁਧਾਰ ਕਰਨ ’ਚ ਸਹਾਇਤਾ ਕਰਨ ਤੋਂ ਇਲਾਵਾ ਕਿਸਾਨ ਭਾਈਚਾਰੇ ਦੇ ਵਿਕਾਸ ਲਈ ਕੀਤੀਆਂ ਜਾਣ ਵਾਲੀਆਂ ਉਨ੍ਹਾਂ ਦੀਆਂ ਭਵਿੱਖ ਦੀਆਂ ਗਤੀਵਿਧੀਆਂ ’ਚ ਗਰੁੱਪ ਨੂੰ ਪੂਰਾ ਸਹਿਯੋਗ ਦੇਣ ਦਾ ਯਕੀਨ ਦਿਵਾਇਆ।ਡਾ. ਮਹਿਲ ਸਿੰਘ ਨੇ ਸੂਬੇ ਨੂੰ ਖੇਤੀਬਾੜੀ ਸਬੰਧਿਤ ਦਰਪੇਸ਼ ਸਮੱਸਿਆਵਾਂ ਬਾਰੇ ਸਾਬਕਾ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ।
ਇਸ ਤੋਂ ਪਹਿਲਾਂ ਸਮਾਗਮ ਦੇ ਕੋਆਰਡੀਨੇਟਰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਡੀਨ ਅਤੇ ਸਾਬਕਾ ਪ੍ਰੋਫ਼ੈਸਰ ਡਾ: ਸੁਰਿੰਦਰ ਸਿੰਘ ਕੁੱਕਲ ਨੇ ਕਿਹਾ ਕਿ ਉਕਤ ਪ੍ਰੋਗਰਾਮ ਦਾ ਮੁੱਖ ਉਦੇਸ਼ ਅਲਮਾਮਾਤਰ ਅਤੇ ਕਿਸਾਨ ਭਾਈਚਾਰੇ ਨੂੰ ਵਲੰਟੀਅਰ ਕਰਨਾ ਸੀ।ਡਾ: ਕੁੱਕਲ ਨੇ ਡਾ: ਮਹਿਲ ਸਿੰਘ, ਡਾ: ਕਾਹਲੋਂ, ਵਿਭਾਗ ਮੁਖੀ ਡਾ: ਰਣਦੀਪ ਕੌਰ ਅਤੇ ਡੀਨ ਡਾ: ਸਤਨਾਮ ਸਿੰਘ ਅਤੇ ਫੈਕਲਟੀ ਮੈਂਬਰ ਡਾ: ਸਿਮਰਜੀਤ ਕੌਰ ਦਾ ਸਮਾਗਮ ਦੇ ਆਯੋਜਨ ’ਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ।ਡਾ: ਕੁੱਕਲ ਨੇ ਕਿਹਾ ਕਿ ‘ਵੀਰਾ-ਜੀ’ ਜਲਦੀ ਹੀ ਇੱਕ ਪਿੰਡ ਦੀ ਪਛਾਣ ਕਰੇਗਾ ਅਤੇ ਉਸ ਨੂੰ ਗੋਦ ਲੈ ਕੇ ਏਕੀਕ੍ਰਿਤ ਖੇਤੀ ਦੇ ਮਾਡਲ ਨੂੰ ਪ੍ਰਦਰਸ਼ਿਤ ਕਰੇਗਾ, ਜਿਸ ’ਚ ਏਕੀਕ੍ਰਿਤ ਪਾਣੀ, ਪੌਸ਼ਟਿਕ ਤੱਤ ਅਤੇ ਕੀੜੇ ਪ੍ਰਬੰਧਨ ਸ਼ਾਮਿਲ ਹਨ ਆਦਿ ਨਾਲ ਬੇਹਤਰ ਵਾਤਾਵਰਣ ਦੀਆਂ ਸਥਿਤੀਆਂ ਲਈ ਪਾਣੀ, ਅਜੈਵਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਨੂੰ ਘੱਟ ਤੋਂ ਘੱਟ ਕੀਤਾ ਜਾ ਸਕੇ।
Check Also
ਭਗਤ ਰਵਿਦਾਸ ਜੀ ਦੀ 650 ਸਾਲਾ ਜਨਮ ਸ਼ਤਾਬਦੀ ਸਬੰਧੀ 18 ਫ਼ਰਵਰੀ ਨੂੰ ਅੰਮ੍ਰਿਤਸਰ ਅਤੇ 19-20 ਨੂੰ ਹੋਣਗੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮਾਗਮ
ਅੰਮ੍ਰਿਤਸਰ, 30 ਅਕਤੂਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਰਵਿਦਾਸ ਜੀ ਦੀ …
Punjab Post Daily Online Newspaper & Print Media