Wednesday, January 15, 2025

ਪਾਕਿ ਦੇ ਸੰਸਦ ਮੈਂਬਰ ਇਸਫ਼ਿਨਾਰ ਭੰਡਾਰਾ ਨੇ ਇਤਿਹਾਸਕ ਖਾਲਸਾ ਕਾਲਜ ਦਾ ਕੀਤਾ ਦੌਰਾ

ਅੰਮ੍ਰਿਤਸਰ, 10 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਇਤਿਹਾਸਕ ਖ਼ਾਲਸਾ ਕਾਲਜ ਵਿਖੇ ਪਾਕਿਸਤਾਨ ਦੇ ਕੌਮੀ ਅਸਬੈਂਲੀ ਦੇ ਸੰਸਦ ਮੈਂਬਰ ਇਸਫ਼ਿਨਾਰ ਭੰਡਾਰਾ ਨੇ ਆਪਣੇ ਦੌਰੇ ਦੌਰਾਨ ਜਿੱਥੇ ਹਿੰਦ-ਪਾਕਿ ਦੇ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਗੱਲ ਕਹੀ, ਉਥੇ ਦੋਹਾਂ ਮੁਲਕਾਂ ਦੇ ਵਿਦਿਆਰਥੀਆਂ ਨੂੰ ਤਾਲੀਮ ਪ੍ਰਾਪਤ ਕਰਨ ਲਈ ਵਜ਼ੀਰੇਆਲਾ ਦੁਆਰਾ ਵੀਜ਼ਾ ਪ੍ਰਦਾਨ ਕਰਨ ਲਈ ਦੀ ਇੱਛਾ ਨੂੰ ਉਜਾਗਰ ਕੀਤਾ।
ਭੰਡਾਰਾ ਜੋ ਕਿ ਪਾਕਿਸਤਾਨ ਤੋਂ ਭਾਰਤ ਆਪਣੇ ਨਿੱਜੀ ਦੌਰੇ ’ਤੇ ਇੱਥੇ ਪੁੱਜੇ ਸਨ, ਨੇ ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ: ਚਾਂਸਲਰ ਰਜਿੰਦਰ ਮੋਹਨ ਸਿੰਘ ਛੀਨਾ ਨਾਲ ਮਿਲ ਕੇ ਕਰੀਬ 132 ਸਾਲਾਂ ਤੋਂ ਸਮਾਜ ਦੀ ਵਿੱਦਿਅਕ ਖੇਤਰ ’ਚ ਸੇਵਾ ਕਰ ਰਹੀ ਸਿਰਮੌਰ ਸੰਸਥਾ ਦੀ ਸ਼ਲਾਘਾ ਕਰਦਿਆਂ ਵਿਰਾਸਤੀ ਇਮਾਰਤ ਅਤੇ ਭਵਨ ਨਿਰਮਾਣ ਕਲਾ ਦੇ ਨਮੂਨੇ ਨੂੰ ਸਲਾਹਿਆ। ਸ: ਛੀਨਾ ਨੇ ਮੈਨੇਜ਼ਮੈਂਟ ਦਫ਼ਤਰ ਵਿਖੇ ਖ਼ਾਲਸਾ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਮਹਿਲ ਸਿੰਘ, ਐਗਜੇਮੀਨੇਸ਼ਨ ਕੰਟਰੋਲਰ ਡੀਨ ਡਾ. ਕੰਵਲਜੀਤ ਸਿੰਘ ਨਾਲ ਮਿਲ ਕੇ ਸ੍ਰੀ ਭੰਡਾਰਾ ਨੂੰ ਯਾਦਗਾਰੀ ਕਾਲਜ ਦੀ ਤਸਵੀਰ, ਕੌਫ਼ੀ ਟੇਬਲ ਬੁੱਕ ਭੇਂਟ ਕਰਕੇ ਸਨਮਾਨਿਤ ਕੀਤਾ।ਛੀਨਾ ਨੇ ਕੈਂਪਸ ਸਥਿਤ ਗੁਰਦੁਆਰਾ ਸਾਹਿਬ, ਸੁੰਦਰ ਸਿੰਘ ਮਜੀਠੀਆ ਹਾਲ, ਲਾਇਬ੍ਰੇਰੀ ਆਦਿ ਹੋਰ ਮਹੱਤਵਪੂਰਨ ਵੱਖ-ਵੱਖ ਵਿਭਾਗਾਂ ਸਬੰਧੀ ਸੰਸਦ ਮੈਂਬਰ ਨੂੰ ਜਾਣਕਾਰੀ ਦਿੱਤੀ ।
ਕਾਲਜ ਦੀ ਖ਼ੂਬਸੂਰਤ ਇਮਾਰਤ ਨੂੰ ਵੇਖ ਕੇ ਅਤਿ ਪ੍ਰਭਾਵਿਤ ਹੋਏ ਇਸਫਿਨਾਰ ਨੇ ਦੱਸਿਆ ਕਿ ਉਨ੍ਹਾਂ ਇੰਝ ਮਹਿਸੂਸ ਹੋ ਰਿਹਾ ਹੈ ਕਿ ਜਿਵੇਂ ਉਹ ਲਹਿੰਦੇ ਪੰਜਾਬ ’ਚ ਹੀ ਖੜ੍ਹੇ ਆਪਣੇ ਲਾਮਿਸਾਲ ਇਮਾਰਤਾਂ ਦਾ ਦੌਰਾ ਕਰਦੇ ਹੋਏ ਤੱਕ ਰਹੇ ਹਨ।ਉਨ੍ਹਾਂ ਉਮੀਦ ਜਾਹਿਰ ਕਰਦਿਆਂ ਕਿਹਾ ਕਿ ਪ੍ਰਮਾਤਮਾ ਦੋਹਾਂ ਮੁਲਕਾਂ ’ਚ ਪ੍ਰੇਮ-ਪਿਆਰ ਅਤੇ ਇਤਫ਼ਾਕ ਦੀਆਂ ਤੰਦਾਂ ਨੂੰ ਮਜ਼ਬੂਤ ਕਰੇ ਤਾਂ ਹਿੰਦ-ਪਾਕਿ ਦੇ ਲੋਕ ਆਪਸੀ ਇਕ ਵਾਰ ਫ਼ਿਰ ਮਿਲ ਸਕਣ।
ਡਾ. ਮਹਿਲ ਸਿੰਘ, ਕਾਰਜਕਾਰੀ ਪਿ੍ਰੰਸੀਪਲ ਡਾ. ਅਰਵਿੰਦਰ ਕੌਰ ਕਾਹਲੋਂ ਅਤੇ ਡਾ. ਤਮਿੰਦਰ ਸਿੰਘ ਭਾਟੀਆ ਨੇ ਸਾਂਝੇ ਤੌਰ ’ਤੇ ਭੰਡਾਰਾ ਨੂੰ ਕਾਲਜ ਨਾਲ ਸਬੰਧਿਤ ਅਮੀਰ ਵਿਰਾਸਤ ਤੇ ਇਤਿਹਾਸ ਅਤੇ ਸ਼ਾਨਦਾਰ ਆਰਕੀਟੈਕਚਰ ਸਬੰਧੀ ਚਾਨਣਾ ਪਾਉਂਦਿਆਂ ਕਿਹਾ ਕਿ ਇਸ ਸੰਸਥਾ ’ਚ ਵਿੱਦਿਆ ਹਾਸਲ ਕਰਨ ਵਾਲੇ ਸਾਬਕਾ ਵਿਦਿਆਰਥੀ ਉਚ ਅਹੁੱਦਿਆਂ ’ਤੇ ਬਿਰਾਜ਼ਮਾਨ ਹੋ ਕੇ ਅਦਾਰੇ ਦਾ ਨਾਮ ਰੌਸ਼ਨਾ ਰਹੇ ਹਨ।ਬੈਲਜੀਅਮ, ਡੈਨਮਾਰਕ, ਬੁਲਗਾਰੀਆ, ਅਮਰੀਕਾ, ਪੋਲੈਂਡ, ਗ੍ਰੀਸ, ਹੰਗਰੀ, ਅਰਜਨਟੀਨਾ, ਮੈਕਸੀਕੋ, ਕੋਸਟ ਰਿਕਾ, ਮੁੰਬਈ, ਦਿੱਲੀ, ਇਕੂਏਟਰ, ਕੋਲੰਬੀਆ ਅਤੇ ਦੁਨੀਆ ਦੇ ਹੋਰ ਦੇਸ਼ਾਂ ਤੋਂ ਆਏ ਵਫ਼ਦ ਕਾਲਜ ਦੀ ਇਮਾਰਤ ਵੇਖ ਕੇ ਗਦਗਦ ਹੋਏ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਦੀਆਂ ਵਿੱਦਿਅਕ ਸੰਸਥਾਵਾਂ ’ਚ ਮਨਾਇਆ ਲੋਹੜੀ ਦਾ ਤਿਉਹਾਰ

ਅੰਮ੍ਰਿਤਸਰ, 15 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ …