Thursday, December 12, 2024

ਯੂਨੀਵਰਸਿਟੀ ‘ਚ 54ਵੀਂ ਸਾਲਾਨਾ ਅੰਤਰ-ਕਾਲਜ ਅਥਲੈਟਿਕਸ 14 ਦਸੰਬਰ ਤੋਂ

ਅੰਮ੍ਰਿਤਸਰ, 12 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਵਿਖੇ ਯੂਨੀਵਰਸਿਟੀ ਦੀ 54ਵੀਂ ਸਲਾਨਾ ਅੰਤਰ-ਕਾਲਜ ਅਥਲੈਟਿਕਸ ਮੀਟ (ਲੜਕੇ ਤੇ ਲੜਕੀਆਂ) 2024-25 ਦਾ ਆਯੋਜਨ 14 ਤੋਂ 16 ਦਸੰਬਰ 2024 ਤੱਕ ਕਰਵਾਇਆ ਜਾ ਰਿਹਾ ਹੈ।
ਡਾ. ਕੰਵਰ ਮਨਦੀਪ ਸਿੰਘ ਡਾਇਰੈਕਟਰ ਸਪੋਰਟਸ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ 20 ਕਿਲੋਮੀਟਰ ਵਾਕ, ਹੈਮਰ ਥਰੋਅ, 100 ਮੀਟਰ ਹੀਟਸ ਅਤੇ ਫਾਈਨਲਜ਼, ਪੋਲ ਵਾਲਟ ਫਾਈਨਲ, 400 ਮੀਟਰ ਹਰਡਲਜ਼, ਉੱਚੀ ਛਾਲ, 1500 ਮੀਟਰ, ਸ਼ਾਟ ਪੁਟ, 10,000 ਸਮੇਤ ਕਈ ਦਿਲਚਸਪ ਈਵੈਂਟਸ ਹੋਣਗੇ।ਇਸ ਤੋਂ ਇਲਾਵਾ ਐੱਮ. ਬਰਾਡ ਜੰਪ, ਡਿਸਕਸ ਥਰੋਅ, ਟ੍ਰਿਪਲ ਜੰਪ, 5000 ਮੀਟਰ, ਜੈਵਲਿਨ ਥਰੋਅ, ਹਾਫ ਮੈਰਾਥਨ, ਡੇਕੈਥਲੋਨ, ਹੈਪਟਾਥਲੋਨ ਈਵੈਂਟਸ 110 ਐਮ ਹਰਡਲਜ਼, 400 ਮੀਟਰ, ਡਿਸਕਸ ਥਰੋਅ, ਬਰਾਡ ਜੰਪ, ਪੋਲ ਵਾਲਟ, 1500 ਮੀਟਰ (ਡੈਕਾਥਲੋਨ), 200 ਮੀਟਰ (ਹੈਪਟਾਥਲੋਨ), ਰੀਲੇਅ ਈਵੈਂਟ, 4ਣ100 ਮੀਟਰ ਦੇ ਮੁਕਾਬਲੇ ਕਰਵਾਏ ਜਾਣਗੇ।

Check Also

ਭੀਖੀ ਦੇ ਕਬੱਡੀ ਕੱਪ `ਚ ਹਰਿਆਣੇ ਦੇ ਗੱਭਰੂਆਂ ਦੀ ਝੰਡੀ

ਭੀਖੀ, 12 ਦਸੰਬਰ (ਕਮਲ ਜ਼ਿੰਦਲ) – ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਿਤ …