ਅੰਮ੍ਰਿਤਸਰ, 17 ਦਸੰਬਰ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਦੇ ਆਰੀਆ ਯੁਵਤੀ ਸਭਾ ਵਲੋਂ ਪੁਰਾਤਨ ਇਤਿਹਾਸਕ ਆਰੀਆ ਸਮਾਜ ਲੋਹਗੜ੍ਹ ਅੰਮ੍ਰਿਤਸਰ ਵਿਖੇ ਸਾਲਾਨਾ “ਵੈਦਿਕ ਹਵਨ ਯੱਗ” ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਜੇ.ਪੀ ਸ਼ੂਰ ਪ੍ਰਧਾਨ ਆਰੀਆ ਪ੍ਰਦੇਸ਼ਕ ਪ੍ਰਤੀਨਿਧੀ ਉਪ ਸਭਾ ਪੰਜਾਬ ਮੁੱਖ ਮਹਿਮਾਨ ਅਤੇ ਸੁਦਰਸ਼ਨ ਕਪੂਰ ਚੇਅਰਮੈਨ ਸਥਾਨਕ ਕਮੇਟੀ ਮੁੱਖ ਯਜਮਾਨ ਵਜੋਂ ਸ਼ਾਮਲ ਹੋਏ।
ਕਾਲਜ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਆਪਣੇ ਭਾਸ਼ਣ ਦੌਰਾਨ ਸਭ ਤੋਂ ਪਹਿਲਾਂ ਪ੍ਰਮਾਤਮਾ ਦਾ ਧੰਨਵਾਦ ਕੀਤਾ ਅਤੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ।ਉਹਨਾਂ ਨੇ ਕਿਹਾ ਕਿ ਆਰੀਆ ਸਮਾਜ ਵਿਚੋਂ ਡੀ.ਏ.ਵੀ ਦਾ ਜਨਮ ਹੋਇਆ ਹੈ ਅਤੇ ਇਹ ਕੋਈ ਧਰਮ ਜਾਂ ਸੰਪ੍ਰਦਾਇ ਨਹੀਂ ਬਲਕਿ ਇੱਕ ਵੈਦਿਕ ਵਿਚਾਰਧਾਰਾ ਹੈ, ਜੋ ਨਿਰੰਤਰ ਸਮਾਜ ਦਾ ਕਲਿਆਨ ਕਰ ਰਹੀ ਹੈ।ਉਹਨਾਂ ਨੇ ਕਿਹਾ ਕਿ ਆਰੀਆ ਸਮਾਜ ਦੇ ਸੰਸਥਾਪਕ ਮਹਾਰਿਸ਼ੀ ਦਯਾਨੰਦ ਸਰਸਵਤੀ ਜੀ, ਤਿਆਗ ਦੀ ਮੂਰਤ ਮਹਾਤਮਾ ਹੰਸਰਾਜ ਅਤੇ ਮਹਾਤਮਾ ਆਨੰਦ ਸਵਾਮੀ ਜੀ ਦੇ ਨਿਸ਼ਚੇ ਕਦਮਾਂ `ਤੇ ਚਲਦੇ ਹੋਏ ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ਼੍ਰੀ ਨਾਲ਼ ਸਨਮਾਨਿਤ ਪ੍ਰਧਾਨ ਡੀ.ਏ.ਵੀ ਪ੍ਰਬੰਧਕ ਕਮੇਟੀ ਅਤੇ ਆਰੀਆ ਪ੍ਰਦੇਸ਼ਕ ਸਭਾ ਨਵੀਂ ਦਿੱਲੀ ਦੇ ਯਤਨਾਂ ਸਦਕਾ ਹੀ ਅੱਜ ਸਾਰੀਆਂ ਡੀ.ਏ.ਵੀ ਸੰਸਥਾਵਾਂ ਸਿੱਖਿਆ ਦੇ ਮਾਧਿਅਮ ਨਾਲ਼ ਸਮਾਜ ਵਿੱਚ ਸਕਾਰਾਤਮਕ ਪਰਿਵਰਤਨ ਲਿਆ ਰਹੀਆਂ ਹਨ।ਇਸ ਸਮੇਂ ਉਹਨਾਂ ਨੇ ਕਾਲਜ ਦੀਆਂ ਸਾਲ 2024 ਦੀਆਂ ਗਤੀਵਿਧੀਆਂ ਅਤੇ ਸ਼ਾਨਦਾਰ ਪ੍ਰਾਪਤੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਜੇ.ਪੀ ਸ਼ੂਰ ਨੇ ਆਪਣੇ ਭਾਸ਼ਣ ਦੌਰਾਨ ਡਾ. ਪੁਸ਼ਪਿੰਦਰ ਵਾਲੀਆ ਦੀ ਪ੍ਰਸੰਸਾ ਕਰਦਿਆਂ ਉਹਨਾਂ ਦੁਆਰਾ ਅਣਥੱਕ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ ਅਤੇ ਇਸ ਸਫ਼ਲ ਆਯੋਜਨ ਦੀ ਵਧਾਈ ਦਿੰਦਿਆਂ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਬੀ.ਬੀ.ਕੇ ਡੀ.ਏ.ਵੀ ਕਾਲਜ ਦਾ ਆਪਣਾ ਇੱਕ ਵਿਸ਼ੇਸ਼ ਸਥਾਨ ਹੈ।ਉਹਨਾਂ ਨੇ ਕਿਹਾ ਕਿ ਮਹਾਤਮਾ ਆਨੰਦ ਸਵਾਮੀ ਦੇ ਜੀਵਨ ਬਾਰੇ ਪੜ੍ਹੀਏ ਤਾਂ ਇਹ ਗਿਆਨ ਹੁੰਦਾ ਹੈ ਕਿ ਆਰੀਆ ਸਮਾਜ ਦਾ ਮੁੱਖ ਮਨੋਰਥ “ਆਰੀਆ ਬਣਨਾ ਅਤੇ ਬਣਾਉਣਾ ਹੈ” ਕਿਉਂਕਿ ਇਸ ਵਿੱਚ ਵਿਸ਼ਵ ਦਾ ਕਲਿਆਨ ਸ਼ਾਮਲ ਹੈ ।
ਕਾਲਜ ਦੇ ਸੰਗੀਤ ਵਿਭਾਗ ਵਲੋਂ “ਓਮ ਕਹਿਣੇ ਸੇ ਤਰ ਜਾਏਗਾ ਤੇਰਾ ਜੀਵਨ ਸੰਵਰ ਜਾਏਗਾ..” ਮਧੁਰ ਭਜਨ ਗਾਇਨ ਕੀਤਾ, ਜਿਸ ਨਾਲ਼ ਸਾਰਾ ਵਾਤਵਰਨ ਓਮ ਦੇ ਰੰਗ ਵਿਚ ਰੰਗਿਆ ਗਿਆ।ਡਾ. ਪੁਸ਼ਪਿੰਦਰ ਵਾਲੀਆ ਨੇ ਮੁੱਖ ਮਹਿਮਾਨ ਅਤੇ ਆਰੀਆ ਸਮਾਜ ਮੈਂਬਰਾਂ ਅਤੇ ਹੋਰ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰ ਕੇ ਸਨਮਾਨਿਤ ਕੀਤਾ। ਸੁਦਰਸ਼ਨ ਕਪੂਰ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਦਿਲੋਂ ਧੰਨਵਾਦ ਕੀਤਾ।ਮੰਚ ਸੰਚਾਲਨ ਦਾ ਕਾਰਜ਼ ਡਾ. ਅਨੀਤਾ ਨਰੇਂਦਰ ਮੁਖੀ ਹਿੰਦੀ ਵਿਭਾਗ ਵਲੋਂ ਕੀਤਾ ਗਿਆ।
ਸਥਾਨਕ ਕਮੇਟੀ ਦੇ ਮੈਂਬਰ ਕੰਵਰ ਰਜਿੰਦਰ ਸਿੰਘ, ਵੱਖ-ਵੱਖ ਡੀ.ਏ.ਵੀ ਸੰਸਥਾਵਾਂ ਤੋਂ ਪ੍ਰਿੰਸੀਪਲ ਅਜੈ ਬੇਰੀ, ਪ੍ਰਿੰ. ਵਿਕਾਸ ਪਰਾਸ਼ਰ, ਪ੍ਰਿੰ. ਅਸ਼ਵਨੀ ਕੁਮਾਰ, ਪ੍ਰਿੰ. ਪਰਮਜੀਤ ਕੁਮਾਰ, ਆਰੀਆ ਸਮਾਜ ਸ਼ਕਤੀ ਨਗਰ ਤੋਂ ਰਾਕੇਸ਼ ਮਹਿਰਾ, ਸੰਦੀਪ ਅਹੂਜਾ, ਦੀਪਕ ਮਹਾਜਨ, ਗੌਰਵ ਤਾਲਵਾੜ, ਆਰੀਆ ਸਮਾਜ ਲਛਮਨਸਰ ਤੋਂ ਪ੍ਰਧਾਨ ਇੰਦਰਪਾਲ ਆਰੀਆ, ਆਰੀਆ ਸਮਾਜ ਮਾਡਲ ਟਾਊਨ ਤੋਂ ਪ੍ਰਧਾਨ ਮੁਨੀਸ਼ ਖੰਨਾ, ਅਤੁਲ ਮਹਿਰਾ, ਲਾਰੈਂਸ ਰੋਡ ਆਰੀਆ ਸਮਾਜ ਤੋਂ ਸ਼੍ਰੀਮਤੀ ਰੇਨੂ ਘਈ, ਅਨਿਲ ਵਿਨਾਯਕ ਸਹਿਤ ਸਲਿਲ ਕਪੂਰ, ਸ਼੍ਰੀਮਤੀ ਬਲਬੀਰ ਕੌਰ ਬੇਦੀ ਹਾਜ਼ਰ ਰਹੇ।ਇਸ ਮੌਕੇ ਕਾਲਜ ਦੇ ਆਰੀਆ ਯੁਵਤੀ ਸਭਾ ਦੇ ਸਾਰੇ ਮੈਂਬਰ, ਕਾਲਜ ਅਹੁੱਦੇਦਾਰਾਂ ਅਤੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ।ਯੱਗ ਦੀ ਸੰਪੂਰਨਤਾ “ਸ਼ਾਂਤੀ ਪਾਠ” ਨਾਲ਼ ਹੋਈ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ
ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …