Monday, September 21, 2026

ਯੂਨੀਵਰਸਿਟੀਆਂ ਦੀਆਂ 20 ਤੇ 21 ਦਸੰਬਰ ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਹੁਣ 30 ਦਸੰਬਰ ਤੇ 11 ਜਨਵਰੀ ਨੂੰ

ਅੰਮ੍ਰਿਤਸਰ, 18 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕਾਲਜਾਂ ਵਿਚ ਚੱਲ ਰਹੇ ਕੋਰਸਾਂ ਦੀਆਂ ਪਹਿਲਾਂ ਨੈਟ ਤੇ ਅਪਲੋਡ ਕੀਤੀਆਂ ਡੇਟ-ਸ਼ੀਟਾਂ ਵਿਚੋਂ ਮਿਤੀ 20 ਦਸੰਬਰ ਸ਼ੁਕਰਵਾਰ ਅਤੇ 21 ਦਸੰਬਰ 2024 ਸ਼ਨਿਚਰਵਾਰ ਨੂੰ ਹੋਣ ਵਾਲੀਆਂ ਸਾਰੀਆਂ ਸਾਲਾਨਾ ਅਤੇ ਸਿਮੇਸਟਰ (ਥਿਊਰੀ) ਦੀਆਂ ਪ੍ਰੀਖਿਆਵਾਂ ਮੁਲਤਵੀ ਕੀਤੀਆਂ ਜਾਂਦੀਆਂ ਹਨ।
ਡਾ. ਸ਼ਾਲਿਨੀ ਬਹਿਲ, ਪ੍ਰੋਫੈਸਰ ਇੰਚਾਰਜ (ਪ੍ਰੀਖਿਆਵਾਂ) ਨੇ ਦੱਸਿਆ ਕਿ 20 ਦਸੰਬਰ ਨੂੰ ਰੱਖੀਆਂ ਗਈਆਂ ਸਾਰੀਆਂ ਸਾਲਾਨਾ ਅਤੇ ਸਿਮੈਸਟਰ (ਥਿਊਰੀ) ਪ੍ਰੀਖਿਆਵਾਂ ਹੁਣ ਮਿਤੀ 30 ਦਸੰਬਰ ਸੋਮਵਾਰ ਨੂੰ ਹੋਣਗੀਆਂ ਅਤੇ 21 ਦਸੰਬਰ ਸ਼ਨਿਚਰਵਾਰ ਨੂੰ ਰੱਖੀਆਂ ਗਈਆਂ ਸਾਰੀਆਂ ਸਾਲਾਨਾ ਅਤੇ ਸਿਮੈਸਟਰ (ਥਿਊਰੀ) ਪ੍ਰੀਖਿਆਵਾਂ ਹੁਣ 11 ਜਨਵਰੀ 2025 ਸ਼ਨਿਚਰਵਾਰ ਨੂੰ ਪਹਿਲਾਂ ਨਿਰਧਾਰਤ ਸਮੇਂ ਅਤੇ ਪ੍ਰੀਖਿਆ ਕੇਂਦਰਾਂ ਅਨੁਸਾਰ ਹੋਣਗੀਆਂ। ਉਨ੍ਹਾਂ ਦੱਸਿਆ ਕਿ ਇਹ ਜਾਣਕਾਰੀ ਯੂਨੀਵਰਸਿਟੀ ਦੀ ਵੈਬਸਾਈਟ `ਤੇ ਵੀ ਉਪਲਬਧ ਹੋਵੇਗੀ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …