ਸੰਗਰੂਰ, 18 ਦਸੰਬਰ (ਜਗਸੀਰ ਲੌਂਗੋਵਾਲ) – ਕੌਮੀ ਸੇਵਾ ਯੋਜਨਾ ਇਕਾਈ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਮਹਿਲਾਂ ਚੌਕ ਵਲੋਂ “ਨਸ਼ਾ ਮੁਕਤ ਜਵਾਨੀ-ਤੰਦਰੁਸਤ ਜਵਾਨੀ” ਦੇ ਬੈਨਰ ਹੇਠ ਲਗਾਏ ਜਾ ਰਹੇ ਸੱਤ ਰੋਜ਼ਾ ਸਪੈਸ਼ਲ ਐਨ.ਐਸ.ਐਸ ਕੈਂਪ ਦੌਰਾਨ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਅਰੁਣ ਕੁਮਾਰ ਨੇ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ।ਕੈਂਪ ਦੌਰਾਨ ਪਹੁੰਚਣ ‘ਤੇ ਰਾਜੇਸ਼ ਕੁਮਾਰ ਲੈਕਚਰਾਰ ਹਿਸਟਰੀ ਨੇ ਉਹਨਾਂ ਦਾ ਸਵਾਗਤ ਕੀਤਾ ਅਤੇ ਪੂਰੇ ਕੈਂਪ ਦੀ ਵਿਸਥਾਰ ਵਿੱਚ ਰਿਪੋਰਟ ਪੇਸ਼ ਕੀਤੀ।ਵਲੰਟੀਅਰ ਗੋਬਿੰਦ ਸਿੰਘ, ਚਮਕਪ੍ਰੀਤ ਸਿੰਘ, ਗਗਨਦੀਪ ਸਿੰਘ ਹੋਰਾਂ ਨੇ ਵੱਖ-ਵੱਖ ਦਿਨਾਂ ਦੇ ਦੌਰਾਨ ਆਉਣ ਵਾਲੇ ਰਿਸੋਰਸ ਪਰਸਨ ਅਤੇ ਸਮਾਜ ਸੇਵੀਆਂ ਬਾਰੇ ਦੱਸਿਆ।ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸੰਗਰੂਰ ਅਰੁਣ ਕੁਮਾਰ ਨੇ ਵਿਭਾਗ ਵਲੋਂ ਵਲੰਟੀਅਰਾਂ ਅਤੇ ਨੌਜਵਾਨਾਂ ਦੇ ਹਿੱਤਾਂ ਲਈ ਕੀਤੇ ਜਾ ਰਹੇ ਕਾਰਜ਼ਾਂ ਅਤੇ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ।ਉਹਨਾਂ ਕਿਹਾ ਕਿ ਜੇਕਰ ਅਸੀਂ ਇੱਕ ਵਧੀਆ ਸਮਾਜ ਸੇਵਕ ਬਣਨਾ ਚਾਹੁੰਦੇ ਹਾਂ ਤਾਂ ਸਾਨੂੰ ਐਨ.ਐਸ.ਐਸ ਦਾ ਸਹਾਰਾ ਲੈਣਾ ਜਰੂਰੀ ਹੋ ਜਾਂਦਾ ਹੈ।ਉਹਨਾਂ ਕਿਹਾ ਕਿ ਐਨ.ਐਸ.ਐਸ ਨਾਲ ਜੁੜੇ ਵਿਦਿਆਰਥੀ ਸਮਾਜ ਵਿੱਚ ਅੱਗੇ ਜਾ ਕੇ ਵਧੀਆ ਸਮਾਜ ਸੇਵੀ ਅਤੇ ਚੰਗੀਆਂ ਸ਼ਖਸ਼ੀਅਤਾਂ ਬਣ ਕੇ ਉਭਰਦੇ ਹਨ।ਸਹਾਇਕ ਪ੍ਰੋਗਰਾਮ ਅਫਸਰ ਹਰਵਿੰਦਰ ਸਿੰਘ, ਲੈਕਚਰਾਰ ਗੁਰਦੀਪ ਸਿੰਘ, ਲੈਕਚਰਾਰ ਰਾਕੇਸ਼ ਕੁਮਾਰ ਸਰੀਰਕ ਸਿੱਖਿਆ ਨੇ ਵੀ ਵਿਦਿਆਰਥੀਆਂ ਨੂੰ ਸਮਾਜ ਸੇਵਾ ਅਤੇ ਉੱਚੇ ਟੀਚਿਆਂ ਨੂੰ ਮਿਥ ਕੇ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।ਪ੍ਰੋਜੈਕਟ ਵਰਕ ਦੌਰਾਨ ਇਹਨਾਂ ਸਾਰੇ ਵਲੰਟੀਅਰਾਂ ਨੇ ਮਹਿਲਾ ਚੌਂਕ ਦੇ ਬੱਸ ਅੱਡੇ ਦੀ ਸਫਾਈ ਕੀਤੀ ਅਤੇ ਸਕੂਲ ਦੇ ਟਰੈਕ ਦੀਆਂ ਕਰਵਟੋਨਾ ਨੂੰ ਵੱਖ ਵੱਖ-ਰੰਗਾਂ ਨਾਲ ਰੰਗ ਕਰਕੇ ਇੱਕ ਨਵੀਂ ਦਿੱਖ ਪ੍ਰਦਾਨ ਕੀਤੀ।
ਕੈਂਪ ਕਮਾਂਡੈਂਟ ਅਤੇ ਪ੍ਰੋਗਰਾਮ ਅਫਸਰ ਪਰਮਿੰਦਰ ਕੁਮਾਰ ਲੌਂਗੋਵਾਲ ਨੇ ਇਹਨਾਂ ਸ਼ਖ਼ਸ਼ੀਅਤਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਾਡੇ ਯੂਨਿਟ ਵਲੋਂ ਵਲੰਟੀਅਰਾਂ ਦੇ ਸਹਿਯੋਗ ਨਾਲ ਪੂਰਾ ਸਾਲ ਆਪਣੀ ਸੰਸਥਾ ਦੀ ਬੇਹਤਰੀ ਅਤੇ ਸਮਾਜ ਦੇ ਲੋਕਾਂ ਨੂੰ ਵਾਤਾਵਰਣ, ਨਸ਼ਿਆਂ ਦੇ ਮਾੜੇ ਪ੍ਰਭਾਵਾਂ ਆਦਿ ਵੱਖ-ਵੱਖ ਵਿਸ਼ਿਆਂ ਤੇ ਜਾਗਰੂਕ ਕਰਨ ਲਈ ਰੈਲੀਆਂ ਅਤੇ ਸਮਾਗਮ ਆਯੋਜਿਤ ਕੀਤੇ ਜਾਂਦੇ ਹਨ।ਉਹਨਾਂ ਕਿਹਾ ਕਿ ਸਾਡੀ ਸੰਸਥਾ ਦਾ ਇੱਕੋ ਇੱਕ ਉਦੇਸ਼ ਆਪਣੇ ਵਿਦਿਆਰਥੀਆਂ ਨੂੰ ਚੰਗੇ ਨਾਗਰਿਕ ਬਣਨ ਅਤੇ ਚੰਗਾ, ਨਰੋਆ ਸਮਾਜ ਸਿਰਜਣ ਲਈ ਮਦਦਗਾਰ ਸਿੱਧ ਹੋਣਾ ਬਣਾਉਣਾ ਹੈ।ਅੰਤ ‘ਚ ਮੁੱਖ ਮਹਿਮਾਨ ਨੂੰ ਸਨਮਾਨਿਤ ਕੀਤਾ ਗਿਆ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …