Friday, March 28, 2025

ਵਿਸਨ ਰਿਸਰਚ ਵੱਲੋਂ ਯੂਨੀਵਰਸਿਟੀ ਦੇ ਗਿਆਰਾਂ ਵਿਦਿਆਰਥੀਆਂ ਨੂੰ ਨੌਕਰੀਆਂ ਦੀ ਪੇਸ਼ਕਸ਼

ਅੰਮ੍ਰਿਤਸਰ, 18 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਲੇਸਮੈਂਟ ਅਤੇ ਕਰੀਅਰ ਇਨਹਾਂਸਮੈਂਟ ਡਾਇਰੈਕਟੋਰੇਟ ਵੱਲੋਂ ਵਿਸਨ ਰਿਸਰਚ ਕੰਪਨੀ ਮੋਹਾਲੀ ਦੇ ਕੈਂਪਸ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ ਗਿਆ।ਇਸ ਵਿੱਚ 11 ਦੇ ਕਰੀਬ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੈਚ 2025 ਦੇ ਵੱਖ-ਵੱਖ ਬੀ.ਟੈਕ ਕੋਰਸ ਦੇ ਵਿਦਿਆਰਥੀਆਂ ਨੂੰ ਦੁਆਰਾ ਇੰਟਰਨਸ਼ਿਪ ਦੀ ਪੇਸ਼ਕਸ਼ ਕੀਤੀ ਗਈ ਹੈ।ਚੁਣੇ ਗਏ ਵਿਦਿਆਰਥੀਆਂ ਨੂੰ ਆਪਣੀ 6 ਮਹੀਨਿਆਂ ਦੀ ਇੰਟਰਨਸ਼ਿਪ ਮਿਆਦ ਦੇ ਦੌਰਾਨ 15 ਹਜ਼ਾਰ ਰੁਪਏ ਪ੍ਰਤੀ ਮਹੀਨਾ ਵਜ਼ੀਫ਼ਾ ਮਿਲੇਗਾ।ਇੰਟਰਨਸ਼ਿਪ ਦੇ ਸਫਲਤਾਪੂਰਵਕ ਮੁਕੰਮਲ ਹੋਣ `ਤੇ, ਕੰਪਨੀ ਇਨ੍ਹਾਂ ਵਿਦਿਆਰਥੀਆਂ ਨੂੰ ਨੌਕਰੀ ਵੀ ਪ੍ਰਦਾਨ ਕਰੇਗੀ।
ਵਿਸਨ ਰਿਸਰਚ ਵੱਲੋਂ ਬੀ.ਟੈਕ ਦੇ ਅੰਤਿਮ ਸਾਲ ਦੇ ਕੰਪਿਊਟਰ ਸਾਇੰਸ ਅਤੇ ਬੀ.ਟੈਕ ਇਲੈਕਟ੍ਰੋਨਿਕਸ ਦੇ ਵਿਦਿਆਰਥੀਆਂ ਦੇ ਆਨਲਾਈਨ ਟੈਸਟ, ਟੈਕਨੀਕਲ ਅਤੇ ਐਚ.ਆਰ ਇੰਟਰਵਿਊ ਕਰਵਾਏ ਗਏ।ਇਹ ਵਿਦਿਆਰਥੀ ਜਨਵਰੀ 2025 ਵਿੱਚ ਆਪਣੀ ਇੰਟਰਨਸ਼ਿਪ ਜੁਆਇਨ ਕਰਨਗੇ ਅਤੇ ਸਫਲ ਇੰਟਰਨਸ਼ਿਪ ਤੋਂ ਬਾਅਦ, ਉਹ ਜੁਲਾਈ 2025 ਵਿੱਚ ਉਹ ਆਪਣੀਆਂ ਨੌਕਰੀਆਂ `ਤੇ ਸਥਾਈ `ਤੇ ਜਾਇਨ ਕਰ ਲੈਣਗੇ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਇਸ ਉਪਬਲਧੀ `ਤੇ ਵਧਾਈ ਦਿੰਦਿਆਂ ਹੋਰ ਮਿਹਨਤ ਕਰਨ ਦੀ ਪ੍ਰੇਰਨਾ ਕੀਤੀ।ਡੀਨ ਅਕਾਦਮਿਕ ਮਾਮਲੇ ਡਾ. ਪਲਵਿੰਦਰ ਸਿੰਘ ਅਤੇ ਰਜਿਸਟਰਾਰ ਡਾ. ਕੇ.ਐਸ ਕਾਹਲੋਂ ਨੇ ਵੀ ਵਿਦਿਆਰਥੀਆਂ ਨੂੰ ਇਸ ਸਫਲਤਾ ਲਈ ਵਧਾਈ ਦਿੱਤੀ।ਡਾ. ਅਮਿਤ ਚੋਪੜਾ ਡਾਇਰੈਕਟਰ ਪਲੇਸਮੈਂਟ ਅਤੇ ਕਰੀਅਰ ਇਨਹਾਂਸਮੈਂਟ ਡਾਇਰੈਕਟੋਰੇਟ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਇੰਜਨੀਅਰਿੰਗ ਗ੍ਰੈਜੂਏਟਾਂ ਨੂੰ ਨਿਯੁੱਕਤ ਕਰਨ ਲਈ ਮਨਪਸੰਦ ਸਥਾਨਾਂ ਵਿਚੋਂ ਇੱਕ ਹੈ।ਵੱਖ-ਵੱਖ ਕੋਰਸਾਂ ਦੇ ਬੈਚ 2025 ਦੇ ਵਿਦਿਆਰਥੀਆਂ ਦੀ ਭਰਤੀ ਲਈ ਕਈ ਹੋਰ ਕੰਪਨੀਆਂ ਆਉਣ ਦੀ ਸੰਭਾਵਨਾ ਹੈ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …