ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵਨਿਊ ਦੇ ਵਿਦਿਆਰਥੀਆਂ ਨੇ ਖਾਲਸਾ
ਕਾਲਜ ਪਬਲਿਕ ਸਕੂਲ ਦੁਆਰਾ ਕਰਵਾਏ ਗਏ ਵੱਖ-ਵੱੱੱੱਖ ਵਿਸ਼ਿਆਂ ’ਤੇ ਅਧਾਰਿਤ ਇੰਟਰ ਖਾਲਸਾ ਮੁਕਾਬਲੇ ’ਚ ਵਧੀਆ ਕਾਰਗੁਜ਼ਾਰੀ ਦਿਖਾਉਂਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ।
ਇਸ ਸਬੰਧੀ ਸਕੂਲ ਪ੍ਰਿੰਸੀਪਲ ਸ੍ਰੀਮਤੀ ਨਿਰਮਲਜੀਤ ਕੌਰ ਗਿੱਲ ਨੇ ਜੇਤੂਆਂ ਨੂੰ ਸ਼ੁਭਕਾਮਨਾਵਾਂ ਭੇਂਟ ਕਰਦਿਆਂ ਦੱਸਿਆ ਕਿ ਵੱਖ-ਵੱਖ ਗਤੀਵਿਧੀਆਂ ਨਾਲ ਸਬੰਧਿਤ ਮੁਕਾਬਲਿਆਂ ਨੂੰ ਤਿੰਨ ਕੈਟਾਗਰੀਆਂ (ਜੂਨੀਅਰ, ਸਬ-ਜੂਨੀਅਰ ਅਤੇ ਸੀਨੀਅਰ) ’ਚ ਵੰਡਿਆ ਗਿਆ।ਉਨ੍ਹਾਂ ਕਿਹਾ ਕਿ ਲੋਕ ਗੀਤ ਮੁਕਾਬਲੇ ’ਚ ਸਹਿਜਦੀਪ ਸਿੰਘ ਨੇ ਦੂਸਰਾ ਸਥਾਨ, ਸਬ-ਜੂਨੀਅਰ ਕੈਟਾਗਰੀ ’ਚ ਰਾਜਵੀਰ ਸਿੰਘ ਨੇ ਦੂਸਰਾ ਸਥਾਨ ਹਾਸਲ ਕੀਤਾ।ਮੋਨੋ ਐਕਟਿੰਗ ਮੁਕਾਬਲੇ ’ਚ ਮਨਜੋਤ ਕੌਰ ਵਿਦਿਆਰਥਣ ਨੇ ਤੀਸਰਾ ਸਥਾਨ ਹਾਸਲ ਕੀਤਾ, ਜਦਕਿ ਕਵਿਤਾ ਉਚਾਰਨ ਮੁਕਾਬਲੇ ’ਚ ਸੀਨੀਅਰ ਗੱਪ ’ਚ ਪ੍ਰਾਥਨਾ ਵਾਲੀਆ ਨੇ ਦੂਸਰਾ ਸਥਾਨ ਹਾਸਲ ਕੀਤਾ ਹੈ।
ਉਨ੍ਹਾਂ ਕਿਹਾ ਕਿ ਸਕੂਲ ਦੇ ਹੋਰਨਾਂ ਵਿਦਿਆਰਥੀਆਂ ’ਚ ਭਾਸ਼ਣ ਪ੍ਰਤੀਯੋਗਿਤਾ ’ਚ ਸਬ ਜੂਨੀਅਰ ਕੈਟਾਗਰੀ ਦੀ ਸੰਦੀਪ ਕੌਰ ਨੇ ਦੂਸਰਾ ਸਥਾਨ, ਜੂਨੀਅਰ ਕੈਟਾਗਰੀ ਦੇ ਵਿਦਿਆਰਥੀ ਏਕਮਪ੍ਰੀਤ ਸਿੰਘ ਨੇ ਦੂਸਰਾ, ਸੀਨੀਅਰ ਕੈਟਾਗਰੀ ਦੀ ਰੌਸ਼ਨੀ ਵਾਲੀਆ ਨੇ ਪਹਿਲਾ, ਕੈਲੀਗ੍ਰਾਫੀ ਮੁਕਾਬਲੇ ’ਚ ਜੂਨੀਅਰ ਵਰਗ ਦੇ ਮਨਤਾਜਰੀਤ ਕੌਰ ਨੇ ਪਹਿਲਾ, ਜੂਨੀਅਰ ਕੈਟਾਗਰੀ ਹਰਨੂਰ ਕੌਰ ਨੇ ਤੀਸਰਾ, ਸੀਨੀਅਰ ਕੈਟਾਗਰੀ ’ਚ ਨਮਨਦੀਪ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ।
ਇਸੇ ਤਰ੍ਹਾਂ ਲੋਕ ਨਾਚ ਮੁਕਾਬਲੇ ’ਚ ਜੂਨੀਅਰ ਵਰਗ ਦੀ ਮਨਸੀਰਤ ਕੌਰ ਨੇ ਪਹਿਲਾ, ਸ਼ਬਦ ਗਾਇਨ ਦੇ ਸਬ-ਜੂਨੀਅਰ ਮੁਕਾਬਲੇ ’ਚ ਹਰਗੁਣ ਕੌਰ, ਜਸਲੀਨ ਕੌਰ, ਗੁਰਨੂਰ ਸਿੰਘ, ਕਰਮਨਦੀਪ ਸਿੰਘ, ਅਰਸ਼ਦੀਪ ਸਿੰਘ ਨੇ ਤੀਸਰਾ, ਜੂਨੀਅਰ ਸ਼ੇ੍ਰਣੀ ’ਚ ਕਿ੍ਰਸ਼ਨਾ ਅਰੋੜਾ, ਲਵਲੀਨ ਕੌਰ, ਜਸਲੀਨ ਕੌਰ, ਹਾਨਿਆ, ਰਾਜਵੀਰ ਸਿੰਘ ਨੇ ਤੀਸਰਾ ਸਥਾਨ ਅਤੇ ਸੀਨੀਅਰ ’ਚ ਗੁਰਨੂਰ ਕੌਰ, ਸਹਿਜਪ੍ਰੀਤ ਸਿੰਘ, ਗਗਨਦੀਪ ਕੌਰ, ਦੀਪਿੰਦਰ ਸਿੰਘ, ਯੁਵਰਾਨ ਪਰਾਸ਼ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ।
Check Also
ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ
ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …
Punjab Post Daily Online Newspaper & Print Media