ਅੰਮ੍ਰਿਤਸਰ, 27 ਦਸੰਬਰ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੁਮੈਨ ਦੀ ਆਰਿਆ ਯੁਵਤੀ ਸਭਾ ਵਲੋਂ ਸਵਾਮੀ ਸ਼ਰਧਾਨੰਦ ਜੀ ਦੇ ਬਲਿਦਾਨ ਦਿਵਸ ‘ਤੇ ਵਿਸ਼ੇਸ਼ ਵੈਦਿਕ ਹਵਨ ਯੱਗ ਦਾ ਆਯੋਜਨ ਕੀਤਾ ਗਿਆ।ਹਵਨ ਦਾ ਆਰੰਭ ਗਾਇਤਰੀ ਮੰਤਰ ਦੇ ਜਾਪ ਨਾਲ ਹੋਇਆ।ਸੁਦਰਸ਼ਨ ਕਪੂਰ ਪ੍ਰਧਾਨ ਸਥਾਨਕ ਸਲਾਹਕਾਰ ਕਮੇਟੀ ਮੁੱਖ ਯਜਮਾਨ ਸਨ ਅਤੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਮੌਜ਼ੂਦ ਰਹੇ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਪਰਮਾਤਮਾ ਦਾ ਧੰਨਵਾਦ ਕਰਦੇ ਹੋਏ ਆਪਣੇ ਸੁਆਗਤੀ ਸੰਬੋਧਨ ਵਿੱਚ ‘ਸਰਵੇ ਭਵੰਤੁ ਸੁਖਿਨਾ:’ ਦੇ ਨਾਲ ਸਰਵ ਮੰਗਲ ਦੀ ਕਾਮਨਾ ਕੀਤੀ।ਉਹਨਾਂ ਨੇ ਸਵਾਮੀ ਸ਼ਰਧਾਨੰਦ ਜੀ ਦੀ ਸ਼ਖਸੀਅਤ `ਤੇ ਪ੍ਰਕਾਸ਼ ਪਾਉਂਦੇ ਹੋਏ ਕਿਹਾ ਕਿ ਸਵਾਮੀ ਸ਼ਰਧਾਨੰਦ ਜੀ ਨੇ ਸਵਾਮੀ ਦਯਾਨੰਦ ਜੀ ਦੀ ਵੇਦਾਂ ਦੀ ਸਿੱਖਿਆ ਅਤੇ ਸਿਧਾਂਤਾਂ ‘ਤੇ ਆਧਾਰਿਤ ਗੁਰੂਕੁਲ ਦੀ ਸਿੱਖਿਆ ਦਾ ਪ੍ਰਚਾਰ ਕੀਤਾ ਅਤੇ ਸੰਨ 1902 `ਚ ਗੁਰੂਕੁਲ ਕਾਂਗੜੀ ਦੀ ਸਥਾਪਨਾ ਕੀਤੀ।ਸਵਾਮੀ ਜੀ ਨੇ ਹੀ ਸਭ ਤੋਂ ਪਹਿਲਾਂ ਮਹਾਤਮਾ ਗਾਂਧੀ ਨੂੰ ਮਹਾਤਮਾ ਦੇ ਨਾਮ ਨਾਲ ਸੰਬੋਧਿਤ ਕੀਤਾ।ਮਹਾਂਰਿਸ਼ੀ ਦਯਾਨੰਦ ਸਰਸਵਤੀ ਜੀ ਦੁਆਰਾ ਚਲਾਏ ਗਏ ਆਰਿਆ ਸਮਾਜ ਨਾਲ ਜੁੜੇ ਲੋਕ ਵਾਸਤਵਿਕ ਰੂਪ ‘ਚ ਇਸ ਦੇ ਸੇਨਾਨੀ ਹਨ।ਆਰਿਆ ਸਮਾਜ ਦਾ ਉਦੇਸ਼ ਸਭ ਨੂੰ ਆਰਿਆ ਬਣਾਉਣਾ ਹੈ।ਇਹਨਾਂ ਦੀ ਕਾਰਜ ਵਿਵਸਥਾ ਦੇ ਫਲਸਰੂਪ ਡੀ.ਏ.ਵੀ ਲਹੌਰ ਤੋਂ ਆਰੰਭ ਹੋ ਕੇ ਪੂਰੇ ਭਾਰਤ ‘ਚ ਅੱਜ ਇਹ ਹਜ਼ਾਰਾਂ ਸ਼ਾਖਾਵਾਂ ਵਿੱਚ ਵਧ-ਫੁੱਲ ਰਿਹਾ ਹੈ।
ਸ਼੍ਰੀ ਇੰਦਰਪਾਲ ਆਰੀਆ ਜੀ ਨੇ ਸਾਨੂੰ ਸਾਰਿਆਂ ਨੂੰ ਦੇਸ਼ ਦੇ ਜਾਗਰੁਕ ਆਗੂ ਬਣਨ ਦੀ ਤਾਕੀਦ ਕੀਤੀ।ਆਰਿਆ ਸਮਾਜ ਵਿੱਚ ਇਸ ਤਰ੍ਹਾਂ ਦੇ ਬਲਿਦਾਨੀ ਮਹਾਪੁਰਖਾਂ ਦੀ ਲੜੀ ਹੈ ਜਿੰਨ੍ਹਾਂ ਨੇ ਆਰਿਆ ਸਮਾਜ ਲਈ ਆਪਣਾ ਸਭ ਕੁੱਝ ਤਿਆਗ ਦਿੱਤਾ।ਸਾਨੂੰ ਇਸ ਤਰ੍ਹਾਂ ਦੇ ਮਹਾਪੁਰਖਾਂ ਦੇ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।
ਸੁਦਰਸ਼ਨ ਕਪੂਰ ਨੇ ਕਿਹਾ ਕਿ ਸਵਾਮੀ ਸ਼ਰਧਾਨੰਦ ਜੀ ਵਰਗੇ ਅਨੁਭਵੀ ਇਸ ਦੇਸ਼ ਅਤੇ ਧਰਮ ਦੀ ਰੱਖਿਆ ਲਈ ਸਦਾ ਹੀ ਅੱਗੇ ਵਧਦੇ ਰਹੇ ਹਨ।ਆਰਿਆ ਸਮਾਜ ਦੇ ਪ੍ਰਚਾਰ ਲਈ ਡੀ.ਏ.ਵੀ ਸੰਸਥਾਵਾਂ ਅੱਜ ਵੀ ਇਕਜੁੱਟ ਹੋ ਕੇ ਕੰਮ ਕਰ ਰਹੀਆਂ ਹਨ।ਕਾਲਜ ਦੇ ਸੰਗੀਤ ਵਿਭਾਗ ਦੁਆਰਾ ਮਧੁਰ ਭਜਨ ਪੇਸ਼ ਕੀਤਾ ਗਿਆ। ਪ੍ਰੋ. (ਡਾ.) ਅਨੀਤਾ ਨਰੇਂਦਰ ਮੁਖੀ ਹਿੰਦੀ ਵਿਭਾਗ ਦੁਆਰਾ ਮੰਚ ਸੰਚਾਲਨ ਕੀਤਾ ਗਿਆ।
ਇਸ ਮੌਕੇ ਸੰਦੀਪ ਅਹੂਜਾ, ਗੌਰਵ ਤਲਵਾੜ, ਆਰਿਆ ਸਮਾਜ ਸ਼ਕਤੀ ਨਗਰ, ਅਨਿਲ ਵਿਨਾਇਕ, ਆਰਿਆ ਸਮਾਜ ਲਾਰੈਂਸ ਰੋਡ, ਇੰਦਰਪਾਲ ਠੁਕਰਾਲ, ਆਰਿਆ ਸਮਾਜ ਪੁਤਲੀਘਰ, ਪ੍ਰਿੰਸੀਪਲ ਡਾ. ਪੱਲਵੀ ਸੇਠੀ, ਕਾਲਜ ਦੇ ਟੀਚਿੰਗ, ਨਾਨ-ਟੀਚਿੰਗ ਮੈਂਬਰ ਅਤੇ ਕਮੇਟੀ ਅਹੁੱਦੇਦਾਰ ਮੌਜ਼ੂਦ ਸਨ।