ਸੰਗਰੂਰ, 27 ਦਸੰਬਰ (ਜਗਸੀਰ ਲੌਂਗੋਵਾਲ)- ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਲਸਾਨੀ ਕੁਰਬਾਨੀ ਨੂੰ ਸਮਰਪਿਤ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਤੇ ਨੌਜਵਾਨਾਂ ਵਲੋਂ ਪਿੰਡ ਫਤਿਹਗੜ੍ਹ ਛੰਨਾਂ ਦੇ ਗੁਰਦੁਆਰਾ ਅਬਚਲ ਨਗਰ ਸਾਹਿਬ ਵਿਖੇ ਦਸਤਾਰ ਮੁਕਾਬਲਾ ਕਰਵਾਇਆ ਗਿਆ।ਅਜਮੇਰ ਸਿੰਘ, ਸੁਖਵੀਰ ਸਿੰਘ, ਗੁਰਵਿੰਦਰ ਸਿੰਘ, ਮਿੱਠਾ ਸਿੰਘ, ਵਿਸਾਖਾ ਸਿੰਘ ਦੀ ਦੇਖ-ਰੇਖ ਹੇਠ ਹੋਏ ਇਹਨਾਂ ਮੁਕਾਬਲਿਆਂ ਧੂਰੀ, ਧੂਰਾ, ਸ਼ੇਰਪੁਰ, ਲੱਡਾ, ਅਕੋਈ ਸਾਹਿਬ, ਸਾਰੋਂ ਅਤੇ ਸੰਗਰੂਰ ਦੇ ਵੱਖ-ਵੱਖ ਸਕੂਲਾਂ ਦੇ 100 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ।ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਐਡੀਸ਼ਨਲ ਚੀਫ਼ ਸਕੱਤਰ ਸੁਰਿੰਦਰ ਪਾਲ ਸਿੰਘ ਸਿਦਕੀ, ਗੁਰਮੇਲ ਸਿੰਘ ਜ਼ੋਨਲ ਵਿੱਤ ਸਕੱਤਰ, ਜਸਮੇਲ ਸਿੰਘ ਸਰਪੰਚ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।
ਰਾਜਵੀਰ ਸਿੰਘ ਨੇ ਸਵਾਗਤੀ ਸ਼ਬਦ ਕਹੇ ਅਤੇ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਅਤੇ ਅਤੇ ਅਨੇਕਾਂ ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਬਾਰੇ ਜਾਣਕਾਰੀ ਦਿੱਤੀ।ਜੂਨੀਅਰ ਗਰੁੱਪ ਚੌਥੀ ਤੋਂ ਲੈ ਕੇ ਅੱਠਵੀਂ ਕਲਾਸ ਤੱਕ ਤੇ ਸੀਨੀਅਰ ਗਰੁੱਪ ਨੌਵੀਂ ਤੋਂ ਲੈ ਕੇ ਬਾਰਵੀਂ ਜਮਾਤ ਤੱਕ ਦੇ ਬੱਚਿਆਂ ਅਤੇ ਬੱਚੀਆਂ ਦੇ ਹੋਏ ਦੁਮਾਲਾ ਸਜਾਉਣ ਮੁਕਾਬਲਿਆਂ ਲਈ ਪਰਮਜੀਤ ਸਿੰਘ ਸੰਗਰੂਰ ਅਤੇ ਗੁਰਵਿੰਦਰ ਸਿੰਘ ਫਤਿਹਗੜ੍ਹ ਛੰਨਾ ਨੇ ਜੱਜ ਸਾਹਿਬਾਨ ਦੇ ਫਰਜ਼ ਨਿਭਾਏ।ਸੁਰਿੰਦਰ ਪਾਲ ਸਿੰਘ ਸਿਦਕੀ ਨੇ ਨੌਜਵਾਨਾਂ ਵਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ‘ਅਜੀਤ ਤੇ ਜੁਝਾਰ ਨੂੰ, ਸਰਹਿੰਦ ਦੀ ਦੀਵਾਰ ਨੂੰ-ਪ੍ਰਣਾਮ ਹੈ, ਪ੍ਰਣਾਮ ਹੈ, ਰਾਹੀਂ ਗੌਰਵਮਈ ਵਿਰਸੇ ਨਾਲ ਜੁੜਣ ਦਾ ਸੰਕਲਪ ਕਰਵਾਇਆ।ਵੱਖ-ਵੱਖ ਗਰੁੱਪਾਂ ਦੇ ਜੇਤੂ ਵਿਦਿਆਰਥੀਆਂ ਨੂੰ ਪਹਿਲਾ ਇਨਾਮ 1100 ਰੁਪਏ, ਦੂਸਰਾ ਇਨਾਮ 850 ਰੁਪਏ ਤੇ ਤੀਸਰਾ ਇਨਾਮ 500 ਰੁਪਏ ਨਗਦ ਰਾਸ਼ੀ ਦੇ ਨਾਲ ਮੈਡਲ ਤੇ ਦਸਤਾਰਾਂ ਦੇ ਕੇ ਉਤਸ਼ਾਹਿਤ ਕੀਤਾ ਗਿਆ।ਇਸ ਦੇ ਨਾਲ ਸਾਰੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਸਮਾਨ ਦੇ ਕੇ ਉਤਸ਼ਾਹਿਤ ਕੀਤਾ ਗਿਆ ਅਤੇ ਜੱਜ ਸਾਹਿਬਾਨ ਤੇ ਸਟੱਡੀ ਸਰਕਲ ਸੇਵਾਦਾਰਾਂ ਤੇ ਸਹਿਯੋਗੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਜੇਤੂ ਬੱਚਿਆਂ ਨੂੰ ਇਨਾਮ ਦੇਣ ਦੀ ਰਸਮ ਅਜਮੇਰ ਸਿੰਘ ਫਤਿਹਗੜ੍ਹ ਛੰਨਾ ਡਿਪਟੀ ਡਾਇਰੈਕਟਰ ਬੇਬੇ ਨਾਨਕੀ ਸਿਲਾਈ ਕੇਂਦਰ, ਸੁਰਿੰਦਰ ਪਾਲ ਸਿੰਘ ਸਿਦਕੀ, ਗੁਰਮੇਲ ਸਿੰਘ, ਫਤਿਹਗੜ੍ਹ ਛੰਨਾਂ ਦੇ ਨੌਜਵਾਨ ਆਗੂ ਡਾਕਟਰ ਗੁਰਵਿੰਦਰ ਸਿੰਘ, ਵਿਸਾਖਾ ਸਿੰਘ ਬੰਗੜ, ਡਾਕਟਰ ਸੁਖਬੀਰ ਸਿੰਘ, ਮਿੱਠਾ ਸਿੰਘ ਸਰਪੰਚ ਜਸਮੇਲ ਸਿੰਘ ਚਮਕੌਰ ਸਿੰਘ ਫੌਜੀ, ਲਖਵੀਰ ਸਿੰਘ ਤੋਂ ਇਲਾਵਾ ਹੋਰਾਂ ਨੇ ਨਿਭਾਈ।ਸਮਾਗਮ ਲਈ ਸਤਗੁਰ ਸਿੰਘ ਗੰਗਾ ਸਿੰਘ ਵਾਲਾ, ਮਹਿੰਦਰ ਸਿੰਘ, ਰਣਜੀਤ ਸਿੰਘ, ਜਸਪ੍ਰੀਤ ਸਿੰਘ ਨੇ ਵਿਸ਼ੇਸ਼ ਸੇਵਾਵਾਂ ਨਿਭਾਈਆਂ।ਸਮੁੱਚੇ ਤੌਰ ‘ਤੇ ਨਤੀਜੇ ਅਨੁਸਾਰ ਜੂਨੀਅਰ ਗਰੁੱਪ ਵਿੱਚੋਂ ਰੋਹਿਤ ਸਿੰਘ ਸਰਕਾਰੀ ਮਿਡਲ ਸਕੂਲ ਦੇਹਕਲਾਂ, ਪ੍ਰਭਵੀਰ ਸਿੰਘ ਸੰਤ ਅਤਰ ਸਿੰਘ ਅਕਾਲ ਅਕੈਡਮੀ ਮਸਤੂਆਣਾ ਸਾਹਿਬ ਅਤੇ ਅਵਨੀਤ ਸਿੰਘ ਰੋਬਿਨ ਮਾਡਲ ਸਕੂਲ ਧੂਰੀ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਜਦੋਂਕਿ ਗੁਰਜੋਤ ਸਿੰਘ ਦੇਹਕਲਾਂ ਤੇ ਪੁਸ਼ਪਿੰਦਰ ਸਿੰਘ ਫਤਿਹਗੜ੍ਹ ਛੰਨਾ ਨੇ ਹੌਸਲਾ ਵਧਾਊ ਇਨਾਮ ਹਾਸਲ ਕੀਤਾ।ਸੀਨੀਅਰ ਗਰੁੱਪ ਵਿੱਚੋਂ ਪਿਆਂਸ਼ੂ ਵਰਮਾ ਸਰਕਾਰੀ ਸਕੂਲ ਸ਼ੇਰਪੁਰ, ਪਰਵਿੰਦਰ ਸਿੰਘ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਬਰੜਵਾਲ ਅਤੇ ਪ੍ਰਭਜੋਤ ਸਿੰਘ ਸਰਕਾਰੀ ਸਕੂਲ ਸ਼ੇਰਪੁਰ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਪ੍ਰਾਪਤ ਕੀਤੇ ਜਦੋਂਕਿ ਜਸ਼ਨਪ੍ਰੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਰੋਂ ਨੇ ਹੌਸਲਾ ਵਧਾਊ ਇਨਾਮ ਹਾਸਲ ਕੀਤਾ।
ਦੁਮਾਲਾ ਸਜਾਉਣ ਮੁਕਾਬਲੇ ਵਿੱਚ ਸਿਮਰਨ ਕੌਰ ਤੇ ਕਰਨਪ੍ਰੀਤ ਕੌਰ ਫਾਰਚੂਨ ਕਾਨਵੈਂਟ ਸਕੂਲ ਅਕੋਈ ਸਾਹਿਬ ਅਤੇ ਹਰਮੀਤ ਕੌਰ ਕਿੰਗਜ਼ ਵਿਊ ਪਬਲਿਕ ਸਕੂਲ ਧੂਰੀ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਪ੍ਰਾਪਤ ਕੀਤੇ, ਜਦੋਂਕਿ ਜਸ਼ਨਪ੍ਰੀਤ ਕੌਰ ਸਰਕਾਰੀ ਸੀਨੀ. ਸੈਕ. ਸਕੂਲ ਮੰਗਵਾਲ ਨੇ ਹੌਸਲਾ ਵਧਾਊ ਇਨਾਮ ਹਾਸਲ ਕੀਤਾ।
Check Also
ਖਾਲਸਾ ਕਾਲਜ ਅਦਾਰਿਆਂ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਕਰਵਾਇਆ
ਅੰਮ੍ਰਿਤਸਰ, 27 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਧਰਮ ਅਤੇ ਮਜ਼ਲੂਮਾਂ ਦੀ ਰੱਖਿਆ, ਹੱਕ-ਸੱਚ ਲਈ ਅਵਾਜ਼ …