ਅੰਮ੍ਰਿਤਸਰ, 31 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਇੰਡੀਅਨ ਡੈਂਟਲ ਐਸੋਸੀਏਸ਼ਨ ਅੰਮ੍ਰਿਤਸਰ ਦੀ ਮੀਟਿੰਗ ਸਥਾਨਕ ਹੋਟਲ ‘ਚ ਹੋਈ।ਜਿਸ ਵਿੱਚ ਸਾਲ
2025 ਲਈ ਡਾ. ਪਵਨ ਸ਼ਰਮਾ ਨੂੰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਡਾ. ਨਿਤਿਨ ਵਰਮਾ ਸਕੱਤਰ ਨੂੰ ਚੁਣਿਆ ਗਿਆ।ਉਪ ਪ੍ਰਧਾਨ ਡਾ. ਜਯੋਤੀ ਲੁਥਰਾ ਤੇ ਡਾ. ਰਜਨੀਸ਼ ਗੋਇੰਕਾ, ਖਜ਼ਾਨਜੀ ਡਾ. ਜਸਕਰਨ ਛੀਨਾ ਅਤੇ ਡਾ. ਸੋਰਭ ਮਦਾਨ, ਡਾ. ਸੀਮਾ ਵਯਾਸ, ਡਾ. ਚਰਨਪ੍ਰੀਤ ਸਿੰਘ, ਡਾ. ਚੇਤਨਦੇਵ, ਡਾ. ਨਵਦੀਪ ਖੁਰਾਨਾ, ਡਾ. ਮੁਕਲ ਮਹਾਜਨ ਅਤੇ ਡਾ. ਪੰਕਜ ਕਮੇਟੀ ਮੈਂਬਰ ਚੁਣੇ ਗਏ।ਇਸ ਪ੍ਰੋਗਰਾਮ ਵਿੱਚ ਪ੍ਰੈਜੀਡੈਂਟ ਇਲੈਕਟ ਆਈ.ਡੀ.ਏ ਪੰਜਾਬ ਸਟੇਟ ਬ੍ਰਾਂਚ ਡਾ. ਸੰਜੀਵ ਸ਼ਰਮਾ ਅਤੇ ਡਾ. ਇਮੀਜੇਟ ਪਾਸਟ ਪ੍ਰੈਜੀਡੈਂਟ ਡਾ. ਸਾਰਿਕਾ ਕਪੀਲਾ ਵੀ ਸ਼ਾਮਲ ਹੋਏ।
ਪਧ੍ਰਾਨ ਡਾ. ਪਵਨ ਸ਼ਰਮਾ ਨੇ ਆਏ ਹੋਏ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਐਸੋਸੀਏਸ਼ਨ ਦੇ ਚੁਣੇ ਹੋਏ ਮੈਂਬਰਾਂ ਨੂੰ ਵਧਾਈ ਵੀ ਦਿੱਤੀ।ਡਾ. ਪਵਨ ਸ਼ਰਮਾ ਨੇ ਕਿਹਾ ਕਿ ਐਸੋਸੀਏਸ਼ਨ ਸਮਾਜ ਵਿੱਚ ਮਰੀਜ਼ਾਂ ਦੇ ਇਲਾਜ਼ ਅਤੇ ਡੈਂਟਲ ਖੇਤਰ ਵਿੱਚ ਵਿਕਾਸ ਲਈ ਹਮੇਸ਼ਾਂ ਵਚਬਨਬੱਧ ਹੈ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ
ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media