Friday, July 11, 2025

ਬੀ.ਬੀ.ਕੇ ਡੀ.ਏ.ਵੀ ਕਾਲਜੀਏਟ ਸਕੂਲ ਨੇ ਅੰਤਰਰਾਜੀ ਜੂਨੀਅਰ ਰੈਡ ਕਰਾਸ ਓਵਰਆਲ ਚੈਂਪੀਅਨਸ਼ਿਪ ਟਰਾਫੀ ਜਿੱਤੀ

ਅੰਮ੍ਰਿਤਸਰ, 3 ਜਨਵਰੀ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜੀਏਟ ਸਕੂਲ ਦੇ ਰੈਡ ਕਰਾਸ ਯੂਨਿਟ ਦੀਆਂ ਵਿਦਿਆਰਥਣਾਂ ਨੇ ਭਾਰਤੀ ਰੈਡ ਕਰਾਸ ਸੁਸਾਇਟੀ ਪੰਜਾਬ ਰਾਜ ਦੇ ਸਹਿਯੋਗ ਨਾਲ ਨੈਸ਼ਨਲ ਯੂਥ ਐਕਸਚੇਂਜ ਪ੍ਰੋਗਰਾਮ ਤਹਿਤ ਅੰਤਰਰਾਜੀ ਜੂਨੀਅਰ ਰੈਡ ਕਰਾਸ ਸਿਖਲਾਈ-ਕਮ-ਸਟੱਡੀ ਕੈਂਪ ਵਿੱਚ ਨਾਮਣਾ ਖੱਟਿਆ।
ਕੁੱਲ 6 ਈਵੈਂਟਾਂ ਵਿੱਚ ਬੀ.ਬੀ.ਕੇ ਵਿਦਿਆਰਥੀਣਾਂ ਨੇ ਸਾਰੇ ਇਨਾਮ ਪ੍ਰਾਪਤ ਕੀਤੇ।ੋਜਿੰਨਾਂ ਵਿੱਚ ਗਰੁੱਪ ਸਾਂਗ, ਗਰੁੱਪ ਡਾਂਸ, ਕਵਿਤਾ ਪਾਠ ਅਤੇ ਪੋਸਟਰ ਮੇਕਿੰਗ ਸ਼੍ਰੇਣੀਆਂ ਵਿੱਚ ਪਹਿਲਾ ਇਨਾਮ ਜਿੱਤਿਆ, ਜਦੋਂਕਿ ਲੋਕ ਗੀਤ ਅਤੇ ਕੁਇਜ਼ ਵਿੱਚ ਦੂਜਾ ਇਨਾਮ ਹਾਸਲ ਕੀਤਾ।ਉਨ੍ਹਾਂ ਕਿਹਾ ਕਿ ਇਹ ਕਾਲਜ ਲਈ ਮਾਣ ਵਾਲੀ ਗੱਲ ਹੈ ਕਿ ਉਹ ਗੁਜਰਾਤ, ਹਰਿਆਣਾ, ਹਿਮਾਚਲ ਪ੍ਰਦੇਸ਼, ਮਨੀਪੁਰ, ਮੱਧ ਪ੍ਰਦੇਸ਼, ਉੱਤਰਾਖੰਡ, ਜੰਮੂ ਅਤੇ ਕਸ਼ਮੀਰ ਅਤੇ ਪੰਜਾਬ ਸਮੇਤ ਪੂਰੇ ਭਾਰਤ ਦੇ 9 ਰਾਜਾਂ ਦੇ ਲਗਭਗ 300 ਵਿਦਿਆਰਥੀ ਨਾਲ ਮੁਕਾਬਲਾ ਕੀਤਾ।ਸੁਦਰਸ਼ਨ ਕਪੂਰ ਪ੍ਰਧਾਨ ਸਥਾਨਕ ਪ੍ਰਬੰਧਕ ਕਮੇਟੀ ਨੇ ਵੀ ਜੇਤੂ ਟੀਮ ਨੂੰ ਸਨਮਾਨਿਤ ਕੀਤਾ।
ਇਸ ਮੌਕੇ ਡਾ. ਅਨੀਤਾ ਨਰਿੰਦਰ, ਡਾ. ਨਰੇਸ਼ ਕੁਮਾਰ, ਡਾ. ਬੀਨੂੰ ਕਪੂਰ, ਡਾ. ਪ੍ਰਿਅੰਕਾ ਬੱਸੀ, ਮਿਸ ਬਿੰਨੀ ਸ਼ਰਮਾ, ਨਰਿੰਦਰ ਕੁਮਾਰ, ਮਿਸ ਅਕਸ਼ੀਕਾ ਅਨੇਜਾ ਅਤੇ ਡਾ. ਪਲਵਿੰਦਰ ਸਿੰਘ ਹਾਜ਼ਰ ਸਨ।

Check Also

ਸਮੂਹ ਬੂਥ ਲੈਵਲ ਅਫ਼ਸਰਾਂ ਦੀ ਕਰਵਾਈ ਗਈ ਟਰੇਨਿੰਗ

ਅੰਮ੍ਰਿਤਸਰ, 11 ਜੁਲਾਈ (ਸੁਖਬੀਰ ਸਿੰਘ) – ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਪ੍ਰੋਗਰਾਮ ਅਨੁਸਾਰ ਸਮੂਹ ਬੂਥ …