
ਬਠਿੰਡਾ, 10 ਜਨਵਰੀ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਪਿੰਡ ਦੋਦਾ ਵਿਖੇ ਮਨਾਇਆ ਗਿਆ।ਉਥੋ ਦੀਆਂ ਸੰਗਤਾਂ ਦੇ ਸੱਦੇ ‘ਤੇ ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਦੇ ਪ੍ਰਮੁੱਖ ਸੇਵਾਦਾਰ ਸz: ਜਸਕਰਨ ਸਿੰਘ ਸਿਵੀਆਂ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ, ਇਸ ਸਮਾਗਮ ਵਿੱਚ ਸੰਗਤਾਂ ਨੂੰ ਸੰਬੋਧਨ ਕਰਦਿਆਂ ਸਿਵੀਆਂ ਕਿਹਾ ਕਿ ਕੋਈ ਵੀਂ ਵਿਅਕਤੀ ਗੁਰੂ ਸਾਹਿਬਾਨ ਵਲੋਂ ਦੱਸੇ ਮਾਰਗ ਤੇ ਚੱਲੇ ਬਿਨ੍ਹਾਂ ਸਿੱਖ ਨਹੀਂ ਕਹਾ ਸਕਦਾ।ਸਿੱਖ ਫਲਾਸਫੀ ਅਤੇ ਸੱਭਿਆਚਾਰ ਬਹੁਤ ਵੱਡਾ ਅਤੇ ਵਿਲੱਖਣ ਹੈ।ਉਨ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ ਝਾਤ ਪਾਉਂਦਿਆ ਕਿਹਾ ਕਿ ਗੁਰੂ ਸਾਹਿਬ ਵਰਗਾ ਨਾਂ ਕੋਈ ਸੀ, ਨਾ ਹੈ, ਤਾਂ ਕੋਈ ਹੋਵੇਗਾ।ਜਿਨ੍ਹਾਂ ਵਿੱਚ ਸਾਰੇ ਗੁਣਾਂ ਦਾ ਸੁਮੇਲ ਸੀ, ਉਹ ਆਪ ਬਾਦਸ਼ਾਹ ਦੁਰਵੇਸ਼, ਸੰਤ ਸਿਪਾਹੀ ਅਤੇ ਆਪ ਹੀ ਗੁਰੂ ਚੇਲਾ ਦੇ ਅਭੇਦ ਵਿੱਚ ਸੁਮੇਲ ਹੋਏ ਸਨ।ਪਰ ਅਫਸੋਸ਼ ਹੈ ਕਿ ਅਸੀਂ ਉਨ੍ਹਾਂ ਦੇ ਕੀਤੇ ਪਰਉਪਕਾਰਾਂ ਨੂੰ ਵਿਸਾਰ ਚੁੱਕੇ ਹਾਂ ਅਤੇ ਨਸ਼ਿਆਂ ਵਰਗੀ ਨਾ ਮੁਰਾਦ ਬਿਮਾਰੀ ਦੇ ਸ਼ਿਕਾਰ ਹੋ ਰਹੇ ਹਾਂ।ਜਿਨ੍ਹਾਂ ਕਾਰਨ ਸਾਡੀ ਹੋਂਦ ਖਤਰਾ ਬਣਿਆ ਹੋਇਆ ਹੈ।ਉਨ੍ਹਾਂ ਅਪੀਲ ਕੀਤੀ ਕਿ ਆਓ ਆਪ ਵਧੀਆਂ ਸਮਾਜ ਸਿਰਜਨ ਵਾਸਤੇ ਗੁਰੂ ਜੀ ਦੇ ਪੂਰਨਿਆਂ ਦੇ ਪਾਂਧੀ ਬਣੀਏ ਜਿਸ ਨਾਲ ਸਾਡਾ ਸਿਰ ਹਮੇਸ਼ਾ ਮਾਣ ਨਾਲ ਉਚਾ ਰਹੇ।ਉਨ੍ਹਾਂ ਸੰਗਤਾਂ ਤੋਂ ਨਸ਼ਿਆਂ ਦੇ ਖਿਲਾਫ਼ ਡੱਟਣ ਦਾ ਜੈਕਾਰਿਆਂ ਦੇ ਰੂਪ ਵਿੱਚ ਪਰਣ ਲਇਆ ਉਸ ਸਮੇਂ ਸੰਗਤਾਂ ਬਹੁਤ ਭਾਵੁਕ ਹੋ ਗਈਆਂ ਜੋ ਉਨ੍ਹਾਂ ਨੇ ਪੋਹ ਮਹੀਨੇ ਦੀ ਸਮੂਹ ਵਾਰਤਾ ਦਾ ਜ਼ਿਕਰ ਕੀਤਾ।ਇਸ ਸਮੇਂ ਕੁਲਵੰਤ ਸਿੰਘ ਦਿਉਣ, ਐਡਵੋਕੇਟ ਅਰਸ਼ਦੀਪ ਸਿੰਘ ਸਿਵੀਆ, ਇਕਬਾਲ ਸਿੰਘ ਸੋਨੀ ਵੀਂ ਪਹੁੰਚੇ ਹੋਏ ਸਨ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media