
ਬਠਿੰਡਾ, 10 ਜਨਵਰੀ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਐਨ. ਐਫ. ਐਲ. ਮਨੋਰੰਜਨ ਕਲੱਬ ਵਲੋਂ ਆਪਣੀਆਂ ਸਲਾਨਾ ਬੈਡਮਿੰਟਨ, ਟੈਬਿਲ, ਟੈਨਿਸ, ਸਤਰੰਜ਼ ਅਤੇ ਸੀਪ ਤਾਸ਼ ਦੀਆਂ ਖੇਡਾਂ ਕਰਵਾਉਣ ਉਪਰੰਤ ਜੇਤੂ ਅਤੇ ਉਪ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਨ ਲਈ ਇੱਕ ਸਮਾਰੋਹ ਕਰਵਾਇਆ ਗਿਆ, ਜਿਸ ਦੇ ਮੁੱਖ ਮਹਿਮਾਨ ਸz: ਦਵਿੰਦਰ ਸਿੰਘ ਅਹੂਜਾ ਜਨਰਲ ਮੈਨੇਜ਼ਰ ਇੰਚਾਰਜ਼ ਸਨ।ਮੰਚ ਦਾ ਸੰਕਲਪ ਕਲੱਬ ਸਕੱਤਰ ਇੰਜੀ: ਅਸ਼ੋਕ ਗਰੋਵਰ ਵਲੋਂ ਕੀਤਾ ਗਿਆ। ਅਹੂਜਾ ਆਪਣੇ ਸੰਬੋਧਨ ਵਿੱਚ ਬੋਲਦਿਆ ਕਿਹਾ ਕਿ ਖੇਡਾਂ ਸਰੀਰਕ ਤੰਦਰੁਸਤੀ ਲਈ ਬਹੁਤ ਜ਼ਰੂਰੀ ਹਨ, ਟਾਊਨਸ਼ਿਪ ਦੀਆਂ ਬੱਚੀਆਂ ਨੂੰ ਵੀਂ ਇਨ੍ਹਾਂ ਖੇਡਾਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ ਜਾਣਾ ਬਹੁਤ ਜ਼ਰੂਰੀ ਹੈ, ਜਿਸ ਲਈ ਕਲੱਬ ਨੂੰ ਹਰ ਪ੍ਰਕਾਰ ਸਹਾਇਤਾ ਦਾ ਭਰੋਸਾ ਉਨ੍ਹਾਂ ਦੇਣ ਦਾ ਵਾਅਦਾ ਕੀਤਾ।ਇਸ ਮੌਕੇ ਜਨਰਲ ਮੈਨੇਜ਼ਰ ਐਮ.ਐਲ ਖੰਨਾ,ਡਿਪਟੀ ਜਨਰਲ ਮੈਨੇਜ਼ਰ ਦਿਨੇਸ਼ ਸੂਦ, ਜਗਦੀਪ ਸ਼ਾਹ ਸਿੰਘ, ਰਾਜ ਕੁਮਾਰ, ਅਨੁਸੁਚਿਤ ਜਾਤੀ, ਜਨਜਾਤੀ ਦੇ ਪ੍ਰਧਾਨ ਡੀ. ਐਨ ਰੱਤਵੱਈਆਂ, ਮਨੋਰੰਜਨ ਕਮੇਟੀ ਦੇ ਆਹੁੱਦੇਦਾਰ ਬਲਵੰਤ ਸਿੰਘ, ਸੁਰਿੰਦਰ ਸਿੰਘ, ਐਨ.ਕੇ ਕਸ਼ਿਯਪ, ਮੁਕੇਸ਼ ਕੁਮਾਰ, ਲਕਸ਼ਮਨ ਸਿੰਘ, ਵਿਨੋਦ ਮਿੱਤਲ, ਡੀ.ਕੇ ਤਲਵਾਰ ਅਤੇ ਖਿਡਾਰੀਆਂ ਦੇ ਮਾਪੇ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media