Friday, September 11, 2026

ਮਸੀਹੀ ਮਾਸਟਰੀ ਵਲੋ ਅੱਜ ਤੱਕ ਨਾ ਧਰਮ ਪ੍ਰੀਵਰਤਨ ਕਰਵਾਇਆ ਤੇ ਨਾਂ ਹੀ ਕਿਸੇ ਨੂੰ ਕੋਈ ਲਾਲਚ ਦਿੱਤਾ ਗਿਆ

ਅੰਮ੍ਰਿਤਸਰ, 11 ਜਨਵਰੀ (ਸੁਖਬੀਰ ਸਿੰਘ) – ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ੍ਰੀ ਮੁਨਵਰ ਮਸੀਹ ਨੇ ਮੈਂਬਰ ਐਸ.ਐਸ.ਬੋਰਡ ਜੌਨ ਕੋਟਲੀ ਆਦਿ ਦੇ ਨਾਲ ਮੀਟਿੰਗ ਕੀਤੀ।ਜ਼ਿਲ੍ਹਾ ਅੰਮ੍ਰਿਤਸਰ ਅਤੇ ਤਰਨ ਤਾਰਨ ਤੋਂ ਪਹੁੰਚੇ ਹੋਏ ਧਾਰਮਿਕ ਆਗੂ ਪਾਸਟਰ ਪਦਰੀ ਵਿਸ਼ੇਵ ਸੇਵਾਨਾ ਨੇ ਜਬਰੀ ਧਰਮ ਪ੍ਰੀਵਰਤਨ ਘਰ ਵਾਪਸੀ ਬਾਰੇ ਖੁਲ ਕੇ ਵਿਚਾਰਾਂ ਕਰਦਿਆਂ ਸਮਾਜ ਵਿੱਚ ਫੁੱਟ ਪਾਉਣ ਵਾਲੀਆ ਕੱਟੜਵਾਦੀ ਤਾਕਤਾਂ ਦੇ ਘਿਨਾਉਣੇੇ ਕੰਮਾਂ ਤੋਂ ਵੀ ਜਾਣੂ ਕਰਵਾਇਆ।
ਇਸ ਮੌਕੇ ਜੋਨ ਕੋਟਲੀ ਜ਼ਿਲ੍ਰਾ ਪ੍ਰਧਾਨ ਕ੍ਰਿਸਚੀਅਨ ਫਰੰਟ ਅਤੇ ਕੌਮੀ ਮੀਤ ਪ੍ਰਧਾਨ ਯੂਥ ਅਕਾਲੀ ਦਲ ਬਾਦਲ ਨੇ ਮੰਗ ਕੀਤੀ ਕਿ ਉਪਰੋਕਤ ਫੁੱਟ ਪਾਉਣ ਵਾਲੇ ਲੋਕਾਂ ਉਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਨੂੰ ਵੀ ਚੇਅਰਮੈਨ ਸ੍ਰੀ ਮੁਨਵਰ ਮਸੀਹ ਜਾਣੂ ਕਰਾਉਣ ਕਿ ਸ਼ਰਾਰਤੀ ਲੋਕਾਂ ਉਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ।
ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ੍ਰੀ ਮਨਵਰ ਮਸੀਹ ਨੇ ਠੋਸ ਸਬਦਾਂ  ਵਿੱਚ ਕਿਹਾ ਕਿ ਕੋਈ ਵੀ ਮਸੀਹੀ ਮਾਸਟਰੀ ਵਲੋ ਅੱਜ ਤੱਕ ਕੋਈ ਧਰਮ ਪ੍ਰੀਵਰਤਨ ਨਹੀ ਕੀਤਾ ਗਿਆ ਅਤੇ ਨਾਂ ਹੀ ਕਿਸੇ ਨੂੰ ਕੋਈ ਲਾਲਚ ਦਿੱਤਾ ਗਿਆ ਹੈ।ਸ੍ਰੀ ਮਨਵਰ ਨੇ ਵਿਸ਼ਵ ਮਾਸਟਰੀ ਸਹਿਬਾਨਾਂ ਨੂੰ ਆਖਿਆ ਕਿ ਅਸੀ ਪ੍ਰਭੂ ਯਸੂ ਮਸੀਹ ਦੇ ਸਹੀ ਚੇਲੇ ਹਾਂ ਜੋ ਕਿ ਸੰਸਾਰ ਵਿੱਚ ਅਮਨ ਅਤੇ ਪਿਆਰ ਦੇ ਭਾਵਨਾ ਆਪਣੇ ਦਿਲਾਂ ਵਿੱਚ ਰੱਖਦੇ ਹਾਂ ਸਾਨੂੰ ਆਪਣੇ ਧਰਮ ਵਿੱਚ ਪੱਕੇ ਰਹਿਣਾ ਚਾਹੀਦਾ ਹੈ ਅਤੇ ਦੂਸਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ।ਸ੍ਰੀ ਮੁਨਵਰ ਮਸੀਹ ਨੇ ਅੱਗੇ ਕਿਹਾ ਕਿ ਧਰਮ ਕਿਸੇ ਨੂੰ ਤੋੜਦਾ ਨਹੀ ਸਗੋਂ ਜੋੜਦਾ ਹੈ।ਕਿਸੇ ਵਿਅਕਤੀ ਦਾ ਮਨ ਬਦਲ ਜਾਵੇ ਤਾਂ ਉਸ ਦੀ ਅਜ਼ਾਦੀ ਹੈ ਕਿ ਬਗੈਰ ਕਿਸੇ ਭੇਦਭਾਵ ਤੋਂ ਕਿਸੇ ਜਗ੍ਹਾ ਤੇ ਜਾ ਕੇ ਪ੍ਰਭੂ ਦੀ ਭਗਤੀ ਕਰ ਸਕਦਾ ਹੈ।ਉਨਾਂ ਆਖਿਆ ਕਿ ਕਿਸੇ ਵੀ ਤਰ੍ਹਾਂ ਦੀ ਮਾੜੀ ਘਟਨਾ ਜੇ ਕੋਈ ਸੰਸਥਾ ਕਰਵਾਉਦੀ ਹੈ ਤਾਂ ਮੈਨੂੰ  ਉਸ ਤੋਂ ਤੁਰੰਤ ਰਕਵਾਇਆ ਜਾਵੇ।ਸ੍ਰੀ ਜੋਨ ਕੋਟਲੀ ਨੇ ਚੇਅਰਮੈਨ ਸ੍ਰੀ ਮੁਨਵਰ ਮਸੀਹ, ਧਾਰਮਿਕ ਵਿਅਕਤੀਆਂ ਤੇ ਆਗੂਆਂ ਨੂੰ ਜੀ ਆਇਆ ਆਖਿਆ ।
ਇਸ ਮੌਕੇ ਪਾਸਟਰ ਸੇਮੋਲ ਸੋਨੀ, ਵਿਸ਼ਵ ਇਮੇਨੂਆਲ, ਪਾਸਟਰ ਅਸ਼ੋਕ ਰਵੀ, ਪਾਸਟਰ ਧਰਮ ਸਿੰਘ , ਪਾਸਟਰ ਗੁਰਨਾਮ, ਪਾਸਟਰ ਸਮਸ਼ੇਰ ਸੰਧੂ, ਪਾਸਟਰ ਪ੍ਰੇਮ ਜੋਨ, ਪਾਸਟਰ ਸੋਖਾ ਮਸੀਹ, ਪਾਸਟਰ ਪ੍ਰਮਜੀਤ, ਪਾਸਟਰ ਕੁਲਦੀਪ, ਪਾਸਟਰ ਚਰਨਜੀਤ, ਪਾਸਟਰ ਨਰਿਦਰ, ਪਾਸਟਰ ਗੁਲਜਾਰ ਮਸੀਹ ਆਦਿ ਹਾਜ਼ਰ ਸਨ

Check Also

ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ

ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …

Leave a Reply