ਅੰਮ੍ਰਿਤਸਰ, 14 (ਸੁਖਬੀਰ ਸਿੰਘ) – ਬੀਤੇ ਦਿਨ ਚਲਾਣਾ ਕਰ ਗਏ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੇ ਮਾਤਾ ਸਰਦਾਰਨੀ ਗੁਰਮੀਤ ਕੌਰ ਔਜਲਾ ਦਾ ਸਸਕਾਰ ਹੋ ਗਿਆ।ਗੁਰਜੀਤ ਔਜਲਾ ਨੇ ਉਹਨਾਂ ਨੂੰ ਅਗਨੀ ਭੇਟ ਕੀਤੀ।ਐਮ.ਪੀ ਔਜਲਾ ਦੇ ਪਿਤਾ ਸਰਦਾਰ ਸਰਬਜੀਤ ਸਿੰਘ ਔਜਲਾ ਅਤੇ ਉਨ੍ਹਾਂ ਦੇ ਭਰਾ ਸੁਖਜਿੰਦਰ ਸਿੰਘ ਔਜਲਾ ਨੇ ਆਪਣੇ ਪਰਿਵਾਰਾਂ ਸਮੇਤ ਉਨ੍ਹਾਂ ਨੂੰ ਹੰਝੂਆਂ ਭਰੀ ਵਿਦਾਇਗੀ ਦਿੱਤੀ।ਮਾਤਾ ਗੁਰਮੀਤ ਕੌਰ ਦਾ ਲੰਬੀ ਬਿਮਾਰੀ ਤੋਂ ਬਾਅਦ 11 ਜਨਵਰੀ ਨੂੰ ਦੇਹਾਂਤ ਹੋ ਗਿਆ ਸੀ।
ਅੰਤਿਮ ਸਸਕਾਰ ਮੌਕੇ ਵੱਡੀ ਗਿਣਤੀ ‘ਚ ਉਨਾਂ ਦੇ ਰਿਸ਼ਤੇਦਾਰ, ਸਬੰਧੀ ਅਤੇ ਰਾਜਸੀ, ਧਾਰਮਿਕ ਅਤੇ ਸਮਾਜਿਕ ਆਗੂ ਮੌਜ਼ੂਦ ਸਨ।ਇਹਨਾਂ ਵਿੱਚ ਜੰਮੂ ਦੇ ਸਾਬਕਾ ਡੀ.ਜੀ.ਪੀ ਦਿਲਬਾਗ ਸਿੰਘ, ਓਮ ਪ੍ਰਕਾਸ਼ ਸੋਨੀ, ਸੁਨੀਲ ਦੱਤੀ, ਦਿਨੇਸ਼ ਬੱਸੀ, ਮਮਤਾ ਦੱਤਾ, ਗੁਰਪ੍ਰੀਤ ਸਿੰਘ ਰੰਧਾਵਾ, ਕੌਂਸਲਰ ਰਾਜ ਕੰਵਲ ਪ੍ਰਿਤਪਾਲ ਸਿੰਘ ਲੱਕੀ, ਜਸਬੀਰ ਸਿੰਘ ਡਿੰਪਾ, ਸ਼ਿੰਦਾ ਕੌਂਸਲਰ, ਯੂਨਸ ਕੁਮਾਰ, ਜੁਗਲ ਕਿਸ਼ੋਰ ਸ਼ਰਮਾ, ਡਾ. ਰਾਜ ਕੁਮਾਰ ਵੇਰਕਾ, ਪ੍ਰਧਾਨ ਅਸ਼ਵਨੀ ਕੁਮਾਰ ਪੱਪੂ, ਪਰਮਜੀਤ ਸਿੰਘ ਪੰਮਾ, ਸੰਤੋਖ ਸਿੰਘ ਭਲਾਈਪੁਰ, ਜਸਵਿੰਦਰ ਸਿੰਘ ਜੱਗਾ, ਸੋਨੂੰ ਦੱਤਾ, ਇੰਦਰਬੀਰ ਸਿੰਘ ਬੁਲਾਰੀਆ, ਜੋਗਿੰਦਰ ਪਾਲ ਢੀਂਗਰਾ, ਭਗਵੰਤ ਪਾਲ ਸਿੰਘ ਸੱਚਰ, ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਸੁੱਖ ਸਰਕਾਰੀਆ, ਤਰਸੇਮ ਸਿੰਘ ਡੀ.ਸੀ, ਸ਼ਵੇਤ ਮਲਿਕ, ਹਰਮੀਤ ਸਿੰਘ ਸੰਧੂ, ਅਸ਼ੋਕ ਤਲਵਾੜ, ਵਿਧਾਇਕ ਇੰਦਰਬੀਰ ਸਿੰਘ ਨਿੱਝਰ, ਸਤੀਸ਼ ਬੱਲੂ, ਰਮਨ ਰੰਮੀ, ਮਿੱਠੂ ਮਦਾਨ, ਸੁਜਿੰਦਰ ਬਿਡਲਾਨ, ਹਰਵਿੰਦਰ ਸੰਧੂ, ਰਾਜੇਸ਼ ਹਨੀ, ਰਾਜਬੀਰ ਛਾਬੜਾ, ਸੋਨੂੰ ਜਿਫਰ, ਜਰਨੈਲ ਭੁੱਲਰ, ਗੁਰਪ੍ਰਤਾਪ ਸਿੰਘ ਟਿੱਕਾ, ਗਗਨਦੀਪ ਸਿੰਘ ਮੂਧਲ, ਰਾਹੁਲ ਕੁਮਾਰ, ਹਰਪ੍ਰਤਾਪ ਅਜਨਾਲਾ, ਸੁਖਜਿੰਦਰ ਰੰਧਾਵਾ, ਗੁਰਦੀਪ ਸਿੰਘ ਰੰਧਾਵਾ, ਕਰਮਜੀਤ ਸਿੰਘ ਰਿੰਟੂ, ਰਮਨ ਬਖਸ਼ੀ, ਜਗਰੂਪ ਸਿੰਘ ਸੇਖਵਾਂ, ਛਬੀ ਢਿੱਲੋਂ, ਮਨਦੀਪ ਸਿੰਘ ਮੰਨਾ, ਵਿਧਾਇਕਾ ਜੀਵਨਜੋਤ ਕੌਰ, ਏ.ਆਈ.ਸੀ.ਸੀ ਦੇ ਰਾਸ਼ਟਰੀ ਮਨੁੱਖੀ ਅਧਿਕਾਰ ਪ੍ਰਧਾਨ ਵਰਿੰਦਰ ਫੁੱਲ ਅਤੇ ਹੋਰ ਪਤਵੰਤੇ ਹਾਜ਼ਰ ਸਨ।
Check Also
ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ
ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …