ਰਾਜਾ ਵੜਿੰਗ ਨੇ ਸ੍ਰੀ ਹਰਿਮੰਦਰ ਸਾਹਿਬ, ਜਲਿਆਂਵਾਲਾ ਬਾਗ, ਦੁਰਗਿਆਨਾ ਮੰਦਰ ਵਿਖੇ ਮੱਥਾ ਟੇਕਿਆ

ਅੰਮ੍ਰਿਤਸਰ, 11 ਜਨਵਰੀ (ਸੁਖਬੀਰ ਸਿੰਘ)- ਬੀਤੇ ਅੱਠ ਸਾਲਾਂ ਦੌਰਾਨ ਪੰਜਾਬ ਸਰਕਾਰ ਦੀਆਂ ਮਾੜੀਆਂ ਨੀਤੀਆਂ ਵਿੱਚ ਭਾਜਪਾ ਬਰਾਬਰ ਦੀ ਸਾਂਝੇਦਾਰ ਹੈ, ਇਹ ਹੁਣ ਕਿਵੇਂ ਪੰਜਾਬ ਵਿੱਚ ਨਸ਼ਿਆਂ ਦੇ ਮੁੱਦੇ ‘ਤੇ ਮਗਰਮੱਛ ਦੇ ਅੱਥਰੂ ਵਹਾ ਸਕਦੀ ਹੈ ਅਤੇ ਪੰਜਾਬ ਵਿੱਚ ਰੈਲੀਆਂ ਕਰ ਸਕਦੀ ਹੈ, ਜਿਸ ਨੇ ਨਸ਼ਿਆਂ ਨੂੰ ਰੋਕਣ ਲਈ ਕੁੱਝ ਨਹੀਂ ਕੀਤਾ।ਇਹ ਸ਼ਬਦ ਇੰਡੀਅਨ ਯੂਥ ਕਾਂਗਰਸ ਦੇ ਪ੍ਰਧਾਨ ਤੇ ਗਿੱਦੜਬਾਹਾ ਤੋਂ ਵਿਧਾਇਕ ਰਾਜਾ ਅਮਰਿੰਦਰ ਵੜਿੰਗ ਨੇ ਆਪਣੀ ਅੰਮ੍ਰਿਤਸਰ ਦੀ ਪਹਿਲੀ ਫੇਰੀ ਦੌਰਾਨ ਕਹ ।ਵੜਿੰਗ ਨੇ ਕਿਹਾ ਕਿ ਜਦੋਂ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਸਿਆਸੀ ਤੌਰ ‘ਤੇ ਇਸ ਮੁੱਦੇ ਨੂੰ ਚੁੱਕਿਆ ਸੀ, ਪੰਜਾਬ ਸਰਕਾਰ ਨੇ ਇਸ ‘ਤੇ ਧਿਆਨ ਨਹੀਂ ਦਿੱਤਾ ਸੀ ਜਦਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨ ਕੀ ਬਾਤ ਵਿੱਚ ਆਪਣੇ ਭਾਸ਼ਣ ਵਿੱਚ ਇਨ੍ਹਾਂ ਸ਼ਬਦਾਂ ਦੀ ਹੀ ਵਰਤੋਂ ਕੀਤੀ ਸੀ।ਹੁਣ ਅਮਿਤ ਸ਼ਾਹ ਅੰਮ੍ਰਿਤਸਰ ਆ ਰਹੇ ਹਨ ਅਤੇ ਪੰਜਾਬ ਇਸ ਦੇ ਖਿਲਾਫ ਜਾਗਰੂਕਤਾ ਫੈਲਾਉਣ ਲਈ ਸੂਬੇ ਭਰ ਵਿੱਚ ਰੈਲੀਆਂ ਕਰਨ ਦੀ ਯੋਜਨਾ ਕਰ ਰਹੇ ਹਨ। ਪੰਜਾਬ ਦੇ ਲੋਕਾਂ ਨਾਲ ਇਹ ਕਿਹੋ ਜਿਹਾ ਮਜਾਕ ਹੋ ਰਿਹਾ ਹੈ। ਬੀਤੇ ਅੱਠ ਸਾਲਾਂ ਦੌਰਾਨ ਭਾਜਪਾ ਸੱਤਾਧਾਰੀ ਗਠਜੋੜ ਦਾ ਹਿੱਸਾ ਰਹੀ ਤੇ ਜਦੋਂ ਇਕ ਪੀੜ੍ਹੀ ਤਬਾਹ ਹੋ ਚੁੱਕੀ ਹੈ, ਇਨ੍ਹਾਂ ਨੇ ਲੋਕਾ ਨੂੰ ਜਾਗਰੂਕ ਕਰਨ ਲਈ ਅੱਖਾਂ ਖੋਲ੍ਹ ਲਈਆਂ ਹਨ।
ਇਸ ਮੌਕੇ ਰਾਜਾ ਨੇ ਪੰਜਾਬ ਵਿੱਚ ਭਾਜਪਾ ਇਕਾਈ ਤੋਂ ਸਵਾਲ ਪੁੱਛੇ ਕਿ ਬੀਤੇ ਅੱਠ ਸਾਲਾਂ ਦੌਰਾਨ ਸਰਕਾਰ ਵਿੱਚ ਰਹਿੰਦਿਆਂ ਵੀ ਇਹ ਪੰਜਾਬ ਵਿੱਚ ਨਸ਼ਾਖੋਰੀ ਬਾਰੇ ਜਾਗਰੂਕ ਕਿਉਂ ਨਾ ਹੋਏ, ਜੇ ਹਾਂ ਤਾਂ ਫਿਰ ਇਹ ਪੰਜਾਬ ਦੇ ਲੋਕਾਂ ਨੂੰ ਧੋਖਾ ਦੇ ਰਹੇ ਹਨ।ਜੇ ਇਹ ਪੰਜਾਬ ਵਿੱਚ ਨਸ਼ਾਖੋਰੀ ਦੀ ਸਮੱਸਿਆ ਪ੍ਰਤੀ ਇੰਨੇ ਗੰਭੀਰ ਹਨ, ਤਾਂ ਕਿਉਂ ਇਨ੍ਹਾਂ ਨੇ ਨਸ਼ਿਆਂ ਦੇ ਮੁੱਦੇ ‘ਤੇ ਪੰਜਾਬ ਵਿਧਾਨ ਸਭਾ ਵਿੱਚ ਨੋ ਕਾਨਫੀਡੇਂਸ ਪ੍ਰਸਤਾਅ ਦਾ ਵਿਰੋਧ ਕੀਤਾ।ਕੀ ਨਸ਼ਾ ਤਸਕਰੀ ਸਿਆਸੀ ਸ਼ੈਅ ਤੋਂ ਬਗੈਰ ਮੁਮਕਿਨ ਲਈ, ਉਹ ਲੋਕਾਂ ਨੂੰ ਦੱਸਣ ਕਿ ਇਸਨੂੰ ਸ਼ੈਅ ਦੇਣ ਵਾਲੇ ਸਿਆਸੀ ਆਕਾ ਕੌਣ ਹਨ, ਜਿਹੜੇ ਪੰਜਾਬ ਦੇ ਨੌਜਵਾਨਾਂ ਨੂੰ ਜ਼ਹਿਰ ਦੇ ਰਹੇ ਹਨ।
ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਰਾਜਾ ਨੇ ਕਿਹਾ ਕਿ ਬਤੌਰ ਭਾਰਤੀ ਯੂਥ ਕਾਂਗਰਸ ਪ੍ਰਧਾਨ ਉਹ ਪਹਿਲਾਂ ਦੇਸ਼ ਦਾ ਦੌਰਾ ਕਰਨਗੇ ਅਤੇ ਨੌਜਵਾਨਾਂ ਦੀ ਨਬਜ਼ ਜਾਣਦਿਆਂ ਬਲਾਕ ਪੱਧਰ ‘ਤੇ ਯੂਥ ਕਾਂਗਰਸ ਨੂੰ ਮਜ਼ਬੂਤ ਕਰਨਗੇ।ਉਹ ਯੂਥ ਕਾਂਗਰਸ ਨੂੰ ਬਦਲਣਾ ਚਾਹੁੰਦੇ ਹਨ, ਜਿਵੇਂ 1980 ਵਿੱਚ ਯੂਥ ਕਾਂਗਰਸ ਨੇ ਕਾਂਗਰਸ ਨੂੰ ਸੱਤਾ ਵਿੱਚ ਲਿਆਉਣ ਵਿੱਚ ਮੁੱਖ ਭੂਮਿਕਾ ਨਿਭਾਈ ਸੀ।ਉਹ ਪਾਰਟੀ ਦੀਆਂ ਨੀਤੀਆਂ ਨੂੰ ਲਾਗੂ ਕਰਨ ਲਈ ਯੂਥ ਕਾਂਗਰਸ ਤੇ ਕਾਂਗਰਸ ਪਾਰਟੀ ਵਿਚਾਲੇ ਵਧੀਆ ਸਬੰਧ ਸੁਨਿਸ਼ਚਿਤ ਕਰਨਗੇ।
ਯੂਥ ਕਾਂਗਰਸ ਅਗਾਮੀ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਮੁੱਖ ਭੂਮਿਕਾ ਨਿਭਾਏਗੀ, ਕਿਉਂਕਿ ਇਨ੍ਹਾਂ ਚੋਣਾਂ ਵਿੱਚ ਜ਼ਿਆਦਾ ਨੌਜਵਾਨਾਂ ਨੂੰ ਮੌਕਾ ਦਿੱਤਾ ਜਾਵੇਗਾ, ਤੇ ਪਾਰਟੀ ਮੀਤ ਪ੍ਰਧਾਨ ਰਾਹੁਲ ਗਾਂਧੀ ਦੀ ਨਵੀਂ ਸੋਚ ਨੂੰ ਲਾਗੂ ਕੀਤਾ ਜਾਵੇਗਾ। ਉਨ੍ਹਾਂ ਨੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਤੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੂੰ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਦੇਣ ਲਈ ਧੰਨਵਾਦ ਕੀਤਾ।
ਰਾਜਾ ਅਮਰਿੰਦਰ ਵੜਿੰਗ ਸ੍ਰੀ ਹਰਿਮੰਦਰ ਸਾਹਿਬ, ਜਲਿਆਂਵਾਲਾ ਬਾਗ ਤੇ ਦੁਰਗਿਆਨਾ ਮੰਦਰ ਵੀ ਗਏ।ਉਨ੍ਹਾਂ ਦੇ ਨਾਲ ਸੈਂਕੜੇ ਯੂਥ ਕਾਂਗਰਸੀ ਤੇ ਐਨ.ਐਸ.ਯੂ.ਆਈ ਸਮਰਥਕ ਸਨ।ਇਸ ਤੋਂ ਪਹਿਲਾਂ ਉਨ੍ਹਾਂ ਦਾ ਹਾਲ ਗੇਟ ਵਿੱਚ ਕਾਂਗਰਸ ਦਫਤਰ ਵਿੱਚ ਵਿਕਾਸ ਸੋਨੀ ਨੇ ਉਨ੍ਹਾਂ ਦਾ ਨਵੇਂ ਪ੍ਰਧਾਨ ਬਣਨ ਤੇ ਪਵਿੱਤਰ ਨਗਰੀ ਅੰਮ੍ਰਿਤਸਰ ਪਹੁੰਚਣ ‘ਤੇ ਸਵਾਗਤ ਕੀਤਾ।
Punjab Post Daily Online Newspaper & Print Media