ਅੰਮ੍ਰਿਤਸਰ, 11 ਜਨਵਰੀ (ਰੋਮਿਤ ਸ਼ਰਮਾ)- ਸਥਾਨਕ ਵਿਰਸਾ ਵਿਹਾਰ ਸੁਸਾਇਟੀ ਵਲੋਂ ਵਿਰਸਾ ਵਿਹਾਰ ਦੇ ਵਿਹੜੇ ਵਿੱਚ ਸਥਾਨਕ ਕਲਾਕਾਰ, ਲੇਖਕ, ਸਾਹਿਤ ਪ੍ਰੇਮੀ, ਕਲਾ ਪ੍ਰੇਮੀ ਤੇ ਅਦੀਬ ਲੋਹੜੀ ਦਾ ਤਿਉਹਾਰ ਮਨਾਉਣਗੇ, ਵਿਰਸਾ ਵਿਹਾਰ ਸੁਸਾਇਟੀ ਵੱਲੋਂ ਮਨਾਏ ਜਾ ਰਹੇ ਇਸ ਤਿਉਹਾਰ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਪ੍ਰਧਾਨ ਕੇਵਲ ਧਾਲੀਵਾਲ ਤੇ ਜਨ: ਸਕੱਤਰ ਜਗਦੀਸ਼ ਸਚਦੇਵਾ ਨੇ ਦੱਸਿਆ ਕਿ ਅੱਜ 12-01-15 ਨੂੰ ਸੋਮਵਾਰ ਸ਼ਾਮ 5-00 ਵਜੇ ਹੋਣ ਵਾਲੇ ਇਸ ਪ੍ਰੋਗਰਾਮ ਵਿੱਚ ਬਲਦੀ ਲੋਹੜੀ ਦੀ ਅੱਗ ਦੇ ਕੋਸੇ ਕੋਸੇ ਸੇਕ ਵਿੱਚ ਕਲਾਕਾਰ ਲੋਹੜੀ ਦਾ ਗੀਤ ਗਾਉਣਗੇ।ਇਸ ਮੌਕੇ ਵਿਰਸਾ ਵਿਹਾਰ ਵੱਲੋਂ ਨਵੇਂ ਸਾਲ ਦਾ ਕੈਂਲਡਰ ਵੀ ਰਿਲੀਜ਼ ਕੀਤਾ ਜਾਵੇਗਾ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …