ਅੰਮ੍ਰਿਤਸਰ, 12 ਜਨਵਰੀ (ਸੁਖਬੀਰ ਸਿੰਘ) – ਬਾਲ ਚਿੱਤਰ ਸਮਿਤੀ, ਸੂਚਨਾ ਅਤੇ ਪ੍ਰਸ਼ਾਰਣ ਮੰਤਰਾਲਿਆ ਭਾਰਤ ਸਰਕਾਰ, ਨਵੀਂ ਦਿੱਲੀ ਅਤੇ ਪੰਜਾਬ ਸਰਕਾਰ ਦੇ ਸਾਂਝੇ ਉਪਰਾਲਿਆ ਸਦਕਾ ਸਕੂਲੀ ਵਿਦਿਆਰਥੀਆਂ ਨੂੰ ਸਿੱਖਿਆਦਾਇਕ ਫਿਲਮਾਂ ਵਿਖਾਉਣ ਲਈ ਅੰਮ੍ਰਿਤਸਰ ਵਿਖੇ ਬੱਚਿਆਂ ਲਈ ਫਿਲਮ ਫੈਸਟੀਵਲ ਦੀ ਅੱਜ ਸੁਰੂਆਤ ਹੋ ਗਈ ਹੈ। ਈ। ਸ੍ਰੀ ਰਵੀ ਭਗਤ ਡਿਪਟੀ ਕਮਿਸ਼ਨਰ ਵਲੋਂ ਅੱਜ ਐਨਮ ਸਿਨੇਮਾ ਵਿਚ ਬੱਚਿਆਂ ਲਈ ‘ਚੁਟਕਨ ਕੀ ਮਹਾਂਭਾਰਤ’ ਫਿਲਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਸ੍ਰੀ ਭੁਪਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ) ਅੰਮ੍ਰਿਤਸਰ ਤੇ ਸ੍ਰੀ ਅਸੋਕ ਕੁਮਾਰ ਅਸਿਸਟੈਂਟ ਡਿਸਟੀਬਿਊਸ਼ਨ ਅਫਸਰ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਜਿਹੀਆਂ ਸਿੱਖਿਆਦਾਇਕ ਫਿਲਮਾਂ ਵਿਦਿਆਰਥੀਆਂ ਦੇ ਜੀਵਨ ਵਿਚ ਅਹਿਮ ਰੋਲ ਨਿਭਾਉਦੀਆਂ ਹਨ ਅਤੇ ਵਿਦਿਆਰਥੀ ਇਨ੍ਹਾਂ ਫਿਲਮਾਂ ਰਾਹੀ ਕਾਫੀ ਸਿੱਖਿਆ ਗ੍ਰਹਿਣ ਕਰਦੇ ਹਨ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਸਿਨੇਮਿਆਂ ਅੰਦਰ ਇਹ ਫਿਲਮਾਂ 17 ਜਨਵਰੀ 2015 ਤਕ ਬੱਚਿਆਂ ਨੂੰ ਦਿਖਾਈਆਂ ਜਾਣਗੀਆਂ। ਉਨਾਂ ਦੱਸਿਆ ਕਿ ਸਿਨੇਮਾ ਘਰਾਂ ਅੰਦਰ ਸਵੇਰੇ 9 ਵਜੇ ਤੋਂ 10.30 ਵਜੇ ਤੱਕ ਸਕੂਲੀ ਬੱਚਿਆਂ ਨੂੰ ਮੁਫ਼ਤ ਸਿੱਖਿਆਦਾਇਕ ਫਿਲਮਾਂ ਦਿਖਾਈਆਂ ਜਾਣਗੀਆਂ।ਉਨਾਂ ਅੱਗੇ ਦੱਸਿਆ ਕਿ ਅੱਜ ਤੇ ਕੱਲ੍ਹ 13 ਜਨਵਰੀ 2015 ਨੂੰ ਐਲੀਮੈਂਟਰੀ ਸਕੂਲ ਵਿਚ ਪੜ੍ਹਦੇ ਵਿਦਿਆਰਥੀ ਫਿਲਮ ਦੇਖ ਸਕਣਗੇ ਅਤੇ 14,15 ਤੇ 16 ਜਨਵਰੀ ਨੂੰ ਸੈਕਡਰੀ ਸਕੂਲ ਦੇ ਵਿਦਿਆਰਥੀਆਂ ਨੂੰ ਫਿਲਮਾਂ ਦਿਖਾਈਆਂ ਜਾਣਗੀਆਂ।ਜ਼ਿਕਰਯੋਗ ਹੈ ਕਿ ਸਿਨੇਮਾਘਰ ਨਿਊ ਰਿਆਲਟੋ ਵਿਚ ਗੱਟੂ, ਇੰਦਰ ਪੈਲੇਸ ਵਿਚ ਨੀਲ ਪਰਬਤ ਕੇ ਪਾਰ, ਰੀਜੈਂਟ ਵਿਚ ਮਹਿਕ ਮਿਰਜਾ, ਕ੍ਰਿਸ਼ਨਾ ਵਿਚ ਰੌਂਗ ਮੋਰੀਟੀਅਸ, ਆਦਰਸ਼ ਵਿਚ ਫੋਟੋ ਤੇ ਰਾਜ ਸਿਨੇਮਾ ਘਰ ਵਿਚ ਸਿਕਸਰ ਫਿਲਮ ਵਿਦਿਆਰਥੀਆਂ ਨੂੰ ਦਿਖਾਈ ਜਾਵੇਗੀ।