Monday, June 16, 2025
Breaking News

ਅਮੋਘ ਡਿਵੀਜਨ 15 ਨੂੰ ਮਨਾਏਗਾ ਫੌਜ ਦਿਨ

PPN1201201507

ਫਾਜ਼ਿਲਕਾ, 12 ਜਨਵਰੀ (ਵਿਨੀਤ ਅਰੋੜਾ) – ਭਾਰਤ ਵਿੱਚ ਹਰ ਸਾਲ 15 ਜਨਵਰੀ ਨੂੰ ਫੌਜ ਦਿਵਸ ਬੜੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ।ਦੇਸ਼ ਲਈ ਆਪਣੇ ਪ੍ਰਾਣਾਂ ਦੀ ਕੁਰਬਾਨੀ ਦੇਣ ਵਾਲੇ ਬਹਾਦੁਰ ਅਤੇ ਸਾਹਸੀ ਸੈਨਿਕਾਂ ਨੂੰ ਨਮਨ ਅਤੇ ਸੱਚੀ ਸ਼ਰਧਾਂਜਲੀ ਦੇਣ ਲਈ ਇਹ ਮਨਾਇਆ ਜਾਂਦਾ ਹੈ।ਇਸ ਦਿਨ ਭਾਰਤੀ ਫੌਜ ਦੇ ਜਨਰਲ ਕੇ. ਐਮ ਕਰਿਅੱਪਾ ਨੇ ਬ੍ਰਿਟਿਸ਼ ਆਰਮੀ ਜਨਰਲ ਰਾਏ ਬੂਚਰ ਤੋਂ ਕਮਾਨ ਸਾਂਭੀ ਸੀ ਅਤੇ ਸਵਤੰਤਰ ਭਾਰਤ ਦੇ ਪਹਿਲੇ ਕਮਾਂਡਰ ਇਸ ਚੀਫ ਬਣੇ ।ਭਾਰਤੀ ਫੌਜ ਅੰਤਰਰਾਸ਼ਟਰੀ ਸੀਮਾ ਦੀ ਸੁਰੱਖਿਆ ਦੇ ਨਾਲ – ਨਾਲ ਰਾਸ਼ਟਰੀ ਸੁਰੱਖਿਆ ਦੇ ਪ੍ਰਤੀ ਵੀ ਹਮੇਸ਼ਾਂ ਤਤਪਰ ਰਹਿੰਦੀ ਹੈ ।ਦੇਸ਼ ਵਿੱਚ ਆਪਦਾਵਾਂ ਤੋਂ ਨਿੱਬੜਨ ਵਿੱਚ ਵੀ ਸੈਨਾ ਨੇ ਅਹਿਮ ਕੰਮ ਕੀਤਾ ਹੈ। ਅਮੋਘ ਡਿਵੀਜਨ 15 ਜਨਵਰੀ 2015 ਨੂੰ 67ਵਾ ਭਾਰਤੀ ਫੌਜ ਦਿਨ, ਉਨ੍ਹਾਂ ਅਮਰ ਅਤੇ ਬਹਾਦੁਰ ਭਾਰਤੀ ਸੈਨਿਕਾਂ ਨੂੰ ਸ਼ਰਧਾਂਜਲੀ ਆਰਪਿਤ ਕਰ ਇਹ ਦਿਨ ਮਨਾਵੇਗਾ ਜਿਨ੍ਹਾਂ ਨੇ ਰਾਸ਼ਟਰ ਦੀ ਸੁਰੱਖਿਆ ਲਈ ਆਪਣੇ ਪ੍ਰਾਣਾਂ ਦੀ ਕੁਰਬਾਨੀ ਦਿੱਤੀ ।
ਮੇਜਰ ਜਨਰਲ ਵਿਪਨ ਬਕਸ਼ੀ, ਵੀ.ਐਸ.ਐਮ., ਜੀ. ਓ. ਸੀ. ਅਮੋਘ ਡਿਵੀਜਨ ਦੀ ਅਗਵਾਈ ਵਿੱਚ ਸਾਰੇ ਪਦ ਰਾਸ਼ਟਰ ਦੀ ਮਾਨ ਅਤੇ ਪ੍ਰਤੀਸ਼ਠਾ ਲਈ 15 ਜਨਵਰੀ 2015 ਨੂੰ ਆਪਣੇ ਆਪ ਨੂੰ ਮੁੜ ਸਮਰਪਤ ਕਰਣ ਦੀ ਸਹੁੰ ਲੈ ਕੇ ਇਸ ਫੌਜ ਦਿਵਸ ਨੂੰ ਮਨਾਓਣਗੇ।ਸੰਨ 1972 ਤੋਂ ਹੀ ਅਮੋਘ ਡਿਵੀਜਨ ਸਥਾਨਕ ਜਨਤਾ ਅਤੇ ਸਿਵਲ ਆਧਿਕਾਰੀਆਂ ਦੇ ਨਾਲ ਮਿਲਕੇ ਜਨਤਾ ਦੀ ਭਲਾਈ ਦੇ ਕੰਮਾਂ ਨੂੰ ਕਰ ਰਹੀ ਹੈ ।ਹਾਸਲ ਜਾਣਕਾਰੀ ਮੁਤਾਬੀਕ ਇਸ ਦਿਨ ਫੌਜ ਜੁਆਇਨ ਯੁਅਰ ਆਰਮੀ’ ਦੇ ਨਾਰੇ ਦੇ ਨਾਲ ਆਮ ਲੋਕਾਂ ਨਾਲ ਸੁਖਾਂਵੇ ਰਿਸਤੇ ਕਾਇਮ ਕਰਣ ਦਾ ਪ੍ਰਣ ਲਵੇਗੀ ।ਇਸ ਕੜੀ ਵਿੱਚ 11 ਜਨਵਰੀ ਤੋਂ 15 ਜਨਵਰੀ 2015 ਤੱਕ ਕਈ ਪ੍ਰੋਗਰਾਮਾ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਨਾਂ ਵਿੱਚ ਭੂਤਪੂਰਵ ਸੈਨਿਕਾਂ ਅਤੇ ਵੀਰ ਨਾਰੀਆਂ ਦੇ ਨਾਲ ਗੱਲਬਾਤ, ਖੇਤਰ ਦੇ ਜਵਾਨਾਂ ਅਤੇ ਵਿਦਿਆਰਥੀਆਂ ਲਈ ਪ੍ਰੇਰਣਾਦਾਇਕ ਭਾਸ਼ਣਾਂ ਦਾ ਪ੍ਰਬੰਧ, ਫੌਜੀ ਸਾਜ ਸੱਜਿਆ ਦੇ ਬਾਰੇ ਵਿੱਚ ਜਾਣਕਾਰੀ, ਖੂਨਦਾਨ ਸ਼ਿਵਿਰ, ਫੌਜ ਵਿੱਚ ਭਰਤੀ ਪਰਿਕ੍ਰੀਆ ਦੀ ਜਾਣਕਾਰੀ, ਸਿਹਤ ਸੰਬੰਧੀ ਆਦੀ ਮੁਖ ਹਨ ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply