ਸੰਗਰੂਰ, 19 ਫਰਵਰੀ (ਜਗਸੀਰ ਲੌਂਗੋਵਾਲ) – ਨਸ਼ਾ ਮੁਕਤ ਚੇਤਨਾ ਸੰਘ ਦੇ ਜਿਲ੍ਹਾ ਕੋਆਰਡੀਨੇਟਰ ਅਤੇ ਕੁਦਰਤ ਗੁਰਦੁਆਰਾ ਸਾਹਿਬ ਤੇ ਮੁੱਖ ਸੇਵਾਦਾਰ ਬਾਬਾ
ਪਰਮਜੀਤ ਸਿੰਘ ਹਰੇੜੀ ਵਾਲਿਆਂ ਵਲੋਂ ਹਲਕਾ ਦਿੜ੍ਹਬਾ ਦੇ ਲੋੜਵੰਦ ਲੜਕੀਆਂ ਦੇ ਵਿਆਹ ਮੌਕੇ 1100/- ਰੁਪਏ ਸ਼ਗਨ ਦੇਣ ਦੀ ਸ਼ੁਰੂਆਤ ਕੀਤੀ ਗਈ ਹੈ।ਬਾਬਾ ਪਰਮਜੀਤ ਸਿੰਘ ਖਾਲਸਾ ਦੇ ਨਿੱਜੀ ਸਕੱਤਰ ਤੇ ਨਸ਼ਾ ਮੁਕਤ ਚੇਤਨਾ ਸੰਘ ਜਿਲ੍ਹਾ ਸੰਗਰੂਰ ਦੇ ਕੋ-ਕੋਆਰਡੀਨੇਟਰ ਗੁਰਸੇਵਕ ਸਿੰਘ ਕਮਾਲਪੁਰ ਨੇ ਦੱਸਿਆ ਕਿ ਹਲਕਾ ਦਿੜ੍ਹਬਾ ਦਾ ਜੋ ਵੀ ਲੋੜਵੰਦ ਪਰਿਵਾਰ ਉਨ੍ਹਾਂ ਨਾਲ ਸੰਪਰਕ ਕਰੇਗਾ, ਉਸ ਨੂੰ ਇਹ ਸਹਿਯੋਗ ਦਿੱਤਾ ਜਾਵੇਗਾ।ਬਾਬਾ ਪਰਮਜੀਤ ਸਿੰਘ ਵੱਲੋਂ ਅੱਜ ਪਿੰਡ ਫਲੇੜਾ ਵਿਖੇ ਇੱਕ ਲੋੜਵੰਦ ਲੜਕੀ ਦੇ ਵਿਆਹ ਮੌਕੇ 1100/- ਰੁਪਏ ਸ਼ਗਨ ਦਿੱਤਾ ਗਿਆ।ਇਸ ਮੌਕੇ ਪਿੰਡ ਦੇ ਸਰਪੰਚ ਤਰਸੇਮ ਸਿੰਘ, ਬੋਘਾ ਸਿੰਘ, ਬਲਦੇਵ ਸਿੰਘ ਆਦਿ ਹਾਜ਼ਰ ਸਨ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media