ਸੰਗਰੂਰ, 19 ਫਰਵਰੀ (ਜਗਸੀਰ ਲੌਂਗੋਵਾਲ)- ਇਤਿਹਾਸਕ ਸੂਰਜਕੁੰਡ ਮੰਦਿਰ ਕਮੇਟੀ ਵਲੋਂ ਅੱਜ ਸੁਨਾਮ ਸ਼ਹਿਰ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ, ਜਿਸ ਦਾ ਸਵਾਗਤ ਮੰਦਿਰ ਮਾਤਾ ਮੋਦੀ ਵਿੱਚ ਬ੍ਰਾਹਮਣ ਸਭਾ ਵਲੋਂ ਕੀਤਾ ਗਿਆ।ਪ੍ਰਦੀਪ ਮੈਨਨ ਨੇ ਦੱਸਿਆ ਸੂਰਜਕੁੰਡ ਵਿੱਚ ਕਰਮਕਾਂਡ ਆਦਿ ਦਾ ਗਿਆਨ ਪਹਿਲੇ ਸਮੇਂ ਵਿੱਚ ਦਿੱਤਾ ਜਾਂਦਾ ਸੀ।ਉਨਾਂ ਨੇ ਕਿਹਾ ਕਿ ਸੁਨਾਮ ਇੱਕ ਧਰਮ ਨਗਰੀ ਤਪ ਸਥਾਨ ਦੇ ਦੇ ਰੂਪ ਵਿੱਚ ਸਥਿਤ ਅਤੇ ਇਥੇ ਰਾਜਿਆਂ ਨੇ ਸ਼ਿਕਾਰ ‘ਤੇ ਵੀ ਰੋਕ ਲਗਾਈ ਹੋਈ ਸੀ।ਇਹ ਸਰਸਵਤੀ ਨਦੀ ਦੇ ਉਪਰ ਸਥਿਤ ਸੀ, ਹੁਣ ਵੀ ਕਈ ਘਾਟਾਂ ਦੇ ਅਵਸ਼ੇਸ਼ ਦੇਖਣ ਨੂੰ ਮਿਲਦੇ ਹਨ।ਲਾਹੜ ਬ੍ਰਾਹਮਣ ਵੰਸ਼ਾਂ ਦੇ ਮੰਗਲ ਸ਼ਰਮਾ ਜਿੰਨਾਂ ਦਾ ਨਿਵਾਸ ਸਥਾਨ ਹੁਣ ਬਰਨਾਲਾ ਦੇ ਧੌਲਾ ਪਿੰਡ ਵਿੱਚ ਹੈ।ਉਨਾਂ ਦੱਸਿਆ ਕਿ ਸਾਡੇ ਪੂਰਵਜ਼ ਸੁਨਾਮ ਵਿਖੇ ਰਹਿੰਦੇ ਸੀ ਅਤੇ ਇਥੇ ਸੂਰਜ ਕੁੰਡ ਦੇ ਨਾਲ ਪਾਠਸ਼ਾਲਾਵਾਂ ਅਤੇ ਕਰਮਕਾਂਡ ਕਰਦੇ ਸੀ, ਜੋ ਅਜਕਲ ਪਹੇਵਾ ਅਤੇ ਗਯਾ ਬਿਹਾਰ ਵਿੱਚ ਹੈ।ਮਾਤਾ ਮੋਦੀ ਦੇ ਆਦੇਸ਼ਾਂ ਅਨੁਸਾਰ ਸਾਡੇ ਬਜ਼ੁਰਗਾਂ ਨੂੰ ਸੁਨਾਮ ਛੱਡਣਾ ਪਿਆ।ਜਿਸ ਕਾਰਨ ਸਾਡੇ ਬਜੁਰਗ ਇਥੋਂ ਚਲੇ ਗਏ ਅਤੇ ਕਰਮਕਾਂਡ ਗਿਆਨ ਅਤੇ ਪਾਠਸ਼ਾਲਾਵਾਂ ਬੰਦ ਹੋ ਗਈਆਂ।ਅੱਜ ਵੀ ਆਦੇਸ਼ਾਂ ਦੇ ਮੁਤਾਬਿਕ ਸਾਡੇ ਵੰਸ਼ ਦਾ ਕੋਈ ਵੀ ਇਥੇ ਰਾਤ ਨੂੰ ਨਹੀਂ ਰੁਕਦਾ ਅਤੇ ਜਦੋਂ ਵੀ ਅਸੀਂ ਆਉਂਦੇ ਹਾਂ ਤਾਂ ਪਹਿਲਾ ਮਾਤਾ ਮੋਦੀ ਵਿੱਚ ਮੱਥਾ ਟੇਕਣ ਦੇ ਉਪਰੰਤ ਹੀ ਕੋਈ ਕੰਮ ਕਰਦੇ ਹਾਂ।ਸੂਰਜ ਦੋਸ਼ ਹੋਣ ‘ਤੇ ਵੱਡੇ ਵੱਡੇ ਰਾਜਾਵਾਂ ਅਤੇ ਉਨਾਂ ਦੇ ਜਿੰਮੇਵਾਰੀ ਸੂਰਜ ਕੁੰਡ ਮੰਦਰ ਵਿੱਚ ਆ ਕੇ ਰਾਜ-ਭਾਗ ਵਿੱਚ ਆਪਣਾ ਨਾਮ ਚਮਕਾਉਣ ਲਈ ਇਥੇ ਪੂਜਾ ਕਰਦੇ ਸੀ।
ਇਸ ਮੌਕੇ ਪ੍ਰਦੀਪ ਮੈਨਨ ਰਾਸ਼ਟਰੀ ਉਪ ਪ੍ਰਧਾਨ, ਮੈਡਮ ਗੀਤਾ ਸ਼ਰਮਾ ਪ੍ਰਧਾਨ ਮਹਿਲਾ ਵਿੰਗ ਪੰਜਾਬ ਸਾਬਕਾ ਚੇਅਰਮੈਨ ਫੂਡ ਗਰੇਨ ਪੰਜਾਬ ਸਰਕਾਰ (ਮਾਤਾ ਮੋਦੀ ਸੇਵਾਦਾਰ ਪਰਿਵਾਰ) ਹਰ ਭਗਵਾਨ ਸ਼ਰਮਾ ਪ੍ਰਧਾਨ ਬ੍ਰਾਹਮਣ ਸਭਾ ਸੁਨਾਮ (ਜਿਲ੍ਹਾ ਪ੍ਰਸ਼ਾਸ਼ਨ ਦੁਆਰਾ ਸਨਮਾਨਿਤ ਸਮਾਜ ਸੇਵਕ), ਨੰਦ ਲਾਲ ਸ਼ਰਮਾ ਜਿਲ੍ਹਾ ਪ੍ਰਧਾਨ, ਡਾ. ਅਮਿਤ ਅਤਰੀ, ਰਾਮਪਾਲ ਸ਼ਰਮਾ ਕਿਸਾਨ ਆਗੂ ਸੁਪਿੰਦਰ ਭਾਰਦਵਾਜ ਸੇਵਾਮੁਕਤ ਜੂਨੀਅਰ ਇੰਜੀਨੀਅਰ, ਬਿਜਲੀ ਵਿਭਾਗ, ਭੀਮ ਸ਼ਰਮਾ ਭੱਠੇ ਵਾਲੇ, ਐਸ.ਡੀ.ਓ ਮਾਂਗੇ ਰਾਮ, ਵੀਰੇਂਦਰ ਸ਼ਰਮਾ, ਲਾਲੀ ਅਤੇ ਸੂਰਜਕੁੰਡ ਮੰਦਰ ਕਮੇਟੀ ਦੇ ਪ੍ਰਧਾਨ ਪਵਨ ਕੁਮਾਰ ਗੋਇਲ, ਵਿਨੋਦ ਗਰਗ, ਸਾਹਿਲ ਬਬਲੂ ਡਾ. ਸ਼ੁਭਮ, ਰਾਜ ਨਰਾਇਣ ਸ਼ੈਂਪੂ, ਰਵਿੰਦਰ ਗੋਇਲ ਸਾਬਕਾ ਸਿਟੀ ਕੌਂਸਲਰ, ਡਾ. ਪੁਨੀਤ, ਡਾ. ਨਰਿੰਦਰ ਆਦਿ ਹਾਜ਼ਰ ਸਨ।
Check Also
ਪਿੰਡ ਜੱਬੋਵਾਲ ਵਿਖੇ 1.78 ਕਰੋੜ ਦੀ ਲਾਗਤ ਨਾਲ ਬਣੇਗਾ ਖੇਡ ਸਟੇਡੀਅਮ – ਈ.ਟੀ.ਓ
ਅੰਮ੍ਰਿਤਸਰ, 1 ਅਪ੍ਰੈਲ (ਸੁਖਬੀਰ ਸਿੰਘ – ਹਲਕਾ ਜੰਡਿਆਲਾ ਗੁਰੂ ਦੇ ਪ੍ਰਸਿੱਧ ਪਿੰਡ ਜੱਬੋਵਾਲ ਵਿਖੇ ਸ਼ਹੀਦ …