ਸੰਗਰੂਰ, 26 ਫਰਵਰੀ (ਜਗਸੀਰ ਲੌਂਗੋਵਾਲ) – ਸ੍ਰੀ ਗੁਰੂ ਰਵਿਦਾਸ ਵੈਲਫੇਅਰ ਟਰਸਟ (ਰਜਿ:) ਜਿਲ੍ਹਾ ਬਰਨਾਲਾ ਵਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੂਸਰਾ ਸਮੂਹਿਕ ਵਿਆਹ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਚਾਰ ਲੋੜਵੰਦ ਲੜਕੀਆਂ ਦੇ ਵਿਆਹ ਗੁਰਦੁਆਰਾ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਬਰਨਾਲਾ ਵਿਖੇ ਕਰਵਾਏ ਗਏ।ਲੜਕੀਆਂ ਨੂੰ ਘਰੇਲੂ ਜਰੂਰਤ ਦਾ ਸਾਰਾ ਸਮਾਨ ਜਿਵੇਂ ਡਬਲ ਬੈਡ, ਅਲਮਾਰੀ, ਪੱਖਾ, ਪ੍ਰੈਸ, ਸੂਟ, ਮੇਜ਼ ਕੁਰਸੀਆਂ, ਲੋੜੀਂਦੇ ਬਰਤਨ ਆਦਿ ਦਿੱਤੇ ਗਏ।ਸੰਤ ਸਤਵਿੰਦਰ ਹੀਰਾ ਖੁਰਾਲਗੜ੍ਹ ਵਾਲੇ, ਟਰੱਸਟ ਚੇਅਰਮੈਨ ਬਾਬਾ ਰਾਜਵਰਿੰਦਰ ਸਿੰਘ ਟਿੱਬਾ, ਸੰਤ ਹਰਬੰਸ ਸਿੰਘ ਜੈਨਪੁਰ, ਬਾਬਾ ਮਨਪ੍ਰੀਤ ਸਿੰਘ ਅਲੀਪੁਰ, ਬਾਬਾ ਗੁਰਪ੍ਰੀਤ ਸਿੰਘ ਬਰਨਾਲਾ, ਬਾਬਾ ਕਾਹਨ ਸਿੰਘ ਲੁਧਿਆਣਾ, ਬਾਬਾ ਸੋਹਣ ਸਿੰਘ ਫਿਰੋਜ਼ਪੁਰ, ਬਾਬਾ ਜਗਤਾਰ ਸਿੰਘ ਜੰਮੂ ਕਸ਼ਮੀਰ, ਬਾਬਾ ਹੀਰਾ ਸਿੰਘ ਫੌਜੀ ਲੁਧਿਆਣਾ ਅਤੇ ਬਹੁਤ ਸਾਰੇ ਮਹਾਂਪੁਰਸ਼ਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਗੁਰੂ ਜੱਸ ਗਾ ਕੇ ਹਾਜ਼ਰੀ ਲਗਵਾਈ।ਉਪਰੰਤ ਗੁਰਮੀਤ ਸਿੰਘ ਮੀਤ ਹੇਅਰ ਐਮ.ਪੀ ਸੰਗਰੂਰ, ਕੁਲਦੀਪ ਸਿੰਘ ਕਾਲਾ ਢਿੱਲੋਂ ਵਿਧਾਇਕ ਬਰਨਾਲਾ ਚੇਅਰਮੈਨ ਰਾਮ ਤੀਰਥ ਮੰਨਾ ਅਤੇ ਸ਼ਹਿਰ ਦੇ ਐਮ.ਸੀ ਭੁਪਿੰਦਰ ਸਿੰਘ ਭਿੰਦੀ, ਖੁਸ਼ੀ ਮੁਹੰਮਦ ਅਤੇ ਸਾਰੇ ਐਮ.ਸੀ ਪਹੁੰਚੇ, ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਕਮੇਟੀ ਸੰਗਰੂਰ, ਬਾਬਾ ਲਵਲੀ ਤੇ ਸਮੂਹ ਸੰਗਤ ਪਿੰਡ ਕੈਰੇਂ, ਮੱਘਰ ਸਿੰਘ, ਰਾਜਾ ਸਿੰਘ ਅਤੇ ਸਮੂਹ ਸੰਗਤ ਹੰਡਿਆਇਆ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਸਾਰੇ ਹੀ ਪਤਵੰਤੇ ਸੱਜਣਾ ਨੇ ਵਿਸ਼ੇਸ਼ ਸਹਿਯੋਗ ਦਿੱਤਾ।ਪਰਮਜੀਤ ਸਿੰਘ ਖਾਲਸਾ ਮੈਂਬਰ ਐਸ.ਜੀ.ਪੀ.ਸੀ ਅੰਮ੍ਰਿਤਸਰ ਅਤੇ ਸੁਰਜੀਤ ਸਿੰਘ ਠੀਕਰੀਵਾਲ ਮੈਨੇਜਰ ਗੁਰੂ ਘਰ ਬਾਬਾ ਗਾਂਧਾ ਸਿੰਘ ਤੇ ਸ਼਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ ਵਿਸ਼ੇਸ਼ ਸਹਿਯੋਗ ਕੀਤਾ ਗਿਆ।
ਇਸ ਮੌਕੇ ਪ੍ਰਧਾਨ ਜਗਤਾਰ ਸਿੰਘ, ਬੂਟਾ ਸਿੰਘ ਧਾਲੀਵਾਲ, ਜਨਰਲ ਸਕੱਤਰ ਅਵਤਾਰ ਸਿੰਘ ਢਿੱਲੋਂ, ਹਰਜਿੰਦਰ ਸਿੰਘ ਘੁਮਾਣ, ਸਵਰਨ ਸਿੰਘ ਤੇ ਦਰਸ਼ਨ ਸਿੰਘ ਸਹਿਜੜਾ, ਕਰਮਜੀਤ ਸਿੰਘ, ਮੇਜਰ ਸਿੰਘ ਫੌਜੀ, ਤਰਸੇਮ ਸਿੰਘ, ਰਣਵੀਰ ਸਿੰਘ, ਬਾਬੂ ਸਿੰਘ ਕੰਬੜਵਾਲ, ਸੁਰਜੀਤ ਸਿੰਘ ਬਿਜਲੀ ਵਾਲੇ ਜਸਵਿੰਦਰ ਸਿੰਘ ਰਾਜਾ, ਭੁਪਿੰਦਰ ਸਿੰਘ ਰੁਪਾਲ, ਜਸਵਿੰਦਰ ਸਿੰਘ, ਰਹਿਮਤ ਸਿੰਘ ਅਤੇ ਟਰੱਸਟ ਦੇ ਸਾਰੇ ਸੇਵਾਦਾਰਾਂ ਅਤੇ ਟਰੱਸਟ ਦਾ ਇਸਤਰੀ ਵਿੰਗ ਜੋ ਦਾਜ ਦਾ ਸਾਮਾਨ ਪ੍ਰਬੰਧ ਵੇਖਦਾ ਹੈ ਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਮੂਹਿਕ ਵਿਆਹ ਪ੍ਰੋਗਰਾਮ ਸੰਪਨ ਹੋਇਆ ।
Check Also
ਮਾਂ ਦਿਵਸ ‘ਤੇ ਬੱਚਿਆਂ ਦੇ ਡਰਾਇੰਗ ਮੁਕਾਬਲੇ ਕਰਵਾਏ ਗਏ
ਸੰਗਰੂਰ, 11 ਮਈ (ਜਗਸੀਰ ਲੌਂਗੋਵਾਲ) – ਮਦਰ ਡੇ ਦਿਵਸ ਮੌਕੇ ਸਥਾਨਕ ਰਬਾਬ ਕਲਾਸਿਜ਼ ਸੰਗਰੂਰ ਵਿਖੇ …