
ਨਵੀਂ ਦਿੱਲੀ, 13 ਜਨਵਰੀ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਕਮੇਟੀ ਵੱਲੋਂ ਚਲਾਏ ਜਾ ਰਹੇ ਬਿਰਧ ਘਰ ਵਿਖੇ ਰਹਿ ਰਹੇ ਬਜ਼ੁਰਗਾਂ ਨਾਲ ਖੂਸ਼ੀਆਂ ਦੀ ਸਾਂਝ ਕੀਤੀ।ਗੁਰੂ ਨਾਨਕ ਸੁੱਖਸ਼ਾਲਾ ਰਜਿੰਦਰ ਨਗਰ ਵਿਖੇ ਆਪਣੀ ਧਰਮ ਸੁਪਤਨੀ ਰਵੀਨ ਕੌਰ ਨਾਲ ਪੁੱਜੇ ਜੀ.ਕੇ ਨੇ ਜਿੱਥੇ ਬਜ਼ੁਰਗਾਂ ਦਾ ਹਾਲ ਚਾਲ ਪੁੱਛਿਆ ਉਥੇ ਹੀ ਲੋਹੜੀ ਦੀਆਂ ਵਧਾਈਆਂ ਦਿੱਤੀਆਂ। ਬਿਰਧਘਰ ਵਿੱਚ ਬਜ਼ੁਰਗਾ ਦੀਆਂ ਆਸੀਸਾਂ ਲੈਣ ਵਾਸਤੇ ਆਉਣ ਦੀ ਗੱਲ ਕਰਦੇ ਹੋਏ ਜੀ.ਕੇ ਨੇ ਅਫਸੋਸ ਜਤਾਇਆ ਕਿ ਜਿਨ੍ਹਾਂ ਬੱਚਿਆਂ ਦੇ ਜਮਣ ਤੇ ਇਨ੍ਹਾਂ ਬਜ਼ੁਰਗਾ ਨੇ ਖੂਸ਼ੀਆਂ ਵਜੋਂ ਲੋਹੜੀ ਮਨਾਈ ਸੀ ਅੱਜ ਉਹੀ ਬੱਚੇ ਆਪਣੇ ਬਜ਼ੁਰਗਾ ਨੂੰ ਆਪਣੇ ਨਾਲ ਨਹੀਂ ਰੱਖਦੇ।
ਸਮਾਜ ਵਿੱਚ ਵੱਧ ਰਹੇ ਪਰਿਵਾਰਿਕ ਵਖਰੇਵਿਆਂ ਦੇ ਚਿੰਤਾ ਜਤਾਉਂਦੇ ਹੋਏ ਜੀ.ਕੇ ਨੇ ਬੱਚਿਆਂ ਨੂੰ ਆਪਣੇ ਬਜ਼ੁਰਗਾਂ ਦੀ ਸੇਵਾ ਆਪਣੀਆਂ ਔਲਾਦਾ ਵਾਂਗ ਕਰਨ ਦੀ ਵੀ ਅਪੀਲ ਕੀਤੀ।ਧਰਮ ਪ੍ਰਚਾਰ ਕਮੇਟੀ ਦੇ ਮੁੱਖੀ ਪਰਮਜੀਤ ਸਿੰਘ ਰਾਣਾ ਨੇ ਇਸ ਮੌਕੇ ਆਪਣੇ ਪਰਿਵਾਰ ਵੱਲੋਂ ਜ਼ਰੂਰਤ ਦਾ ਸਮਾਨ ਬਜ਼ੁਰਗਾ ਨੂੰ ਤਕਸੀਮ ਕੀਤਾ। ਬਿਰਧਘਰ ਵਿੱਚ ਆਉਣ ਤੇ ਇਕ ਖਾਸ ਅਹਿਸਾਸ ਮੰਨ ਵਿਚ ਪ੍ਰਗਟ ਹੋਣ ਦੀ ਗੱਲ ਵੀ ਰਾਣਾ ਨੇ ਕਹੀ।
Punjab Post Daily Online Newspaper & Print Media