Tuesday, April 28, 2026

ਹੌਲੀ ਹਾਰਟ ਡੇਬੋਰਡਿਂਗ ਹਾਈ ਸਕੂਲ ਵਿੱਚ ਵਿਖੇ ਮਨਾਇਆ ਗਿਆ ਲੋਹੜੀ ਦਾ ਤਿਓੁਹਾਰ

ਤਿਓੁਹਾਰ ਆਪਸੀ ਭਾਈਚਾਰੇ ਨੂੰ ਵਧਾਉਣ ਦੀ ਦਿੰਦੇ ਹਨ ਪ੍ਰੇਰਨਾ -ਮੈਡਮ ਰੀਤੂ ਭੂਸਰੀ

PPN1401201505

PPN1401201506

ਫਾਜ਼ਿਲਕਾ, 13 ਜਨਵਰੀ ( ਵਿਨੀਤ ਅਰੋੜਾ ) – ਲੋਹੜੀ ਦਾ ਪਵਿੱਤਰ ਤਿਓੁਹਾਰ ਅੱਜ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਸਥਾਨਕ ਹੌਲੀ ਹਾਰਟ ਡੇਬੋਰਡਿਂਗ ਹਾਈ ਸਕੂਲ ਵਿਖੇ ਮਨਾਇਆ ਗਿਆ।ਇਸ ਮੌਕੇ ਸਕੂਲ ਦੀ ਪਿੰਸੀਪਲ ਮੈਡਮ ਰੀਤੂ ਭੂਸਰੀ ਨੇ ਲੋਹੜੀ ਦੇ ਤਿਓਹਾਰ ਦਾ ਮਹੱਤਵ, ਦੁਲਾਂ ਭੱਟੀ ਅਤੇ ਹੋਲੀਕਾ ਬਾਰੇ ਦੱਸਿਆ ਅਤੇ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰਂ ਲੋਹੜੀ ਦੀ ਵਧਾਈ ਦੀਤੀ।ਇਸ ਮੌਕੇ ਉਨਾਂ ਕਿਹਾ ਕਿ ਸਾਡੇ ਤਿਓੁਹਾਰ ਆਪਸੀ ਭਾਈਚਾਰੇ ਦਾ ਪ੍ਰਤੀਕ ਹਨ ਅਤੇ ਸਾਨੂੰ ਆਪਸੀ ਗਿਲੇ ਸ਼ਿਕਵੇ ਭੁਲਾ ਕੇ ਸਾਂਝ ਪੈਦਾ ਕਰਣ ਦੀ ਪ੍ਰੇਰਨਾ ਦਿੰਦੇ ਹਨ।ਉਨ੍ਹਾਂ ਸਮੁਹ ਸਟਾਫ ਤੇ ਵਿਦਿਆਰਥੀਆਂ ਨੂੰ ਸਵੱਛ ਭਾਰਤ ਅਭਿਆਨ ਤਹਿਤ ਆਪਣੇ ਚੌਗਿਰਦੇ ਨੂੰ ਸਾਫ ਰੱਖਾਂਣ ਦੀ ਅਪੀਲ ਕੀਤੀ।ਇਸ ਮੌਕੇ ਸਕੂਲ ਵਿੱਚ ਪੁਰਾਨੀ ਚੱਲੀ ਆ ਰਹੀ ਪਰੰਪਰਾਂ ਨੂੰ ਨਿਭਾਉਦੇ ਹੋਏ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਅਪਣੇ ਅਧਿਆਪਕਾਂ ਤੋ ਲੋਹੜੀ ਮੰਗੀ ਅਤੇ ਅਧਿਆਪਕਾਂ ਨੇ ਵੀ ਖੁਸੀ ਖੁਸੀ ਵਿਦਿਆਰਥੀਆਂ ਨੂੰ ਵਧਾਈ ਦੀਤੀ।ਇਸ ਤੋ ਬਾਅਦ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਹੀ ਹੋਲੀਕਾ ਜਲਾਈ ਅਤੇ ਲੋਹੜੀ ਦੇ ਗੀਤ ਗਾਏ ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply