Thursday, March 26, 2026

ਫਾਜ਼ਿਲਕਾ ਜ਼ਿਲ੍ਹੇ ‘ਚ 84 ਸੰਗਠਿਤ ਸੇਵਾ ਕੇਂਦਰਾਂ ਦੀ ਉਸਾਰੀ ਲਈ 14.40 ਕਰੋੜ ਖਰਚ ਕੀਤੇ ਜਾਣਗੇ- ਡੀ.ਸੀ ਬਰਾੜ

ਮਨਜੀਤ ਸਿੰਘ ਬਰਾੜ
ਮਨਜੀਤ ਸਿੰਘ ਬਰਾੜ

ਫਾਜ਼ਿਲਕਾ, 13 ਜਨਵਰੀ ( ਵਿਨੀਤ ਅਰੋੜਾ ) – ਪੰਜਾਬ ਸਰਕਾਰ ਵੱਲੋਂ ਰਾਜ ਦੇ ਵਸਨੀਕਾਂ ਨੂੰ ਕਲਸਟਰ ਪੱਧਰ ਤੇ ਸਰਕਾਰੀ ਸੇਵਾਵਾਂ ਦਾ ਲਾਭ ਦੇਣ ਲਈ ‘ਸੰਗਠਿਤ ਸੇਵਾ ਪ੍ਰਦਾਨ ਕੇਂਦਰ’ ਖੋਲੇ ਜਾ ਰਹੇ ਹਨ ਜਿਸ ਨਾਲ ਹੇਠਲੇ ਪੱਧਰ ਤੇ ਲੋਕਾਂ ਨੂੰ ਸਰਕਾਰੀ ਸੇਵਾਵਾਂ ਦਾ ਲਾਭ ਮਿੱਥੇ ਸਮੇਂ ਵਿਚ ਦਿੱਤਾ ਜਾਵੇਗਾ ।ਇਸ ਯੋਜਨਾ ਤਹਿਤ ਫਾਜ਼ਿਲਕਾ ਜ਼ਿਲ੍ਹੇ ਵਿੱਚ ਔਸਤਨ 5 ਪਿੰਡਾਂ ਪਿੱਛੇ ਇੱਕ ‘ਸੰਗਠਿਤ ਸੇਵਾ ਪ੍ਰਦਾਨ ਕੇਂਦਰ’ ਦੀ ਸਥਾਪਤੀ ਦਾ ਟੀਚਾ ਰੱਖਿਆ ਗਿਆ ਹੈ ਜਿਸ ਤਹਿਤ 84 ਸੇਵਾ ਪ੍ਰਦਾਨ ਕੇਂਦਰ ਸਥਾਪਿਤ ਕੀਤੇ ਜਾਣਗੇ ਅਤੇ ਇਨ੍ਹਾਂ ਤੇ 14 ਕਰੋੜ ਰੁਪਏ ਤੋਂ ਵਧੇਰੇ ਰਾਸ਼ੀ ਖਰਚ ਕੀਤੀ ਜਾਵੇਗੀ।

ਇਹ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਸ.ਮਨਜੀਤ ਸਿੰਘ ਬਰਾੜ ਆਈ.ਏ.ਐਸ. ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਨਵੇਂ ਸਥਾਪਿਤ ਹੋਣ ਵਾਲੇ ਇਹ ਸੇਵਾ ਪ੍ਰਦਾਨ ਕੇਂਦਰ ਫਾਜ਼ਿਲਕਾ, ਅਬੋਹਰ, ਜਲਾਲਾਬਾਦ ,ਖੂਈਆਂ ਸਰਵਰ, ਸੀਤੋ ਗੁਣੋ ਅਤੇ ਅਰਨੀਵਾਲਾ ਵਿਖੇ ਪਹਿਲਾਂ ਤੋਂ ਚਲ ਰਹੇ ਸੁਵਿਧਾ ਕੇਂਦਰਾਂ ਤੋਂ ਵੱਖਰੇ ਹੋਣਗੇ। ਇਨ੍ਹਾਂ ਸੇਵਾ ਪ੍ਰਦਾਨ ਕੇਂਦਰਾਂ ਦੀ ਉਸਾਰੀ ਲੋਕ ਨਿਰਮਾਣ ਵਿਭਾਗ ਅਤੇ ਮੰਡੀ ਬੋਰਡ ਮਹਿਕਮਿਆਂ ਨੂੰ ਸੌਂਪੀ ਗਈ ਹੈ ਅਤੇ ਉਨ੍ਹਾਂ ਵੱਲੋਂ ਇਨ੍ਹਾਂ ਦੇ ਟੈਂਡਰ ਲਾ ਦਿੱਤੇ ਗਏ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਸੇਵਾ ਪ੍ਰਦਾਨ ਕੇਂਦਰਾਂ ਦਾ ਮੰਤਵ ਜ਼ਿਲ੍ਹੇ ਵਿੱਚ ਵੱਖ-ਵੱਖ ਵਿਭਾਗਾਂ ਵੱਲੋਂ ਦਿੱਤੀਆਂ ਜਾ ਰਹੀਆਂ ਆਰ.ਟੀ.ਐਸ. ਸੇਵਾਵਾਂ ਨੂੰ ਇੱਕੋ ਛੱਤ ਥੱਲੇ, ਪੇਂਡੂ ਅਤੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਲੋਕਾਂ ਦੇ ਘਰਾਂ ਨੇੜੇ ਮੁਹੱਈਆ ਕਰਵਾਉਣਾ ਹੈ।
ਡਿਪਟੀ ਕਮਿਸ਼ਨਰ ਅਨੁਸਾਰ ਇਨ੍ਹਾਂ ਨਵੇਂ ਸਥਾਪਿਤ ਹੋਣ ਵਾਲੇ ਸੇਵਾ ਪ੍ਰਦਾਨ ਕੇਂਦਰਾਂ ਵਿੱਚ 8 ਸ਼ਹਿਰੀ ਖੇਤਰ ਅਤੇ ਬਾਕੀ 76 ਪੇਂਡੂ ਖੇਤਰਾਂ ਵਿੱਚ ਹੋਣਗੇ। ਇਨ੍ਹਾਂ ਸੇਵਾ ਕੇਂਦਰਾਂ ਦੀਆਂ 3 ਕਿਸਮਾਂ ਹੋਣਗੀਆਂ । ਟਾਈਪ 1 ਦੇ ਇੱਕ ਕੇਂਦਰ ‘ਤੇ 32.13 ਲੱਖ ਰੁਪਏ ਖਰਚ ਕੀਤੇ ਜਾਣਗੇ, ਟਾਈਪ 2 ਤੇ 24.38 ਲੱਖ ਖਰਚ ਕੀਤੇ ਜਾਣਗੇ ਅਤੇ ਟਾਈਪ 3 ਤੇ 18.55 ਲੱਖ ਖਰਚ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਉਸਾਰੀ ਦੇ ਕਾਰਜ ਅਤੇ ਦੂਸਰੇ ਢਾਂਚਾਗਤ ਕਾਰਜ ਮੁਕੰਮਲ ਕਰਨ ਦੀ ਸੀਮਾ ਜੂਨ 2015 ਤੱਕ ਮਿੱਥੀ ਗਈ ਹੈ ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਹਿਰੀ ਖੇਤਰਾਂ ਵਿਚ ਅਬੋਹਰ ਸ਼ਹਿਰ ਵਿਚ ਅਜੀਮਗੜ ਸਟੇਡੀਅਮ, ਅਨਾਜ ਮੰਡੀ ਤੇ ਤਹਿਸੀਲ ਕੰਪਲੈਕਸ ਵਿਚ ਅਤੇ ਫਾਜਿਲਕਾ ਸ਼ਹਿਰ ਵਿਚ ਜਿਲ੍ਹਾ ਪ੍ਰੰਬਧਕੀ ਕੰਪਲੈਕਸ, ਨਗਰ ਕੌਂਸਲ ਫਾਜਿਲਕਾ ਅਤੇ ਜਲਾਲਾਬਾਦ ਵਿਚ ਤਹਿਸੀਲ ਕੰਪਲੈਕਸ ਜਲਾਲਾਬਾਦ, ਮਾਰਕੀਟ ਕਮੇਟੀ ਦਫ਼ਤਰ ਜਲਾਲਾਬਾਦ ਅਤੇ ਅਰਨੀਵਾਲਾ ਸ਼ੇਖ ਸੁਭਾਨ ਵਿਚ ਫਾਜਿਲਕਾ-ਮਲੋਟ ਰੋਡ ਵਿਖੇ ਇਹ ਸੇਵਾ ਕੇਂਦਰ ਸ਼ਹਿਰ ਖੇਤਰ ਟਾਈਪ 1 ਤੇ 2 ਵੱਜੋਂ ਸਥਾਪਿਤ ਕੀਤੇ ਜਾਣਗੇ ।
ਉਨ੍ਹਾਂ ਦੱਸਿਆ ਕਿ ਫਾਜਿਲਕਾ ਬਲਾਕ ਵਿੱਚ ਲਾਧੂਕਾ, ਖਿਉਵਾਲੀ ਮੁਸਤਿਲ ਬਰੇਕਾ, ਮੋਜਮ, ਰਾਣਾ, ਬਨਵਾਲਾ ਹਨਵੰਤਾ, ਕੇਰੀਆਂ, ਉਝਾਂ ਵਾਲੀ, ਕੀੜਿਆਂਵਾਲੀ, ਬਹਿਕ ਖਾਸ, ਮਹਾਤਮ ਨਗਰ, ਖੂਈ ਖੇੜਾ, ਚੁਆੜਿਆਂ ਵਾਲੀ, ਜੋੜਕੀ ਕੰਕਰ ਵਾਲੀ, ਆਲਮਸ਼ਾਹ, ਆਸਫਵਾਲਾ, ਰੂਪ ਨਗਰ, ਘੱਲੂ, ਨਿਹਾਲ ਖੇੜਾ, ਪੱਤਰੇ ਵਾਲਾ, ਝੂਮਿੰਆਂ ਵਾਲੀ, ਰਾਮਕੋਟ, ਚੂਹੜੀਵਾਲਾ ਧੰਨਾਂ, ਮਾਂਹੂਆਣਾ ਬੋਦਲਾਂ, ਕੰਧ ਵਾਲਾ ਹਾਜਰ ਖਾਂ, ਘੱਟਿਆਂ ਵਾਲੀ ਜੱਟਾਂ, ਬੰਨਾਂ ਵਾਲਾ, ਚੱਕ ਢਾਬ ਵਾਲਾ, ਮੰਡੀ ਅਮੀਨ ਗੰਜ, ਮੂਲਿਆਂ ਵਾਲੀ, ਟਾਹਲੀ ਵਾਲਾ ਬੋਦਲਾ, ਬੂਰਜ ਹਨੂੰਮਾਨਗੜ੍ਹ, ਸਜਰਾਣਾ, ਕਰਨੀਖੇੜਾ ਅਤੇ ਅਰਨੀਵਾਲਾ ਸ਼ੇਖ ਸੁਭਾਨ ਤਹਿਸੀਲ ਕੰਪਲੈਕਸ ਦੀ ਇਸ ਮੰਤਵ ਲਈ ਚੋਣ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਬਲਾਕ ਅਬੋਹਰ ਵਿੱਚ ਇਨ੍ਹਾਂ ਸੇਵਾ ਪ੍ਰਦਾਨ ਕੇਂਦਰਾਂ ਲਈ ਸ਼ਨਾਖ਼ਤ ਕੀਤੀਆਂ ਗਈਆਂ ਥਾਂਵਾਂ ਵਿੱਚ ਬਹਾਦਰ ਖੇੜਾ, ਬੱਲੂਆਣਾ, ਕੁਲਾਰ, ਬਹਾਵ ਵਾਲਾ, ਬੁਰਜ ਮੁਹਾਰ, ਕੁੰਡਲ, ਚਾਨਣ ਖੇੜਾ, ਸੀਤੋ ਗੁੰਨੋ, ਵਰਿਆਮ ਖੇੜਾ, ਕਿੱਕਰ ਖੇੜਾ, ਮੋਦੀ ਖੇੜਾ ਅਤੇ ਦੁਤਾਰਾਂ ਵਾਲੀ ਸ਼ਾਮਲ ਹਨ।
ਜਲਾਲਾਬਾਦ ਬਲਾਕ ਵਿੱਚ ਢੰਡੀ ਕਦੀਮ, ਸੁਖੇਰਾ ਬੋਦਲਾ, ਲਮੋਚੜ ਕਲਾ ਉਤਾੜ, ਘੁਬਾਇਆ, ਚੱਕ ਖੁੰਡ ਵਾਲਾ, ਬੱਗੇ ਕੇੇ ਉਤਾੜ, ਬਾਹਮਨੀ ਵਾਲਾ, ਚੱਕ ਜਾਨੀਸਰ, ਚੱਕ ਖੇੜੇ ਵਾਲੀ, ਲੱਖੋ ਵਾਲੀ, ਚੱਕ ਗੁਲਾਮ ਰਸੂਲ ਵਾਲਾ, ਚੱਕ ਮੱਨੇਵਾਲਾ, ਢਾਬ ਖੁਸ਼ਹਾਲ ਜੋਈਆਂ, ਚੱਕ ਰੋਹੀ ਵਾਲਾ, ਚੱਕ ਸੁਹੇਲੇ ਵਾਲਾ, ਚੱਕ ਜਮਾਲਗੜ੍ਹ, ਘੰਗਾਂ ਕਲਾਂ, ਚੱਕ ਰੱਖਅਮੀਰ, ਮਾਹਮੂ ਜੋਈਆ, ਅਮੀਰ ਖਾਸ ਅਤੇ ਮਿੱਢਾ ਦੀ ਸੇਵਾ ਪ੍ਰਦਾਨ ਕੇਂਦਰਾਂ ਦੀ ਸਥਾਪਤੀ ਵਾਸਤੇ ਚੋਣ ਕੀਤੀ ਗਈ ਹੈ।
ਬਲਾਕ ਖੂਈਆਂ ਸਰਵਰ ਵਿੱਚ ਸੱਪਾਂ ਵਾਲੀ, ਹਰੀ ਪੁਰਾ, ਮੋਜਗੜ, ਕੱਲਰ ਖੇੜਾ, ਪੱਨੀ ਵਾਲਾ ਮਾਹਲਾ, ਜੰਡਵਾਲਾ ਹਨਵੰਤਾ, ਦੀਵਾਨ ਖੇੜਾ, ਪੰਜਕੋਸੀ ਅਤੇ ਧਰਮਪੁਰਾ ਇਨ੍ਹਾਂ ਸੇਵਾ ਪ੍ਰਦਾਨ ਕੇਂਦਰਾਂ ਲਈ ਸ਼ਨਾਖ਼ਤ ਕੀਤੇ ਗਏ ਹਨ। ਪੰਜਾਬ ਸਰਕਾਰ ਵੱਲੋਂ ਇਨ੍ਹਾਂ ਸੇਵਾ ਕੇਂਦਰਾਂ ਦਾ ਇੱਕਸਾਰ ਸਰੂਪ ਅਤੇ ਉਸਾਰੀ ਨੂੰ ਯਕੀਨੀ ਬਣਾਉਣ ਲਈ ਆਰਕੀਟੈਕਚਰ ਵਿਭਾਗ ਰਾਹੀਂ ਬਣਵਾਈ ‘ਡਰਾਇੰਗ’ ਵੀ ਜਾਰੀ ਕੀਤੀ ਜਾ ਚੁੱਕੀ ਹੈ ਤਾਂ ਜੋ ਸਮੁੱਚੇ ਸੂਬੇ ਵਿੱਚ ਇਨ੍ਹਾਂ ਦੀ ਦਿੱਖ ਇੱਕੋ ਜਿਹੀ ਹੋਵੇ।

Check Also

26ਵੇਂ ਰਾਸ਼ਟਰੀ ਰੰਗਮੰਚ ਉਸਤਵ ਦੇ ਪੰਜਵੇਂ ਦਿਨ ਨਾਟਕ ‘ਆਪ ਹਮਾਰੇ ਹੈ ਕੌਨ’ ਦਾ ਮੰਚਣ

ਅੰਮ੍ਰਿਤਸਰ, 25 ਮਾਰਚ (ਦੀਪ ਦਵਿੰਦਰ ਸਿੰਘ) – ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ ਉਤਰੀ ਜ਼ੋਨ ਕਲਚਰਲ ਸੈਂਟਰ ਪਟਿਆਲਾ …

Leave a Reply