Wednesday, May 27, 2026

ਪੰਜਾਬ ਸਰਕਾਰ ਨੇ ਲਾਅ ਕੋਰਸਾਂ ਲਈ ਕੇਂਦਰੀਕ੍ਰਿਤ ਆਨਲਾਈਨ ਦਾਖਲਿਆਂ ਦਾ ਕੀਤਾ ਐਲਾਨ

ਅੰਮ੍ਰਿਤਸਰ, 6 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਅਕਾਦਮਿਕ ਸਾਲ 2025-26 ਲਈ ਵੱਖ-ਵੱਖ ਲਾਅ ਪ੍ਰੋਗਰਾਮਾਂ ਵਿੱਚ ਦਾਖਲਿਆਂ ਲਈ ਇੱਕ ਕੇਂਦਰੀਕ੍ਰਿਤ ਔਨਲਾਈਨ ਦਾਖਲਾ ਅਤੇ ਕਾਉਂਸਲਿੰਗ ਪ੍ਰਕਿਰਿਆ ਸ਼ੁਰੂ ਕੀਤੀ ਹੈ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਪੰਜਾਬ ਰਾਜ ਭਰ ਵਿੱਚ ਬੀ.ਏ ਐਲ.ਐਲ.ਬੀ (ਆਨਰਜ਼) ਪੰਜ ਸਾਲਾ, ਬੀ.ਏ ਐਲ.ਐਲ.ਬੀ ਪੰਜ ਸਾਲਾ, ਐਲ.ਐਲ.ਬੀ ਤਿੰਨ ਸਾਲਾ, ਬੀ.ਕਾਮ ਐਲ.ਐਲ.ਬੀ ਪੰਜ ਸਾਲਾ, ਬੀ.ਕਾਮ ਐਲ.ਐਲ.ਬੀ (ਆਨਰਜ਼) ਪੰਜ ਸਾਲਾ, ਅਤੇ ਬੀ.ਬੀ.ਏ ਐਲ.ਐਲ.ਬੀ ਪੰਜ ਸਾਲਾਂ ਦੇ ਕੋਰਸਾਂ ਲਈ ਨਿਰਵਿਘਨ ਅਮਲ ਨੂੰ ਯਕੀਨੀ ਬਣਾਉਣ ਅਤੇ ਦਾਖਲਾ ਪ੍ਰਕਿਰਿਆ ਦੀ ਨਿਗਰਾਨੀ ਕਰਨ ਲਈ ਪ੍ਰੋ. (ਡਾ.) ਅਮਿਤ ਕੌਟਸ ਨੂੰ ਕੋਆਰਡੀਨੇਟਰ ਅਤੇ ਪ੍ਰੋ. ਪਵਨ ਕੁਮਾਰ ਨੂੰ ਡਿਪਟੀ ਕੋਆਰਡੀਨੇਟਰ ਨਿਯੁੱਕਤ ਕੀਤਾ ਹੈ।
ਇਹ ਪ੍ਰੋਗਰਾਮ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸੰਬੰਧਿਤ ਸੰਸਥਾਵਾਂ ਵਿੱਚ ਉਪਲੱਬਧ ਹਨ।ਇਸ ਤੋਂ ਇਲਾਵਾ ਸ੍ਰੀ ਗੁਰੂ ਤੇਗ ਬਹਾਦਰ ਸਟੇਟ ਯੂਨੀਵਰਸਿਟੀ ਆਫ਼ ਲਾਅ ਤਰਨ ਤਾਰਨ ਵੀ ਕੇਂਦਰੀਕ੍ਰਿਤ ਦਾਖਲਾ ਪ੍ਰਕਿਰਿਆ ਵਿੱਚ ਹਿੱਸਾ ਲਵੇਗੀ।
ਡਾ. ਅਮਿਤ ਕੌਟਸ ਨੇ ਕਿਹਾ ਕਿ ਦਾਖਲਾ ਲੈਣ ਦੇ ਚਾਹਵਾਨ ਉਮੀਦਵਾਰ ਅਧਿਕਾਰਤ ਵੈਬਸਾਈਟ <http://punjablawadimsisons.gndu.ac.in/> `ਤੇ ਯੋਗਤਾ ਮਾਪਦੰਡ, ਅਰਜ਼ੀ ਪ੍ਰਕਿਰਿਆਵਾਂ ਅਤੇ ਫੀਸ ਢਾਂਚੇ ਸੰਬੰਧੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।ਆਨਲਾਈਨ ਅਰਜ਼ੀ ਪ੍ਰਕਿਰਿਆ ਜਲਦੀ ਹੀ ਅਧਿਕਾਰਤ ਲਾਅ ਦਾਖਲਾ ਪੋਰਟਲ `ਤੇ ਸ਼ੁਰੂ ਹੋਵੇਗੀ ਅਤੇ ਸਾਰੇ ਭਾਗ ਲੈਣ ਵਾਲੇ ਸੰਸਥਾਵਾਂ ਨੂੰ 30 ਅਪ੍ਰੈਲ 2025 ਤੱਕ ਆਪਣੇ-ਆਪਣੇ ਕਾਲਜ ਵਿਕਾਸ ਕੌਂਸਲਾਂ ਰਾਹੀਂ ਜ਼ਰੂਰੀ ਪ੍ਰੋਫਾਰਮਾ ਜਮ੍ਹਾਂ ਕਰਾਉਣ ਦੀ ਲੋੜ ਹੈ।
ਆਨਲਾਈਨ ਦਾਖਲਾ ਪੋਰਟਲ ਜਲਦੀ ਹੀ ਸ਼ੁਰੁ ਹੋ ਜਾਵੇਗਾ।

Check Also

ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ

ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …