ਅੰਮ੍ਰਿਤਸਰ, 6 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਅਕਾਦਮਿਕ ਸਹਿਯੋਗ ਨੂੰ ਵਧਾਉਣ ਅਤੇ ਵਿਦਿਆਰਥੀਆਂ ਲਈ ਬਿਹਤਰ ਵਿੱਦਿਅਕ ਮੌਕੇ ਪ੍ਰਦਾਨ ਕਰਨ
ਸਬੰਧੀ ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ. ਚਾਂਸਲਰ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਦੀ ਮੌਜ਼ੂਦਗੀ ’ਚ ਖਾਲਸਾ ਕਾਲਜ ਫ਼ਾਰ ਵੂਮੈਨ ਅਤੇ ਲੌਰੇਂਸ਼ੀਅਨ ਯੂਨੀਵਰਸਿਟੀ ਦਰਮਿਆਨ ਇੱਕ ਸਮਝੌਤਾ ਪੱਤਰ ’ਤੇ ਦਸਤਖ਼ਤ ਕੀਤੇ ਗਏ।ਇਹ ਸਡਬਰੀ ਓਨਟਾਰੀਓ ਵਿਖੇ ਸਥਿਤ ਲੌਰੇਂਸ਼ੀਅਨ ਯੂਨੀਵਰਸਿਟੀ ਕੈਨੇਡਾ ’ਚ ਇੱਕ ਮੋਹਰੀ ਦੋਭਾਸ਼ੀ ਸੰਸਥਾ ਹੈ, ਜੋ ਸਿੱਖਿਆ, ਖੋਜ਼ ਅਤੇ ਭਾਈਚਾਰਕ ਸ਼ਮੂਲੀਅਤ ’ਚ ਆਪਣੀ ਉਤਮਤਾ ਲਈ ਜਾਣੀ ਜਾਂਦੀ ਹੈ।
ਇਹ ਸਮਝੌਤਾ ਖ਼ਾਲਸਾ ਯੂਨੀਵਰਸਿਟੀ ਦੇ ਅਕਾਦਮਿਕ ਡੀਨ ਡਾ. ਸੁਰਿੰਦਰ ਕੌਰ ਅਤੇ ਵੀਰੇਨ ਸਿੰਗਲ ਗਲੋਬਲ ਸਟਰੈਟਜੀ ਐਂਡ ਰਿਕਰੁਟਮੈਂਟ ਪਾਰਟਨਰ ਹੈਡ, ਜੋ ਕਿ ਲੌਰੇਂਟੀਅਨ ਯੂਨੀਵਰਸਿਟੀ ਸਡਬਰੀ ਕੈਨੇਡਾ ਤੋਂ ਆਏ ਸਨ, ਦਰਮਿਆਨ ਗਵਰਨਿੰਗ ਕੌਂਸਲ ਦੇ ਦਫ਼ਤਰ ਵਿਖੇ ਛੀਨਾ ਨਾਲ ਹਾਜ਼ਰ ਜੁਆਇੰਟ ਸਕੱਤਰ ਗੁਨਬੀਰ ਸਿੰਘ, ਡਾ. ਪਰਵਿੰਦਰ ਅਰੋੜਾ ਫੈਕਲਟੀ ਡੀਨ ਆਫ਼ ਬਿਜ਼ਨਸ, ਆਰਤੀ ਰਾਵਤ, ਗਲੋਬਲ ਆਫੀਸ਼ੀਅਲ ਰਿਪ੍ਰੈਜ਼ੈਂਟੇਟਿਵ ਅਤੇ ਖ਼ਾਲਸਾ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ ਅਤੇ ਡਾ. ਸੁਮਨ ਨਈਅਰ ਮੁਖੀ ਵਣਜ ਅਤੇ ਪ੍ਰਬੰਧਨ ਵਿਭਾਗ ਦੀ ਮੌਜ਼ੂਦਗੀ ’ਚ ਕੀਤਾ ਗਿਆ
ਸ: ਛੀਨਾ ਨੇ ਕਿਹਾ ਕਿ ਬੀ.ਬੀ.ਏ ਪ੍ਰੋਗਰਾਮ ’ਤੇ ਕੇਂਦਿ੍ਰਤ ਇਸ ਸਮਝੌਤਾ ’ਚ ਵਿਦਿਆਰਥੀ ਅਤੇ ਫੈਕਲਟੀ ਐਕਸਚੇਂਜ ਪ੍ਰੋਗਰਾਮ, ਉਦਯੋਗ ਸਹਿਯੋਗ, ਸੰਯੁਕਤ ਖੋਜ ਅਤੇ ਹੁਨਰ ਵਿਕਾਸ ਪਹਿਲਕਦਮੀਆਂ ਸ਼ਾਮਲ ਹਨ।ਉਨ੍ਹਾਂ ਕਿਹਾ ਕਿ ਇਹ ਵਿਦਿਆਰਥੀਆਂ ਨੂੰ ਇੰਟਰਨਸ਼ਿਪ, ਉੱਦਮਤਾ ਸਿਖਲਾਈ ਅਤੇ ਡਿਜ਼ੀਟਲ ਕਾਰੋਬਾਰੀ ਰਣਨੀਤੀਆਂ ਦੇ ਸੰਪਰਕ ਲਈ ਮੌਕੇ ਵੀ ਪ੍ਰਦਾਨ ਕਰੇਗਾ।
ਡਾ. ਸੁਰਿੰਦਰ ਕੌਰ ਨੇ ਕਿਹਾ ਕਿ ਇਹ ਸਾਂਝੇਦਾਰੀ ਵਿਸ਼ੇਸ਼ ਤੌਰ ’ਤੇ ਅੰਤਰਰਾਸ਼ਟਰੀ ਐਕਸਪੋਜ਼ਰ ਅਤੇ ਗਲੋਬਲ ਸਿੱਖਣ ਦੇ ਤਜ਼ਰਬਿਆਂ ਦੀ ਮੰਗ ਕਰਨ ਵਾਲੇ ਵਿਦਿਆਰਥੀਆਂ ਲਈ ਲਾਭਦਾਇਕ ਸਾਬਤ ਹੋਵੇਗਾ।ਗੁਨਬੀਰ ਸਿੰਘ ਨੇ ਉਕਤ ਸਮਝੌਤੇ ਨੂੰ ਦੋਹਾਂ ਸੰਸਥਾਵਾਂ ਲਈ ਫ਼ਾਇਦੇਮੰਦ ਦੱਸਦਿਆਂ ਕਿਹਾ ਕਿ ਪੰਜਾਬ ’ਚ ਵਿਦਿਆਰਥੀਆਂ ਦੇ ਸੁਨਿਹਰੇ ਭਵਿੱਖ ਲਈ ਇਹ ਜ਼ਿੰਮੇਵਾਰੀ ਖਾਲਸਾ ਕਾਲਜ ਫ਼ਾਰ ਵੂਮੈਨ ਦੇ ਹਿੱਸੇ ਆਈ ਹੈ।ਛੀਨਾ ਤੇ ਗੁਨਬੀਰ ਸਿੰਘ ਨੇ ਉਕਤ ਯੂਨੀਵਰਸਿਟੀ ਦੇ ਡਾ. ਸਿੰਗਲ ਸਮੇਤ ਹੋਰਨਾਂ ਪਤਵੰਤਿਆਂ ਨੂੰ ਸਨਮਾਨਿਤ ਕੀਤਾ।ਇਸ ਮੌਕੇ ਅੰਡਰ ਸੈਕਟਰੀ ਡੀ.ਐਸ ਰਟੌਲ, ਡਾ. ਰਿਤੂ ਧਵਨ ਆਦਿ ਹਾਜ਼ਰ ਸਨ।
Check Also
BBK DAV College for Women bags top University Position in Gndu Exams
Amritsar, August 25 (Punjab Post Bureau) – BBK DAV College for Women has once again …
Punjab Post Daily Online Newspaper & Print Media