ਅੰਮ੍ਰਿਤਸਰ, 6 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਦੀ ਬੀ.ਪੀ.ਈ.ਐਸ ਤੀਜੇ ਸਮੈਸਟਰ ਦੀ ਪ੍ਰਤਿਭਾਸ਼ਾਲੀ ਐਥਲੀਟ (ਕੈਂਪਸ) ਅਤੇ ਵਿਦਿਆਰਥਣ ਅਤੇ ਭਾਰਤ ਦੀ ਮਸ਼ਹੂਰ ਨਿਸ਼ਾਨੇਬਾਜ਼ ਸਿਫ਼ਤ ਕੌਰ ਸਮਰਾ ਨੇ ਆਈ.ਐਸ.ਐਸ.ਐਫ ਵਿਸ਼ਵ ਕੱਪ 2025 ਵਿੱਚ ਮਹਿਲਾਵਾਂ ਦੇ 50 ਮੀਟਰ ਰਾਈਫਲ 3 ਪੁਜੀਸ਼ਨ ਮੁਕਾਬਲੇ ਵਿੱਚ ਸੋਨ ਤਗਮਾ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਹੈ।ਇਹ ਜਿੱਤ ਵਿਸ਼ਵ ਕੱਪ ਵਿੱਚ ਭਾਰਤ ਲਈ ਪਹਿਲਾ ਸੋਨ ਤਗਮਾ ਹੈ।ਸਿਫ਼ਤ ਦੀ ਇਹ ਪ੍ਰਾਪਤੀ ਉਸਦੀ ਨਿਰੰਤਰ ਮਿਹਨਤ, ਪ੍ਰਤਿਭਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਉਸ ਦੇ ਸ਼ੂਟਿੰਗ ਕੋਚ ਮਿਸ ਰਾਜਵਿੰਦਰ ਕੌਰ ਦੇ ਅਣਥੱਕ ਮਾਰਗਦਰਸ਼ਨ ਦਾ ਨਤੀਜਾ ਹੈ।
ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋਫੈਸਰ ਕਰਮਜੀਤ ਸਿੰਘ ਨੇ ਵਿਦਿਆਰਥਣ ਐਥਲੀਟ ਸਿਫ਼ਤ ਦੀ ਸ਼ਾਨਦਾਰ ਜਿੱਤ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਸੋਨ ਤਗਮਾ ਸਾਡੇ ਦੇਸ਼ ਵਿੱਚ ਖੇਡਾਂ ਦੇ ਉਜਵਲ ਭਵਿੱਖ ਦਾ ਸੰਕੇਤ ਹੈ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਲਈ ਮਾਣ ਵਾਲੀ ਗੱਲ ਹੈ।ਸਿਫ਼ਤ ਸਾਡੇ ਵਿਦਿਆਰਥੀਆਂ ਲਈ ਇੱਕ ਰੋਲ ਮਾਡਲ ਹੈ।ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਯੂਨੀਵਰਸਿਟੀ ਨੇ ਖੇਡਾਂ ਵਿੱਚ ਲਗਾਤਾਰ ਉਤਮਤਾ ਪ੍ਰਾਪਤ ਕਰਦਿਆਂ 25 ਵਾਰ ਅਬੁਲ ਕਲਾਮ ਆਜ਼ਾਦ ਟਰਾਫੀ ਜਿੱਤੀ ਹੈ।ਹਾਲ ਹੀ ਵਿੱਚ, ਐਥਲੀਟਾਂ ਨੇ ਅੰਤਰ-ਯੂਨੀਵਰਸਿਟੀ ਖੇਡ ਮੁਕਾਬਲਿਆਂ ਵਿੱਚ ੳੱਚ ਸਥਾਨ ਪ੍ਰਾਪਤ ਕਰਕੇ ਰਾਸ਼ਟਰੀ ਪੱਧਰ `ਤੇ ਮੈਡਲ ਵੀ ਪ੍ਰਾਪਤ ਕੀਤੇ ਹਨ।”ਸਾਡੇ ਐਥਲੀਟ ਐਥਲੈਟਿਕਸ, ਹਾਕੀ, ਸ਼ੂਟਿੰਗ ਅਤੇ ਸਾਈਕਲਿੰਗ ਤੋਂ ਇਲਾਵਾ ਹੋਰ ਕਈ ਵੱਖ-ਵੱਖ ਖੇਡਾਂ ਵਿੱਚ ਉਚ ਸਥਾਨ ਪ੍ਰਾਪਤ ਕਰਦੇ ਹਨ।ਉਨ੍ਹਾਂ ਕਿਹਾ ਕਿ ਇਹ ਸਾਰੀਆਂ ਪ੍ਰਾਪਤੀਆਂ ਸਾਡੇ ਕੋਚਾਂ, ਜਿਨ੍ਹਾਂ ਵਿੱਚ ਮਿਸ ਰਾਜਵਿੰਦਰ ਕੌਰ ਵਰਗੇ ਸਮਰਪਿਤ ਮਾਰਗਦਰਸ਼ਨ ਕਰਨ ਵਾਲੇ ਐਥਲੀਟ ਅਤੇ ਖੇਡ ਵਿਭਾਗ ਸ਼ਾਮਲ ਹਨ, ਦੀ ਸਮੂਹਿਕ ਸਖ਼ਤ ਮਿਹਨਤ ਦਾ ਨਤੀਜਾ ਹਨ।
ਵਾਈਸ ਚਾਂਸਲਰ ਨੇ ਕਿਹਾ ਕਿ ਸਿਫ਼ਤ ਸਮਰਾ ਦੀ ਜਿੱਤ ਸਿਰਫ਼ ਇੱਕ ਤਗਮਾ ਨਹੀਂ ਹੈ, ਸਗੋਂ ਇੱਕ ਸੰਦੇਸ਼ ਹੈ, ਜੋ ਵੱਡੇ ਸੁਪਨੇ ਦੇਖਣ, ਸਖ਼ਤ ਮਿਹਨਤ ਕਰਨ ਅਤੇ ਉਨ੍ਹਾਂ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਲਈ ਉਤਸ਼ਾਹਿਤ ਕਰਦਾ ਹੈ।
Check Also
ਜਥੇਦਾਰ ਦੀ ਨਿਯੁੱਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਲਈ ਸੁਝਾਵਾਂ ਦੇ ਸਮੇਂ ਵਿੱਚ 20 ਮਈ ਤੱਕ ਕੀਤਾ ਵਾਧਾ
ਅੰਮ੍ਰਿਤਸਰ, 21 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ …