Thursday, June 5, 2025
Breaking News

‘ਰਾਹਾਂ ਵਿੱਚ ਅੰਗਿਆਰ ਬੜੇ ਸੀ’ ਨਾਟਕ ਨੇ ਦਰਸ਼ਕ ਕੀਲੇ

ਅੰਮ੍ਰਿਤਸਰ, 6 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਕਲਾ ਅਤੇ ਸਾਹਿਤਕ ਮਾਹੌਲ ਨੂੰ ਪ੍ਰਫੁਲਿਤ ਕਰਨ ਦੇ ਮਕਸਦ ਨਾਲ ਕਰਵਾਏ ਗਏ ਚਾਰ ਦਿਨਾਂ ਨਾਟਕ ਮੇਲੇ ਦੇ ਆਖਰੀ ਦਿਨ ਪੰਜਾਬੀ ਦੀ ਪ੍ਰਸਿੱਧ ਸ਼ਾਹਿਰਾ ਸ਼ਾਇਰਾ ਸੁੱਖਵਿੰਦਰ ਅੰਮ੍ਰਿਤ ਦੀ ਜ਼ਿੰਦਗੀ ਅਤੇ ਲਿਖਤਾਂ ਦੇ ਆਧਾਰ ਤੇ ਨਾਟਕ ‘ਰਾਹਾਂ ਵਿੱਚ ਅੰਗਿਆਰ ਬੜੇ ਸੀ’ ਦਰਸ਼ਕਾਂ ਨੂੰ ਕੀਲ ਲਿਆ।ਇਸ ਨਾਟਕ ਦੇ ਨਾਲ ਡਰਾਮਾ ਕਲੱਬ ਅਤੇ ਆਵਾਜ਼ ਰੰਗਮੰਚ ਟੋਲੀ ਵੱਲੋਂ ਦਸ਼ਮੇਸ਼ ਆਡੀਟੋਰੀਅਮ ਵਿਖੇ ਕਰਵਾਇਆ ਜਾ ਰਿਹਾ ਚੌਥਾ ਚਾਰ ਰੋਜ਼ਾ ਨਾਟਕ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ।ਅਕਸ ਰੰਗਮੰਚ ਸਮਰਾਲਾ ਵੱਲੋਂ ਰਾਜਵਿੰਦਰ ਸਮਰਾਲਾ ਦੇ ਲਿਖੇ ਅਤੇ ਨਿਰਦੇਸ਼ਿਤ ਕੀਤੇ ਇੱਕ ਪਾਤਰੀ ਨਾਟਕ ਨੇ ਦਰਸ਼ਕਾਂ ਨੂੰ ਜਿਥੇ ਸਮਾਜ ਦੇ ਵੱਖ-ਵੱਖ ਪਹਿਲੂਾਂ ਦੇ ਰੂਬਰੂ ਕਰਵਾਇਆ ਕੇ ਅੱਗੇ ਵਧਣ ਦੇ ਲਈ ਕਿੰਨੀਆਂ ਸਮਾਜਿਕ ਅੜਚਣਾਂ ਹਨ, ਉਥੇ ਇਹ ਵੀ ਇਹ ਨਾਟਕ ਦੱਸਣ ਵਿਚ ਕਾਮਯਾਬ ਰਿਹਾ ਕਿ ਦ੍ਰਿੜ ਸੰਕਲਪ ਅੱਗੇ ਸਭ ਅੜਚਣਾਂ ਢਹਿ-ਢੇਰੀ ਹੋ ਜਾਂਦੀਆਂ ਹਨ ।
ਨਾਟਕ ਵਿੱਚ ਸੁਖਵਿੰਦਰ ਅੰਮ੍ਰਿਤ ਦੀ ਭੂਮਿਕਾ ਨਿਭਾਅ ਰਹੀ ਨੂਰ ਕਮਲ ਨੇ ਆਪਣੀ ਕਲਾ ਰਾਹੀਂ ਦਰਸ਼ਕਾਂ ਦੇ ਦਿਲਾਂ ਤੇ ਸਿੱਧਾ ਪ੍ਰਭਾਵ ਛੱਡਿਆ।ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਜੋ ਯੂਨੀਵਰਸਿਟੀ ਦੇ ਕੈਂਪਸ ਵਿੱਚ ਕਲਾ ਗਤੀਵਿਧੀਆਂ ਨੂੰ ਅੱਗੇ ਵਧਾਉਣਾ ਚਾਹੁੰਦੇ ਹਨ, ਦੀ ਜਿੱਥੇ ਵੱਖ-ਵੱਖ ਬੁਲਾਰਿਆਂ ਨੇ ਸ਼ਲਾਘਾ।
ਡਾ. ਅਮਨਦੀਪ ਸਿੰਘ ਇੰਚਾਰਜ ਯੁਵਕ ਭਲਾਈ ਵਿਭਾਗ ਜੋ ਮੁੱਖ ਮਹਿਮਾਨ ਦੇ ਤੌਰ ਤੇ ਪੁੱਜੇ ਸਨ ਨੇ ਕਿਹਾ ਕਿ ਯੂਨੀਵਰਸਿਟੀ ਦੀ ਇਸ ਮੰਚ ਤੋਂ ਬਹੁਤ ਸਾਰੇ ਕਲਾਕਾਰ ਪੈਦਾ ਹੋਏ ਹਨ, ਜਿੰਨਾਂ ਨੇ ਕਲਾ ਜਗਤ ਵਿੱਚ ਨਾਮਨਾ ਖੱਟਿਆ ਹੈ।ਡਾ. ਗੁਰਵਿੰਦਰ ਸਿੰਘ ਅਤੇ ਡਾ. ਹਰਪ੍ਰੀਤ ਕੌਰ ਨੇ ਵੀ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਨਾਟਕ ਮੇਲੇ ਦੀ ਸ਼ਲਾਘਾ ਕੀਤੀ।
ਡਾ. ਸੁਨੀਲ ਇੰਚਾਰਜ਼ ਡਰਾਮਾ ਕਲੱਬ ਵਲੋਂ ਪ੍ਰਸਿੱਧ ਮੇਕਅਪ ਆਰਟਿਸਟ ਗਗਨਦੀਪ ਸਿੰਘ ਅਤੇ ਸੀਨੀਅਰ ਅਦਾਕਾਰ ਕਰਮਜੀਤ ਸੰਧੂ ਨੂੰ ਡਰਾਮਾ ਕਲੱਬ ਅਤੇ ਆਵਾਜ਼ ਰੰਗਮੰਚ ਟੋਲੀ ਨੂੰ ਸਨਮਾਨਿਤ ਕੀਤਾ ਗਿਆ।

Check Also

ਖ਼ਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਵਿਖੇ ਵਾਤਾਵਰਣ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 4 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ਼ੁੱਧ …