ਅੰਮ੍ਰਿਤਸਰ, 28 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵਲੋਂ ਜ਼ਿਲ੍ਹੇ ਦੇ ਕਰੀਅਰ ਲਾਂਚਰ ਦੇ ਸਹਿਯੋਗ
ਨਾਲ ‘ਕਰੀਅਰ ਪੇ ਚਰਚਾ’ ਵਿਸ਼ੇ ’ਤੇ ਵਰਕਸ਼ਾਪ-ਕਮ-ਸਿਖਲਾਈ ਪੋਗਰਾਮ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕਰਵਾਏ ਗਏ ਉਕਤ ਪ੍ਰੋਗਰਾਮ ਮੌਕੇ ਕਰੀਅਰ ਲਾਂਚਰ ਦੇ ਮੁਖੀ ਗੌਤਮ ਅਗਰਵਾਲ, ਸਾਗਰ ਚੁਗ ਅਤੇ ਸ੍ਰੀਮਤੀ ਸਾਕਸ਼ੀ ਨੇ ਮੁੱਖ ਬੁਲਾਰਿਆਂ ਵਜੋਂ ਸ਼ਿਰਕਤ ਕੀਤੀ।
ਅਗਰਵਾਲ ਨੇ ਸਰਕਾਰੀ ਅਤੇ ਨਿੱਜੀ ਖੇਤਰਾਂ ’ਚ ਵੱਖ-ਵੱਖ ਕਰੀਅਰ ਮੌਕਿਆਂ ਸਬੰਧੀ ਗਿਆਨ ਸਾਂਝਾ ਕਰਦਿਆਂ ਵਿਦਿਆਰਥੀਆਂ ਨੂੰ ਵੱਖ-ਵੱਖ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਰਣਨੀਤਕ ਤੌਰ ’ਤੇ ਤਿਆਰੀ ਕਰਨ ਬਾਰੇ ਮਾਰਗਦਰਸ਼ਨ ਕੀਤਾ।ਜਦਕਿ ਚੁਗ ਨੇ ਵਿਦਿਆਰਥੀਆਂ ਨੂੰ ਸ਼ਖਸੀਅਤ ਵਿਕਾਸ ਅਤੇ ਸੰਚਾਰ ਹੁਨਰਾਂ ’ਤੇ ਇੱਕ ਇੰਟਰਐਕਟਿਵ ਸੈਸ਼ਨ ’ਚ ਸ਼ਾਮਿਲ ਕੀਤਾ ਜੋ ਕਿਸੇ ਵੀ ਕਰੀਅਰ ’ਚ ਸਫਲਤਾ ਲਈ ਜ਼ਰੂਰੀ ਸਾਧਨ ਹਨ।ਇਸੇ ਤਰ੍ਹਾਂ ਸ੍ਰੀਮਤੀ ਸਾਕਸ਼ੀ ਨੇ ਯੋਗਤਾ ਨਿਰਮਾਣ ਅਤੇ ਤਰਕਸ਼ੀਲ ਤਰਕ ’ਤੇ ਕੇਂਦਰਿਤ ਇੱਕ ਪ੍ਰੈਕਟੀਕਲ ਸਿਖਲਾਈ ਸੈਸ਼ਨ ਦਾ ਆਯੋਜਨ ਕੀਤਾ।
ਵਰਕਸ਼ਾਪ ਚੇਅਰਮੈਨ ਅਤੇ ਪ੍ਰਿੰ: ਡਾ. ਰੰਧਾਵਾ ਨੇ ਵਰਕਸ਼ਾਪ ਡਾਇਰੈਕਟਰ ਡਾ. ਏ.ਕੇ ਕਾਹਲੋਂ ਅਤੇ ਕੋਆਰਡੀਨੇਟਰ ਡਾ. ਪੂਨਮ ਸ਼ਰਮਾ ਦੇ ਉਕਤ ਪ੍ਰੋਗਰਾਮ ਸਬੰਧੀ ਕੀਤੇ ਗਏ ਯਤਨਾਂ ਦੀ ਸ਼ਲਾਘਾ ਕਰਦਿਆਂ ਅਕਾਦਮਿਕ ਸਿੱਖਿਆ ਅਤੇ ਕਰੀਅਰ ਯੋਜਨਾਬੰਦੀ ਵਿਚਕਾਰ ਪਾੜੇ ਨੂੰ ਪੂਰਾ ਕਰਨ ਲਈ ਅਜਿਹੇ ਇੰਟਰਐਕਟਿਵ ਸੈਸ਼ਨਾਂ ਦੀ ਮਹੱਤਤਾ ’ਤੇ ਜ਼ੋਰ ਦਿੱਤਾ।ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਪੇਸ਼ੇਵਰ ਸਫ਼ਰ ’ਚ ਸਪੱਸ਼ਟਤਾ ਅਤੇ ਦਿਸ਼ਾ ਪ੍ਰਾਪਤ ਕਰਨ ਲਈ ਅਜਿਹੇ ਪ੍ਰੋਗਰਾਮਾਂ ’ਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ।
Check Also
ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …
Punjab Post Daily Online Newspaper & Print Media