ਅੰਮ੍ਰਿਤਸਰ, 28 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਿਊਮਨ ਜੈਨੇਟਿਕਸ ਵਿਭਾਗ ਵੱਲੋਂ ਡੀਐਨਏ ਦੀ ਬਣਤਰ ਦੀ ਖੋਜ਼ ਦੀ ਵਰ੍ਹੇਗੰਢ ਡੀਐਨਏ ਦਿਵਸ ਮਨਾਉਂਦਿਆਂ ਵਿਸ਼ੇਸ਼ ਪੋ੍ਰੋਗਰਾਮ ਦਾ ਆਯੋਜਨ ਕੀਤਾ ਜਿਸ ਵਿਚ ਚਾਰ ਨਾਮਵਰ ਸਕੂਲਾਂ ਦਿੱਲੀ ਪਬਲਿਕ ਸਕੂਲ, ਇਨਵਿਕਟਸ ਸਕੂਲ, ਹੋਲੀ ਹਾਰਟ ਪ੍ਰੈਜ਼ੀਡੈਂਸੀ ਸਕੂਲ ਅਤੇ ਸਪਰਿੰਗ ਡੇਲ ਸਕੂਲ ਦੇ 78 ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਦੇ ਨਾਲ ਜੈਨੇਟਿਕਸ ਦੇ ਅਜੂਬਿਆਂ ਨੂੰ ਜਾਨਣ ਲਈ ਭਾਗ ਲਿਆ।
ਇਸ ਮੌਕੇ ਕਰਵਾਈਆਂ ਗਈਆਂ ਪੋਸਟਰ ਪੇਸ਼ਕਾਰੀਆਂ ਵਿੱਚ ਕ੍ਰੋਮੋਸੋਮਲ ਅਸਧਾਰਨਤਾਵਾਂ ਅਤੇ ਜੈਨੇਟਿਕਸ ਦੇ ਦਿਲਚਸਪ ਇਤਿਹਾਸ ਵਰਗੇ ਵਿਸ਼ਿਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ, ਜਿਸ ਵਿੱਚ ਮੈਂਡੇਲ ਦੇ ਬੁਨਿਆਦੀ ਪ੍ਰਯੋਗਾਂ ਤੋਂ ਲੈ ਕੇ ਮਨੁੱਖੀ ਜੀਨੋਮ ਪ੍ਰੋਜੈਕਟ ਅਤੇ ਜੈਨੇਟਿਕਸ ਤਕਨਾਲੋਜੀ ਸ਼ਾਮਿਲ ਸੀ।ਇੰਟਰਐਕਟਿਵ ਸਟਾਲਾਂ ਰਾਹੀਂ ਹੱਥੀਂ ਸਿਖਲਾਈ ਵਿੱਚ ਬਾਗ ਲੈਂਦਿਆਂ ਵਿਦਿਆਰਥੀਆਂ ਨੇ ਏ.ਬੀ.ਓ ਬਲੱਡ ਟਾਈਪਿੰਗ, ਪੀ.ਟੀ.ਸੀ, ਵਿਕਾਸ ਨੂੰ ਸਮਝਣ, ਬਲੱਡ ਪ੍ਰੈਸ਼ਰ ਨੂੰ ਮਾਪਣਾ ਅਤੇ ਇੱਥੋਂ ਤੱਕ ਕਿ ਆਪਣੇ ਪਰਿਵਾਰ ਦੇ ਵੰਸ਼ ਵਰਗੇ ਵਿਸ਼ਿਆਂ ਵਿੱਚ ਜੈਨੇਟਿਕਸ ਵਿਸ਼ੇ ਨਾਲ ਜੁੜੀਆਂ ਗਤੀਵਿਧੀਆਂ ਵਿੱਚ ਸ਼ਾਮਲ। ਇਸ ਮੌਕੇ ਵਿਦਿਆਰਥੀਆਂ ਨੂੰ ਪ੍ਰਯੋਗਸ਼ਾਲਾ ਦੇ ਦੌਰੇ ਵੀ ਕਰਵਾਏ ਗਏ ਜਿਥੇ ਡੀ.ਐਨ.ਏ ਥਰਿੱਡਾਂ ਦਾ ਨਿਰੀਖਣ ਅਤੇ ਐਗਰੋਜ਼ ਜੈਲ ਇਲੈਕਟ੍ਰੋਫੋਰੇਸਿਸ ਦੀ ਵਰਤੋਂ ਕਰਕੇ ਯੂਵੀ ਰੋਸ਼ਨੀ ਹੇਠ ਜੈਨੇਟਿਕ ਸਮੱਗਰੀ ਬਾਰੇ ਦੱਸਿਆ ਗਿਆ।
Check Also
ਬਾਬਾ ਬਕਾਲਾ ਸਾਹਿਬ ਨੂੰ ਕੀਤਾ ਜਾਵੇਗਾ ਪੰਜਾਬ ‘ਚ ਸਭ ਤੋਂ ਪਹਿਲਾਂ ਨਸ਼ਾ ਮੁਕਤ – ਪ੍ਰਧਾਨ ਸੁਰਜੀਤ ਕੰਗ
ਬਾਬਾ ਬਕਾਲਾ, 7 ਮਈ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੇ ਨਗਰ ਪੰਚਾਇਤ ਬਾਬਾ …