ਅੰਮ੍ਰਿਤਸਰ, 22 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਵਿਭਾਗ ਵਿਖੇ ਬਜਾਜ ਫਿਨਸਰਵ ਲਿਮ. ਦੁਆਰਾ ਇੰਟਰਐਕਟਿਵ ਸੈਸ਼ਨ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕਰਵਾਏ ਗਏ ਇਸ ਸੈਸ਼ਨ ‘ਚ ਬਜਾਜ ਫਿਨਸਰਵ ਲਿਮ. ਤੋਂ ਮਨੋਜ ਪਾਰੀਕ (ਮੈਨੇਜਰ ਸੀ.ਐਸ.ਆਰ) ਅਤੇ ਸ੍ਰੀਮਤੀ ਪੂਰਵਾ ਕੁਲਗੋਡ (ਮੈਨੇਜਰ ਸੀ.ਐਸ.ਆਰ) ਨੇ ਸ਼ਿਰਕਤ ਕਰਦਿਆਂ ਵਿਦਿਆਰਥੀਆਂ ਨੂੰ ਵੱਖ-ਵੱਖ ਪਲੇਸਮੈਂਟ ਮੌਕਿਆਂ ਬਾਰੇ ਕਰੀਅਰ ਓਰੀਐਂਟੇਸ਼ਨ ’ਤੇ ਮਾਰਗਦਰਸ਼ਨ ਕੀਤਾ।
ਇਹ ਪ੍ਰੋਗਰਾਮ ਪ੍ਰਿੰ: ਡਾ. ਰੰਧਾਵਾ, ਡਾ. ਏ.ਕੇ ਕਾਹਲੋਂ (ਡੀਨ, ਹੈਡ ਅਤੇ ਪ੍ਰੋਗਰਾਮ ਡਾਇਰੈਕਟਰ), ਡਾ. ਅਜੇ ਸਹਿਗਲ (ਪ੍ਰੋਗਰਾਮ ਕੋਆਰਡੀਨੇਟਰ), ਡਾ. ਨਿਧੀ ਸੱਭਰਵਾਲ ਅਤੇ ਪ੍ਰੋ. ਅਨਿੰਦਿਤਾ ਕੌਰ ਕਾਹਲੋਂ (ਪ੍ਰੋਗਰਾਮ ਕੋ-ਕੋਆਰਡੀਨੇਟਰ) ਦੀ ਨਿਗਰਾਨੀ ਹੇਠ ਆਯੋਜਿਤ ਕੀਤਾ ਗਿਆ।ਡਾ. ਕਾਹਲੋਂ ਨੇ ਡੈਲੀਗੇਟਾਂ ਦਾ ਸਵਾਗਤ ਕਰਦਿਆਂ ਅਕਾਦਮਿਕ ਅਤੇ ਉਦਯੋਗ ਵਿਚਕਾਰ ਪਾੜੇ ਨੂੰ ਪੂਰਾ ਕਰਨ ਲਈ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਪਾਰੀਕ ਅਤੇ ਸ੍ਰੀਮਤੀ ਕੁਲਗੋਡ ਨੇ ਫੈਕਲਟੀ ਅਤੇ ਵਿਦਿਆਰਥੀਆਂ ਨਾਲ ਇੰਟਰਐਕਟਿਵ ਸੈਸ਼ਨ ਦੌਰਾਨ ਬਜਾਜ ਫਿਨਸਰਵ ’ਚ ਉਪਲੱਬਧ ਵੱਖ-ਵੱਖ ਪਲੇਸਮੈਂਟ ਅਤੇ ਇੰਟਰਨਸ਼ਿਪ ਮੌਕਿਆਂ ਸਬੰਧੀ ਜਾਣਕਾਰੀ ਦਿੱਤੀ।ਉਨ੍ਹਾਂ ਨੇ ਵਿਦਿਆਰਥੀਆਂ ਤੋਂ ਸਰਟੀਫਿਕੇਟ ਪ੍ਰੋਗਰਾਮ ਇਨ ਬੈਂਕਿੰਗ, ਫ਼ਾਇਨਾਂਸ ਐਂਡ ਇੰਨਸ਼ੋਰੈਂਸ (ਸੀ.ਪੀ.ਬੀ.ਐਫ਼.ਆਈ), ਮਾਡਿਊਲਾਂ, ਟ੍ਰੇਨਰਾਂ ਅਤੇ ਸ਼ਾਮਿਲ ਹੋਣ ਸਬੰਧੀ ਪ੍ਰੇਰਣਾ ਭਾਵੇਂ ਗਿਆਨ ਵਧਾਉਣ ਲਈ ਹੋਵੇ ਜਾਂ ਰੁਜ਼ਗਾਰ ਦੀਆਂ ਸੰਭਾਵਨਾਵਾਂ ਬਾਰੇ ਫੀਡਬੈਕ ਵੀ ਪ੍ਰਾਪਤ ਕੀਤਾ।ਡੈਲੀਗੇਟਾਂ ਨੇ ਕਾਲਜ ਦੇ ਪਲੇਸਮੈਂਟ ਸੈਲ ਤੋਂ ਸਹਾਇਕ ਡਾਇਰੈਕਟਰ ਡਾ. ਅਨੁਰੀਤ ਕੌਰ ਨਾਲ ਇਕ ਉਤਪਾਦਕ ਚਰਚਾ ਕੀਤੀ।ਉਨ੍ਹਾਂ ਨੇ ਪਿੱਛਲੇ ਚਾਰ ਸਾਲਾਂ ’ਚ ਸੀ.ਪੀ.ਬੀ.ਐਫ਼.ਆਈ ਪ੍ਰੋਗਰਾਮ ਨੂੰ ਸਫਲਤਾਪੂਰਵਕ ਆਯੋਜਿਤ ਕਰਨ ’ਚ ਵਿਭਾਗ ਦੇ ਨਿਰੰਤਰ ਯਤਨਾਂ ਦੀ ਸ਼ਲਾਘਾ ਕੀਤੀ।
ਪ੍ਰਿੰ: ਡਾ. ਰੰਧਾਵਾ ਨੇ ਵਿਦਿਆਰਥੀਆਂ ਨੂੰ ਜੀਵਨ ’ਚ ਤਰੱਕੀ ਅਤੇ ਮਿਥੇ ਟੀਚੇ ਨੂੰ ਪ੍ਰਾਪਤ ਕਰਨ ਲਈ ਉਤਸ਼ਾਹਿਤ ਕੀਤਾ।ਉਨ੍ਹਾਂ ਕਿਹਾ ਕਿ ਸੀ.ਪੀ.ਬੀ.ਐਫ਼.ਆਈ ਕੋਰਸ ਨੂੰ ਅਗਾਂਹ ਵਧਾ ਕੇ ਵਿਦਿਆਰਥੀ ਕਰੀਅਰ ਸਲਾਹਕਾਰਾਂ ਦੀ ਸਹਾਇਤਾ ਸਦਕਾ ਆਪਣੀ ਸਫਲਤਾ ਦਾ ਰਾਹ ਪੱਧਰਾ ਕਰਨ ਦੇ ਯੋਗ ਹੋਣਗੇ।ਉਨ੍ਹਾਂ ਕਿਹਾ ਕਿ ਕਰੀਅਰ ਓਰੀਐਂਟੇਸ਼ਨ ਪ੍ਰੋਗਰਾਮ ਵਿਦਿਆਰਥੀਆਂ ਲਈ ਇੱਕ ਕੀਮਤੀ ਪਲੇਟਫਾਰਮ ਸਾਬਤ ਹੋਇਆ, ਜਿਸ ਨੇ ਉਨ੍ਹਾਂ ਦੇ ਕਰੀਅਰ ’ਚ ਦਿਸ਼ਾ, ਪ੍ਰੇਰਣਾ ਅਤੇ ਸਪੱਸ਼ਟਤਾ ਪ੍ਰਦਾਨ ਕੀਤੀ ਹੈ।ਡਾ. ਕਾਹਲੋਂ ਨੇ ਕਿਹਾ ਕਿ ਕਾਮਰਸ ਵਿਦਿਆਰਥੀਆਂ ਲਈ ਕਰੀਅਰ ਦੇ ਬਹੁਤ ਸਾਰੇ ਮੌਕੇ ਹਨ।ਉਨ੍ਹਾਂ ਕਰੀਅਰ ਕੌਂਸਲਰ ਵਿਦਿਆਰਥੀਆਂ ਨੂੰ ਸਭ ਤੋਂ ਵਧੀਆ ਕਰੀਅਰ ਰਸਤਾ ਚੁਣਨ ’ਚ ਮਦਦ ਕਰ ਸਕਦੇ ਹਨ।
ਡਾ. ਅਜੇ ਸਹਿਗਲ ਨੇ ਮਹਿਮਾਨਾਂ ਦੇ ਪੇਸ਼ੇਵਰ ਸਫ਼ਰ ਅਤੇ ਪ੍ਰਾਪਤੀਆਂ ’ਤੇ ਚਾਨਣਾ ਪਾਉਂਦਿਆਂ ਡੈਲੀਗੇਟਾਂ ਦਾ ਧੰਨਵਾਦ ਕੀਤਾ।ਇਸ ਪ੍ਰੋਗਰਾਮ ’ਚ 100 ਤੋਂ ਵਧੇਰੇ ਵਿਦਿਆਰਥੀਆਂ ਨੇ ਨੌਕਰੀਆਂ ਲਈ ਲੋੜੀਂਦੇ ਹੁਨਰਾਂ ਅਤੇ ਕਰੀਅਰ ਸੰਭਾਵਨਾਵਾਂ ਬਾਰੇ ਗਿਆਨ ਪ੍ਰਾਪਤ ਕੀਤਾ।
ਇਸ ਮੌਕੇ ਡਾ. ਸਵਰਾਜ ਕੌਰ, ਡਾ. ਦੀਪਕ ਦੇਵਗਨ, ਡਾ. ਅਮਰਬੀਰ ਸਿੰਘ ਭੱਲਾ, ਪ੍ਰੋ. ਮੀਨੂ ਚੋਪੜਾ, ਡਾ. ਹਰਪ੍ਰੀਤ ਕੌਰ ਮਹਿਰੋਕ, ਡਾ. ਨਵਪ੍ਰੀਤ ਕੁਲਾਰ, ਡਾ. ਸਾਮੀਆ ਆਦਿ ਮੌਜ਼ੂਦ ਸਨ।
Check Also
ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ
ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …