ਸੰਗਰੂਰ, 22 ਮਈ (ਜਗਸੀਰ ਲੌਂਗੋਵਾਲ) – ਐਮ.ਐਲ.ਜੀ ਕਾਨਵੈਂਟ ਸਕੂਲ (ਸੀ.ਬੀ.ਐਸ.ਸੀ) ਦੇ ਕੈਂਪਸ ਵਿੱਚ ਕਿੰਡਰਗਾਰਟਨ ਦੇ ਛੋਟੇ ਬੱਚਿਆਂ ਲਈ ‘ਸਮਰ ਪਾਰਟੀ’ ਦਾ ਆਯੋਜਨ ਕੀਤਾ ਗਿਆ।ਇਸ ਗਤੀਵਿਧੀ ਦਾ ਉਦੇਸ਼ ਗਰਮੀ ਵਿੱਚ ਖਾਣ ਵਾਲੇ ਫਲਾਂ ਨਾਲ ਸਬੰਧਤ ਜਾਣਕਾਰੀ ਦੇਣਾ ਸੀ।ਕਿੰਡਰਗਾਰਟਨ ਅਧਿਆਪਕਾਂ ਨੇ ਵੱਖ-ਵੱਖ ਫਲ ਜਿਵੇ ਕੇ ਅੰਬ, ਤਰਬੂਜ਼, ਖਰਬੂਜਾ, ਨਿੰਬੂ ਆਦਿ ਪ੍ਰਦਰਸ਼ਿਤ ਕੀਤੇ ਤੇ ਬੱਚਿਆਂ ਨੂੰ ਇਹ ਫਲ ਖਾਣ ਦੇ ਫਾਇਦੇ ਦੱਸੇ, ਜਿਵੇਂ ਕਿ ਇਹ ਕੈਂਸਰ ਨਾਲ ਲੜਨ ਅਤੇ ਪਾਚਨ ਸ਼ਕਤੀ ਵਿੱਚ ਮਦਦ ਕਰਨ।ਅਧਿਆਪਕਾਂ ਨੇ ਬੱਚਿਆਂ ਨੂੰ ਗਰਮੀ ਤੋਂ ਰਾਹਤ ਲੈਣ ਲਈ ਜਾਣਕਾਰੀ ਦਿੱਤੀ ਕਿ ਗਰਮੀ ਵਿੱਚ ਤਾਜ਼ੇ ਫਲ ਅਤੇ ਜੂਸ ਪੀਣਾ ਚਾਹੀਦਾ ਹੈ।
ਨਰਸਰੀ ਤੋਂ ਯੂ.ਕੇ.ਜੀ ਕਲਾਸ ਦੇ ਬੱਚੇ ਰੰਗ ਬਿਰੰਗੇ ਕੱਪੜੇ ਪਾ ਕੇ ਆਏ, ਜੋ ਕਿ ਬਿਲਕੁੱਲ ਫਲਾਂ ਦੇ ਵਾਂਗ ਲੱਗ ਰਹੇ ਸਨ।ਬੱਚੇ ਅਲੱਗ ਅਲੱਗ ਤਰਾਂ ਦੇ ਫਲ ਘਰ ਤੋਂ ਲੈ ਕੇ ਆਏ।ਬੱਚਿਆਂ ਨੇ ਡਾਂਸ ਕੀਤਾ ਅਤੇ ਸਮਰ ਪਾਰਟੀ ਦਾ ਆਨੰਦ ਮਾਣਿਆ।ਬੱਚਿਆਂ ਲਈ ਮਿਕਸ ਫਰੂਟ ਕਾਊਂਟਰ ਲਗਾਇਆ।ਬੱਚੇ ਬਹੁਤ ਖੁਸ਼ ਨਜ਼ਰ ਆ ਰਹੇ ਸਨ।ਅੰਤ ‘ਚ ਬੱਚਿਆਂ ਨੂੰ ਖਾਣ ਲਈ ਆਈਸਕ੍ਰੀਮ ਦਿੱਤੀ ਗਈ।
ਇਸ ਮੌਕੇ ਮੈਨੇਜਮੈਂਟ ਮੈਂਬਰ ਸੋਨੀਆ ਰਾਣੀ, ਮਧੂ ਰਾਣੀ, ਰਜਿੰਦਰ ਕੁਮਾਰ, ਹੈਪੀ ਕੁਮਾਰ, ਪ੍ਰਿੰਸੀਪਲ ਡਾ. ਵਿਕਾਸ ਸੂਦ ਅਤੇ ਕਿੰਡਰਗਾਰਟਨ ਸਟਾਫ ਮੌਜ਼ੂਦ ਸਨ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …