ਅੰਮ੍ਰਿਤਸਰ, 23 ਮਈ (ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਨੇ (ਸੀ.ਬੀ.ਐਸ.ਈ) ਜਮਾਤ ਦਸਵੀਂ ਅਤੇ ਬਾਰ੍ਹਵੀਂ ਦੇ ਨਤੀਜਿਆਂ ਵਿੱਚ
ਅਕਾਦਮਿਕ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਲਈ ਇੱਕ ਇੰਟਰਐਕਟਿਵ ਸੈਸ਼ਨ ਦਾ ਆਯੋਜਨ ਕੀਤਾ।ਜਿਸ ਵਿੱਚ 95% ਜਾਂ ਇਸ ਤੋਂ ਵੱਧ ਮਾਪਦੰਡ ਨੂੰ ਪ੍ਰਾਪਤ ਕਰਨ ਵਾਲੇ ਜਮਾਤ ਬਾਰ੍ਹਵੀਂ ਦੇ 16 ਵਿਦਿਆਰਥੀਆਂ ਅਤੇ ਜਮਾਤ ਦਸਵੀਂ ਦੇ 60 ਵਿਦਿਆਰਥੀਆਂ ਨੇ ਮੁੱਖ ਅਧਿਆਪਕਾ ਅਤੇ ਅਧਿਆਪਕਾਵਾਂ ਨਾਲ ਗੱਲਬਾਤ ਵਿੱਚ ਭਾਗ ਲਿਆ।ਇਸ ਸੈਸ਼ਨ ਵਿੱਚ ਵਿਦਿਆਰਥੀਆਂ ਨੇ ਆਪਣੇ ਤਜ਼ਰਬੇ ਸਾਂਝੇ ਕੀਤੇ।
ਮਿਲੇ ਵੇਰਵੇ ਅਨੁਸਾਰ ਸੁਖਮਨਸੀਰਤ ਕੌਰ ਨੇ 97.6%, ਰੁਦ੍ਰਾਣੀ ਮਹਿੰਦਰੂ ਨੇ 97.4%, ਨੰਦਿਸ਼ ਮਹਿਰਾ ਨੇ 97.0% ਗ੍ਰੇਡ ਅਤੇ 12 ਟਾਇਟੰਸ ਸ਼ਾਸਕ ਅਰੋੜਾ ਨੇ 98.4% ਅੰਕ ਹਾਸਲ ਕੀਤੇ।95% ਤੋਂ ਉਪਰ 16 ਅਤੇ 90% ਤੋਂ ਉਪਰ 83 ਦਾ ਨਤੀਜਾ 100% ਰਿਹਾ।ਅਨਿਕਾ ਅਗਰਵਾਲ ਨੇ 99.2%, ਅੰਸ਼ਿਤਾ ਗੁਪਤਾ ਨੇ 98.8%, ਦਿਸ਼ਿਤਾ ਨਈਅਰ ਨੇ 98.8%, ਲਕਸ਼ੈ ਸ਼ਰਮਾ ਨੇ 98.4%, ਮਿਨਾਕਸ਼ੀ ਨੇ 98.2% ਆਸਸ਼ਮਨ ਵਿਜ ਨੇ 98%, ਗਵਿਸ਼ ਸਕਸੈਨਾ ਨੇ 98% ਗ੍ਰੇਡ 10 ਟ੍ਰੇਲ ਬਲੇਜ਼ਰ ਪ੍ਰਾਪਤ ਕੀਤੇ।60 ਵਿਦਿਆਰਥੀਆਂ ਨੇ 95% ਤੋਂ ਉਪਰ, 147 ਦਾ 90% ਤੋਂ ਉਪਰ ਨਤੀਜਾ ਆਇਆ।
ਸਕੂਲ ਪਿ੍ਰੰਸੀਪਲ ਡਾ. ਪੱਲਵੀ ਸੇਠੀ ਨੇ ਵਿਦਿਆਰਥੀਆਂ ਦੀ ਸਫ਼ਲਤਾ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਨਤੀਜਾ ਲਗਨ ਅਤੇ ਅਨੁਸ਼ਾਸਨ ਦਾ ਸੱਚਾ ਪ੍ਰਮਾਣ ਹੈ।ਉਨ੍ਹਾਂ ਨੇ ਬੱਚਿਆਂ ਨੂੰ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਇਹ ਉਨ੍ਹਾਂ ਦੀ ਸ਼ਾਨਦਾਰ ਪ੍ਰਾਪਤੀ ਉਨ੍ਹਾਂ ਦੀ ਬੇਮਿਸਾਲ ਯਾਤਰਾ ਦੀ ਸ਼ੁਰੂਆਤ ਨੂੰ ਦਰਸਾਉਂਦੀ ਹੈ।
Check Also
ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …
Punjab Post Daily Online Newspaper & Print Media