ਸੰਗਰੂਰ, 23 ਮਈ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਦੇ ਗਿਆਰਵੀਂ ਅਤੇ ਬਾਰਵੀਂ ਜਮਾਤ ਦੇ ਕਮਰਸ ਖੇਤਰ ਦੇ ਵਿਦਿਆਰਥੀਆਂ ਨੂੰ
ਅਧਿਆਪਕ ਸੋਨੀਆ ਸ਼ਰਮਾ ਦੀ ਅਗਵਾਈ ਹੇਠ ਲਹਿਰਾਗਾਗਾ ਵਿਖੇ ਸਥਿਤ ਯੂਕੋ ਬੈਂਕ ਦਾ ਦੌਰਾ ਕਰਵਾਇਆ ਗਿਆ।ਬੈਂਕ ਪਹੁੰਚਣ ‘ਤੇ ਬੈਂਕ ਮੈਨੇਜਰ ਰੋਹਿਤ ਗਰਗ ਅਤੇ ਮੈਡਮ ਰਾਜਪ੍ਰੀਤ ਕੌਰ (ਹੈਡ ਕੈਸ਼ੀਅਰ) ਅਤੇ ਸਾਰੇ ਸਟਾਫ ਨੇ ਬੱਚਿਆਂ ਅਤੇ ਮੈਨੇਜਮੈਂਟ ਦਾ ਸਵਾਗਤ ਕੀਤਾ।ਇਸ ਤੋਂ ਬਾਅਦ ਬੱਚਿਆਂ ਨੂੰ ਸਾਰੇ ਬੈਂਕ ਦਾ ਦੌਰਾ ਕਰਵਾਇਆ ਗਿਆ।ਬੱਚਿਆਂ ਦੱਸਿਆ ਗਿਆ ਕਿ ਕਿਸ ਤਰ੍ਹਾਂ ਵਾਊਚਰ ਭਰ ਕੇ ਬੈਂਕ ਵਿੱਚ ਪੈਸੇ ਜਮ੍ਹਾਂ ਕਰਵਾਏ ਅਤੇ ਕੱਢਵਾਏ ਜਾਂਦੇ ਹਨ।ਮੈਨੇਜਰ ਰੋਹਿਤ ਗਰਗ ਅਤੇ ਮੈਡਮ ਰਾਜਪ੍ਰੀਤ ਕੌਰ ਵਲੋਂ ਸਰਕਾਰ ਦੁਆਰਾ ਦਿੱਤੀਆਂ ਸਹੂਲਤਾਂ (ਜਿਵੇਂ ਕਿ ਜੀਵਨ ਜੋਤੀ ਬੀਮਾ ਯੋਜਨਾ) ਵਾਰੇ ਜਾਣਕਾਰੀ ਦਿੱਤੀ ਗਈ।ਉਧਿਅਮ ਸਰਟੀਫਿਕੇਟ ਬਾਰੇ ਜਾਣਕਾਰੀ ਦਿੱਤੀ ਜੋ ਕਿ ਛੋਟੀਆਂ ਫਰਮਾ ਲਈ ਫਾਇਦੇਮੰਦ ਹੈ। ਇਸ ਤੋ ਬਾਅਦ ਬੱਚਿਆਂ ਨੂੰ ਸਮਝਾਇਆ ਗਿਆ ਕਿ ਕਿਸ ਤਰ੍ਹਾਂ ਨੈਫਟ, ਆਰ.ਟੀ.ਜੀ.ਐਸ ਨਾਲ ਇੱਕ ਫਰਮ ਤੋਂ ਦੂਸਰੀ ਫਰਮ ਨੂੰ ਵੱਡੀ ਤੋਂ ਵੱਡੀ ਪੇਮੈਟ ਅਸਾਨੀ ਨਾਲ ਭੇਜੀ ਜਾ ਸਕਦੀ ਹੈ।ਬੱਚਿਆਂ ਲਈ ਰਿਫਰੈਸਮੈਂਟ ਦਾ ਵੀ ਪ੍ਰਬੰਧ ਕੀਤਾ ਗਿਆ।ਸਕੂਲ ਦੇ ਚੇਅਰਮੈਨ ਸੰਜੇ ਸਿੰਗਲਾ ਨੇ ਦੱਸਿਆ ਕਿ ਉਦਮ ਹਰ ਸਾਲ ਕੀਤੀ ਜਾਂਦੀ ਗਤੀਵਿਧੀ ਨਾਲ ਬੱਚੇ ਵਿੱਚ ਆਤਮ ਵਿਸ਼ਵਾਸ਼ ਵਧਦਾ ਹੈ, ਖਾਸ ਕਰ ਕਾਮਰਸ ਲਾਈਨ ਦੇ ਬੱਚਿਆਂ ਨੂੰ ਆਪਣਾ ਭਵਿੱਖ ਵਧੀਆ ਬਣਾ ਸਕਣ ਦਾ ਮੌਕਾ ਮਿਲਦਾ ਹੈ।
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media