Sunday, June 29, 2025
Breaking News

ਸੰਤ ਅਤਰ ਸਿੰਘ ਅਕਾਲ ਅਕੈਡਮੀ ਵਿਖੇ ਤਿੰਨ ਰੋਜ਼ਾ ਵਰਕਸ਼ਾਪ ਦਾ ਆਯੋਜਨ

ਸੰਗਰੂਰ, 8 ਜੂਨ (ਜਗਸੀਰ ਲੌਂਗੋਵਾਲ) – ਸੰਤ ਅਤਰ ਸਿੰਘ ਅਕਾਲ ਅਕੈਡਮੀ ਦੀ ਤਿੰਨ ਰੋਜ਼ਾ ਵਰਕਸ਼ਾਪ ਦਾ ਤੀਸਰਾ ਦਿਨ ਯਾਦਗਰੀ ਹੋ ਨਿਬੜਿਆ।ਆਖਰੀ ਦਿਨ ਦੇ ਮੁੱਖ ਮਹਿਮਾਨ ਡਾ. ਕਵਿਤਾ ਮਿੱਤਲ ਸਨ।ਪ੍ਰਿੰਸੀਪਲ ਵਿਜੇ ਪਲਾਹਾ ਨੇ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ।ਪਹਿਲੇ ਸੈਸ਼ਨ ਵਿੱਚ ਅਧਿਆਪਕ ਅਮਨਦੀਪ ਕੌਰ, ਡਾ. ਮਨਦੀਪ ਕੌਰ, ਅਮਨਿੰਦਰ ਕੌਰ, ਅਮਨਦੀਪ ਸ਼ਰਮਾ, ਅਨੂ ਸ਼ੋਰੀ, ਕੋਮਲ ਰਾਣੀ, ਦੀਪਿਕਾ, ਚਰਨਜੀਤ ਕੌਰ ਦੁਆਰਾ ਆਪਣੇ ਪਾਠ ਯੋਜਨਾਵਾਂ ਦਾ ਪ੍ਰਦਰਸ਼ਨ ਕੀਤਾ ਗਿਆ।ਉਨ੍ਹਾਂ ਦਾ ਨਿਰਣਾ ਡਾ. ਕਵਿਤਾ ਮਿੱਤਲ, ਡਾ. ਸੁਖਦੀਪ ਕੌਰ ਸਿੱਧੂ, ਰਮਨਦੀਪ ਵਿਰਕ ਦੁਆਰਾ ਕੀਤਾ ਗਿਆ ਅਤੇ ਭਾਗੀਦਾਰੀ ਦਾ ਸਰਟੀਫਿਕੇਟ ਦਿੱਤਾ ਗਿਆ।ਦੂਜੇ ਸੈਸ਼ਨ ਵਿੱਚ ਡਾ. ਕਵਿਤਾ ਮਿੱਤਲ ਨੇ ਆਪਣੇ ਕੀਮਤੀ ਅਨੁਭਵ ਅਤੇ ਸਿੱਖਿਆ ਅਭਿਆਸਾਂ ਨੂੰ ਸਟਾਫ ਨਾਲ ਸਾਂਝਾ ਕੀਤਾ।ਆਪਣੇ ਫੀਡਬੈਕ ਵਿੱਚ ਸਟਾਫ ਮੈਂਬਰਾਂ ਨੇ ਡਾ. ਸੁਖਦੀਪ ਕੌਰ ਅਤੇ ਪ੍ਰਿੰਸੀਪਲ ਵਿਜੇ ਪਲਾਹਾ ਦਾ ਇਸ ਵਰਕਸ਼ਾਪ ਦੇ ਆਯੋਜਨ ਲਈ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਉਹ ਆਪਣੀਆਂ ਕਲਾਸਾਂ ਵਿੱਚ ਨਵੀਆਂ ਅਧਿਆਪਨ ਤਕਨੀਕਾਂ ਦੀ ਵਰਤੋਂ ਕਰਨ ਲਈ ਬਹੁਤ ਉਤਸ਼ਾਹਿਤ ਹਨ।ਅੰਤ ਵਿੱਚ ਸ਼੍ਰੀਮਤੀ ਅਮਨਿੰਦਰ ਕੌਰ ਸਿੱਧੂ ਨੇ ਬੁਲਾਰਿਆਂ ਡਾ. ਨੀਤੂ ਸੇਠੀ, ਡਾ. ਕਵਿਤਾ ਮਿੱਤਲ, ਡਾ. ਸੁਖਦੀਪ ਕੌਰ ਸਿੱਧੂ ਅਤੇ ਡਾ. ਹਰਪਾਲ ਕੌਰ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਆਪਣੀਆਂ ਕੀਮਤੀ ਸੁਝਾਅ ਅਤੇ ਅਨੁਭਵ ਸਾਂਝੇ ਕੀਤੇ।

Check Also

ਅਣ ਅਧਿਕਾਰਤ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨਾਂ ਨੂੰ ਕੀਤਾ ਗਿਆ ਰੈਗੂਲਰ – ਕਮਿਸ਼ਨਰ ਨਗਰ ਨਿਗਮ

ਕਿਹਾ, ਬਿਨਾਂ ਵਿਆਜ ਜੁਰਮਾਨੇ ਦੀਆਂ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) …