Saturday, October 3, 2026

ਸ਼ਹੀਦ ਉਧਮ ਸਿੰਘ ਕਾਲਜ ਆਫ਼ ਐਜੂਕੇਸ਼ਨ ਦੀਆਂ ਵਿਦਿਆਰਥਣਾਂ ਨੇ ਮਾਰੀਆਂ ਮੱਲ੍ਹਾਂ

ਸੰਗਰੂਰ, 20 ਜੂਨ (ਜਗਸੀਰ ਲੌਂਗੋਵਾਲ) – ਸ਼ਹੀਦ ਉਧਮ ਸਿੰਘ ਕਾਲਜ ਆਫ਼ ਐਜੂਕੇਸ਼ਨ ਅਤੇ ਸ਼ਹੀਦ ਉਧਮ ਸਿੰਘ ਐਲੀਮੈਂਟਰੀ ਟੀਚਰ ਟ੍ਰੇਨਿੰਗ ਇੰਸਟੀਚਿਊਟ ਦਾ ਡੀ.ਈਐਲ.ਈ.ਐਡ ਸੈਸ਼ਨ 2023-25 ਦੇ ਪਹਿਲੇ ਸਾਲ ਦਾ ਨਤੀਜਾ 100% ਰਿਹਾ ਹੈ, ਜਿਸ ਵਿੱਚ 80% ਵਿਦਿਆਰਥਣਾਂ ਨੇ ਸ਼ਾਨਦਾਰ ਅੰਕ ਹਾਸਲ ਕੀਤੇ।ਐਲੀਮੈਂਟਰੀ ਟੀਚਰ ਟ੍ਰੇਨਿੰਗ ਇੰਸਟੀਚਿਊਟ ਵਲੋਂ ਪਹਿਲੀ ਪੁਜੀਸ਼ਨ ਜਸ਼ਨਪ੍ਰੀਤ ਕੌਰ ਪੁੱਤਰੀ ਸੁਰਜੀਤ ਸਿੰਘ(1051/1150), ਦੂਜੀ ਪ੍ਰਦੀਪ ਕੌਰ ਪੁੱਤਰੀ ਮੱਖਣ ਸਿੰਘ (1015/1150) ਅਤੇ ਤੀਜੀ ਸਿਮਰਨਜੋਤ ਕੌਰ ਪੁੱਤਰੀ ਜਗਜੀਤ ਸਿੰਘ (1003/1150) ਨੇ ਹਾਸਲ ਕੀਤੀ।ਕਾਲਜ ਆਫ ਐਜੂਕੇਸ਼ਨ ਮਹਿਲਾਂ ਚੌਕ ਵਿੱਚ ਪਹਿਲੀ ਪੁਜ਼ੀਸ਼ਨ ਆਰਤੀ ਰਾਣੀ ਪੁੱਤਰੀ ਰਵੀ ਸ਼ੰਕਰ (1035/1150), ਦੂਜੀ ਪੂਜਾ ਰਾਣੀ ਪੁੱਤਰੀ ਮਿੰਟੂ ਰਾਮ (1025/1150) ਅਤੇ ਤੀਜੀ ਪੁਜ਼ੀਸ਼ਨ ਸਾਂਝੀ ਤੌਰ `ਤੇ ਸ਼ਿੰਦਰਪਾਲ ਕੌਰ ਪੁੱਤਰੀ ਦਲਬਾਰਾ ਸਿੰਘ ਅਤੇ ਕਮਲਪ੍ਰੀਤ ਕੌਰ ਪੁੱਤਰੀ ਯਾਦਵਿੰਦਰ ਸਿੰਘ (1024/1150) ਨੇ ਪ੍ਰਾਪਤ ਕੀਤੀ।ਪ੍ਰਿੰਸੀਪਲ ਡਾ. ਕੁਲਵੰਤ ਕੌਰ ਨੇ ਵਿਦਿਆਰਥਣਾਂ, ਅਧਿਆਪਕਾਂ ਅਤੇ ਮਾਪਿਆਂ ਨੂੰ ਦਿਲੋਂ ਵਧਾਈਆਂ ਦਿੱਤੀਆਂ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …