Friday, July 11, 2025

ਯੂਨੀਵਰਸਿਟੀ ਵਿਖੇ ਆਟੋਡੈਸਕ ਵਲੋਂ “ਮਾਸਟਰਿੰਗ ਕੰਪਿਊਟਰ-ਏਡਿਡ ਡਿਜ਼ਾਈਨਿੰਗ” ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 18 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਤਿੰਨ ਰੋਜ਼ਾ ਵਰਕਸ਼ਾਪ “ਮਾਸਟਰਿੰਗ ਕੰਪਿਊਟਰ-ਏਡਿਡ ਡਿਜ਼ਾਈਨਿੰਗ” ਦਾ ਆਯੋਜਨ ਮਕੈਨੀਕਲ ਇੰਜਨੀਅਰਿੰਗ ਵਿਭਾਗ ਅਤੇ ਆਟੋਡੈਸਕ ਦੇ ਸਹਿਯੋਗ ਨਾਲ ਗੋਲਡਨ ਜੁਬਲੀ ਸੈਂਟਰ ਫਾਰ ਐਂਟਰਪ੍ਰਨਰਸ਼ਿਪ ਐਂਡ ਇਨੋਵੇਸ਼ਨ (ਜੀਜੇਸੀਈਆਈ) ਕੀਤਾ ਗਿਆ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੀ ਅਗਵਾਈ ਅਤੇ ਗੋਲਡਨ ਜੁਬਲੀ ਸੈਂਟਰ ਫਾਰ ਐਂਟਰਪ੍ਰਨਰਸ਼ਿਪ ਐਂਡ ਇਨੋਵੇਸ਼ਨ ਦੇ ਡਾਇਰੈਕਟਰ ਡਾ. ਬਲਵਿੰਦਰ ਸਿੰਘ ਦੀ ਦੇਖ ਰੇਖ ਹੇਠ, ਇਸ ਵਰਕਸ਼ਾਪ ਨੇ ਸਿੱਖਣ ਦੀ ਵਿਹਾਰਕ ਪਹੁੰਚ ਅਤੇ ਕੰਪਿਊਟਰ-ਏਡਿਡ ਡਿਜ਼ਾਈਨ (ਸੀਏਡੀ) ਦੀਆਂ ਅਸਲ-ਦੁਨੀਆਂ ਐਪਲੀਕੇਸ਼ਨਾਂ ਦੀ ਮਹੱਤਤਾ ਨੂੰ ਉਜਾਗਰ ਕੀਤਾ।ਮਕੈਨੀਕਲ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਹਰਮਿੰਦਰ ਸਿੰਘ ਨੇ ਵਰਕਸ਼ਾਪ ਬਾਰੇ ਵਿਸਥਾਰ ਵਿੱਚ ਦੱਸਿਆ ਅਤੇ ਵਰਕਸ਼ਾਪ ਦੇ ਵਿਸ਼ਾ ਮਾਹਿਰ ਇੰਜ. ਰੁਪਿੰਦਰ ਸਿੰਘ ਵਲੋਂ ਪਾਏ ਗਏ ਅਹਿਮ ਯੋਗਦਾਨ ਦੀ ਪ੍ਰਸੰਸਾ ਕੀਤੀ।
ਵਰਕਸ਼ਾਪ ਦੌਰਾਨ ਹੋਏ ਵੱਖ-ਵੱਖ ਸੈਸ਼ਨਾਂ ਦੌਰਾਨ ਭਾਗ ਲੈਣ ਵਾਲਿਆਂ ਨੇ ਸੀ.ਏ.ਡੀ ਵਿੱਚ 3ਡੀ ਮਾਡਲੰਿਗ, ਅਸੈਂਬਲੀਜ਼, ਸਿਮੂਲੇਸ਼ਨ, ਰੈਂਡਰਿੰਗ ਅਤੇ ਡਾਕੂਮੈਂਟੇਸ਼ਨ ਦੀ ਡੂੰਘੀ ਜਾਣਕਾਰੀ ਹਾਸਲ ਕੀਤੀ।ਨਾ ਸਿਰਫ਼ ਉਨਤ ਸੀ.ਏ.ਡੀ ਤਕਨੀਕਾਂ ਨੂੰ ਇਸ ਵਰਕਸ਼ਾਪ ਵਿੱਚ ਪੇਸ਼ ਕੀਤਾ ਗਿਆ ਸਗੋਂ ਆਟੋਡੈਸਕ ਦੀਆਂ ਸਕਾਲਰਸ਼ਿਪਾਂ ਅਤੇ ਸਾਫਟਵੇਅਰ ਪਹੁੰਚ ਸਮੇਤ ਗਲੋਬਲ ਕਰੀਅਰ ਦੇ ਮੌਕਿਆਂ ਦੀ ਪੜਚੋਲ ਵੀ ਕੀਤੀ।ਵਰਕਸ਼ਾਪ ਦੀ ਵਿਹਾਰਕ ਪਹੁੰਚ ਨੇ ਭਾਗ ਲੈਣ ਵਾਲਿਆਂ ਨੂੰ ਆਪਣੇ ਹੁਨਰ ਨੂੰ ਨਿਖਾਰਨ ਅਤੇ ਸੀਏਡੀ ਦੇ ਖੇਤਰ ਵਿੱਚ ਨਵੀਨਤਾ ਅਤੇ ਪੇਸ਼ੇਵਰ ਵਿਕਾਸ ਦੀ ਵੀ ਪ੍ਰੇਰਣਾ ਦਿੱਤੀ।

Check Also

ਵਿਧਾਨ ਸਭਾ ਚੋਣ ਹਲਕਾ 15-ਅੰਮ੍ਰਿਤਸਰ ਉਤਰੀ ਵਿਖੇ ਸਮੂਹ ਬੂਥ ਲੈਵਲ ਅਫ਼ਸਰਾਂ ਦੀ ਟਰੇਨਿੰਗ ਕਰਵਾਈ

ਅੰਮ੍ਰਿਤਸਰ, 11 ਜੁਲਾਈ (ਸੁਖਬੀਰ ਸਿੰਘ) – ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਪ੍ਰੋਗਰਾਮ ਅਨੁਸਾਰ ਸਮੂਹ ਬੂਥ …