ਅੰਮ੍ਰਿਤਸਰ, 6 ਜੁਲਾਈ (ਜਗਦੀਪ ਸਿੰਘ) – ਬੀਬੀ ਕੋਲਾ ਜੀ ਭਲਾਈ ਕੇਂਦਰ ਵਿਖੇ ਹਫਤਾਵਾਰੀ ਕੀਰਤਨ ਅਤੇ ਮਾਤਾ ਅਜੀਤ ਕੌਰ ਦੀ ਪਹਿਲੀ ਬਰਸੀ ਨੂੰ
ਸਮਰਪਿਤ ਇੱਕ ਵਿਸ਼ੇਸ਼ ਰੂਹਾਨੀ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ਦੀ ਅਗਵਾਈ ਭਾਈ ਗੁਰਇਕਬਾਲ ਸਿੰਘ ਤੇ ਭਾਈ ਹਰਵਿੰਦਰ ਪਾਲ ਸਿੰਘ ਲਿਟਲ ਵਲੋਂ ਕੀਤੀ ਗਈ।ਭਾਈ ਹਰਵਿੰਦਰ ਪਾਲ ਸਿੰਘ ਲਿਟਲ ਵੀਰ ਵਲੋਂ ਗਾਇਨ ਕੀਤੀ ਗਈ ਨਵੀਂ ਧਾਰਮਿਕ ਐਲਬਮ “ਹੱਥ ਸਿਰ ‘ਤੇ ਰੱਖਣਾ ਜੀ” ਭਾਈ ਗੁਰਇਕਬਾਲ ਸਿੰਘ ਜੀ ਅਤੇ ਹੋਰ ਸ਼ਖਸ਼ੀਅਤਾਂ ਦੀ ਹਾਜ਼ਰੀ ਵਿੱਚ ਰਲੀਜ਼ ਕੀਤੀ ਗਈ।ਇਸ ਮੌਕੇ ਸੁਖਵਿੰਦਰ ਸਿੰਘ ਗੋਗਾ ਵੀਰ, ਗੁਰਪ੍ਰੀਤ ਸਿੰਘ ਚਾਹਤ, ਦਲਬੀਰ ਸਿੰਘ, ਗੁਰਪਾਲ ਸਿੰਘ ਉਸਤਾਦ ਜੀ, ਅਮਨਜੀਤ ਸਿੰਘ ਸਿਲਕੀ, ਪਰਮਜੀਤ ਸਿੰਘ ਢੱਲ, ਰਣਜੀਤ ਸਿੰਘ ਗੋਲਡੀ, ਗੁਰਦੀਪ ਸਿੰਘ ਲਾਲਾ ਜੀ ਅਤੇ ਰਵਿੰਦਰ ਸਿੰਘ ਬੰਟੀ ਆਦਿ ਮੌਜ਼ੂਦ ਸਨ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …
Punjab Post Daily Online Newspaper & Print Media