ਅੰਮ੍ਰਿਤਸਰ, 6 ਜੁਲਾਈ (ਦੀਪ ਦਵਿੰਦਰ ਸਿੰਘ) – ਅੰਤਰਰਾਸ਼ਟਰੀ ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਅਤੇ ਵਿਰਸਾ ਵਿਹਾਰ ਸੁਸਾਇਟੀ ਅੰਮ੍ਰਿਤਸਰ
ਵਲੋਂ ਰਾਸ਼ਟਰਪਤੀ ਪੁਰਸਕਾਰ ਨਾਲ ਸਨਮਾਨਿਤ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਹੇਠ 6 ਜੂਨ ਤੋਂ 6 ਜੁਲਾਈ ਤੱਕ ਰਾਸ਼ਟਰੀ ਰੰਗਮੰਚ ਕਾਰਜਸ਼ਾਲਾ ਚੱਲ ਰਹੀਂ ਹੈ।ਜਿਸ ਵਿੱਚ ਏਸ਼ੀਆ ਦੀ ਸਭ ਤੋਂ ਵੱਡੀ ਨਾਟ ਸੰਸਥਾ ਨੈਸ਼ਨਲ ਸਕੂਲ ਆਫ਼ ਡਰਾਮਾ ਨਵੀਂ ਦਿੱਲੀ ਤੋਂ ਪਾਸ ਆਊਟ ਅਧਿਆਪਕ ਪਾਰਥੋਂ ਬੈਨਰਜੀ ਅਤੇ ਪ੍ਰੀਤਪਾਲ ਰੁਪਾਣਾ ਬੱਚਿਆਂ ਨੂੰ ਰੰਗਮੰਚ ਦੀਆਂ ਬਾਰੀਕੀਆਂ ਬਾਰੇ ਜਾਣਕਾਰੀ ਦੇ ਰਹੇ ਹਨ।ਇਸ ਰੰਗਮੰਚ ਕਾਰਜ਼ਸ਼ਾਲਾ ਵਿੱਚ ਪੰਜਾਬ, ਹਰਿਆਣਾ, ਦਿੱਲੀ, ਉਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ ਅਤੇ ਹੋਰਨਾਂ ਸੂਬਿਆਂ ਤੋਂ ਆਏ ਵਿਦਿਆਰਥੀ ਰੰਗਮੰਚ ਦੀ ਸਿੱਖਿਆ ਪ੍ਰਾਪਤ ਕਰ ਰਹੇ ਹਨ।ਇਕ ਮਹੀਨਾ ਲਗਾਤਾਰ ਚੱਲਣ ਵਾਲੀ ਰੰਗਮੰਚ ਕਾਰਜਸ਼ਾਲਾ ਵਿੱਚ ਵਿਦਿਆਰਥੀਆਂ ਵਲੋਂ ਤਿਆਰ ਕੀਤਾ ਪ੍ਰਸਿੱਧ ਲੇਖਿਕਾ ਅਗਾਥਾ ਕ੍ਰਿਸਟੀ ਦਾ ਲਿਖਿਆ ਅਤੇ ਪ੍ਰੀਤਪਾਲ ਰੁਪਾਣਾ ਦਾ ਨਿਰਦੇਸ਼ਿਤ ਕੀਤਾ ਨਾਟਕ ‘ਗਵਾਹੀ’ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਸਫ਼ਲਤਾਪ੍ਰਰਵਕ ਮੰਚਣ ਕੀਤਾ ਗਿਆ।
ਅਗਾਥਾ ਕ੍ਰਿਸਟੀ ਦੇ ਲਿਖੇ ਨਾਟਕ ‘ਵਿਟਨਸ ਫ਼ਾਰ ਪਰੋਸੀਕੁਯੋਸ਼ਨ’ ਦਾ ਹਿੰਦੀ ਵਿੱਚ ਅਨੁਵਾਦ ਕੀਤਾ ਨਾਟਕ ‘ਗਵਾਹੀ’ ਹੈ।ਜੋ ਕਿ ਕੋਰਟ ਰੂਮ ਡਰਾਮਾ ਹੈ।ਅਗਾਥਾ ਕ੍ਰਿਸਟੀ ਅੰਗ੍ਰੇਜ਼ੀ ਦੀ ਪ੍ਰਸਿੱਧ ਲੇਖਿਕਾ ਹੈ, ਜੋ ਕਿ ਮਰਡਰ ਮਿਸਟਰੀਜ਼ ਲਿਖਣ ਕਰਕੇ ਮਸ਼ਹੂਰ ਹੋਈ ਸੀ।‘ਗਵਾਹੀ’ ਵਿੱਚ ਵੀ ਕਹਾਣੀ ਇਕ ਕਤਲ ਕਾਂਡ ਦੇ ਆਲੇ-ਦੁਆਲੇ ਘੁੰਮਦੀ ਹੈ ਤੇ ਅਖੀਰ ’ਚ ਪਤਾ ਚੱਲਦਾ ਹੈ ਕਿ ਕਾਤਿਲ ਅਸਲ ਵਿੱਚ ਕੌਣ ਹੈ।
ਇਸ ਨਾਟਕ ਵਿੱਚ ਭਾਗ ਲੈਣ ਵਾਲੇ ਰੰਗਮੰਚ ਦੇ ਵਿਦਿਆਰਥੀ ਜਸਵੀਨ ਕੌਰ, ਹੇਮੰਤ ਸਿੰਘ, ਪਿਯੂਸ਼ ਸ਼ਰਮਾ, ਨਵਦੀਪ ਸਿੰਘ, ਗੁਰਪਿਆਰ ਸਿੰਘ, ਕੁਲਵਿੰਦਰ ਸਿੰਘ, ਅਨਨਿਆ ਪਰਿਹਾਰ, ਕੁਸ਼ਾਲ ਜੈਸਵਾਨੀ, ਸ਼ੁਭਮ ਨਾਮਾ, ਗੁਰਪ੍ਰੀਤ ਸਿੰਘ, ਕਰਿਤਿਕਾ ਰਾਜਪੂਤ, ਹਰਸ਼ਿਤ ਸ਼ਰਮਾ, ਨਵਜੀਤ ਕੌਰ, ਗੁਰਲੀਨ ਕੌਰ, ਬਬਲੀ ਸਿੰਘ, ਜੁਝਾਰ ਸਿੰਘ, ਅਭਿਨਵ ਮਿਸ਼ਰਾ, ਸਤਪਾਲ ਸਿੰਘ, ਜਸਕਰਨ ਸਿੰਘ, ਏਕੋਮ ਸਿੰਘ ਧਾਲੀਵਾਲ, ਬਲਵਿੰਦਰ ਸਿੰਘ, ਕੁਲਦੀਪ ਸਿੰਘ, ਅਨਮੋਲਦੀਪ, ਜ਼ਸਨਦੀਪ ਸਿੰਘ, ਪਰਮਵੀਰ ਸਿੰਘ, ਚਿਮਨ ਜੀਰਾ, ਅਕਸ਼ੈ, ਜੋਏ ਸ਼ਰਮਾ, ਸ਼ਿਵਮ, ਆਮੀਨ, ਅਕਾਸ਼ਦੀਪ, ਰਾਜਾ ਆਦਿ ਨੇ ਦਮਦਾਰ ਅਦਾਕਾਰੀ ਪੇਸ਼ ਕੀਤੀ।
ਇਸ ਮੌਕੇ ਡਾ. ਅਰਵਿੰਦਰ ਕੌਰ ਧਾਲੀਵਾਲ, ਭੁਪਿੰਦਰ ਸਿੰਘ ਸੰਧੂ, ਗੁਰਦੇਵ ਸਿੰਘ ਮਹਿਲਾਂਵਾਲਾ, ਫ਼ਿਲਮੀ ਅਦਾਕਾਰ ਹਰਦੀਪ ਗਿੱਲ, ਪਾਰਥੋ ਬੈਨਰਜ਼ੀ, ਸੁਮੀਤ ਸਿੰਘ ਆਦਿ ਸਮੇਤ ਨਾਟ ਪ੍ਰੇਮੀ ਅਤੇ ਦਰਸ਼ਕ ਹਾਜ਼ਰ ਸਨ।
Check Also
ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ
ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …
Punjab Post Daily Online Newspaper & Print Media