ਅੰਮ੍ਰਿਤਸਰ, 4 ਜੁਲਾਈ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ਼੍ਰੀ ਪੁਰਸਕਾਰ ਜੇਤੂ, ਪ੍ਰਧਾਨ ਡੀ.ਏ.ਵੀ.ਸੀ.ਐਮ.ਸੀ ਨਵੀਂ ਦਿੱਲੀ ਅਤੇ ਵੀ.ਕੇ ਚੋਪੜਾ ਡਾਇਰੈਕਟਰ (ਪਬਲਿਕ ਸਕੂਲਾਂ) ਡੀ.ਏ.ਵੀ.ਸੀ.ਐਮ.ਸੀ ਨਵੀਂ ਦਿੱਲੀ ਦੇ ਅਸ਼ੀਰਵਾਦ ਨਾਲ ਡੀ.ਏ.ਵੀ ਸੀ.ਏ.ਈ, ਡੀ.ਏ.ਵੀ.ਸੀ.ਐਮ.ਸੀ ਨਵੀਂ ਦਿੱਲੀ ਦੀ ਅਗਵਾਈ ਹੇਠ ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਅੰਮ੍ਰਿਤਸਰ ਵਿਖੇ ਅਧਿਆਪਕਾਂ ਲਈ ਦੋ ਦਿਨਾਂ `ਸਮਰੱਥਾ ਨਿਰਮਾਣ ਪ੍ਰੋਗਰਾਮ` ਆਯੋਜਿਤ ਕੀਤਾ ਗਿਆ।
ਵੱਖ-ਵੱਖ ਡੀ.ਏ.ਵੀ ਸੰਸਥਾਵਾਂ ਦੇ ਲਗਭਗ 240 ਅਧਿਆਪਕ/ਅਧਿਆਪਕਾਵਾਂ ਨੇ ਇਸ ਭਾਗ ਲਿਆ। ਡੀ.ਏ.ਵੀ ਸੰਸਥਾਵਾਂ ਦੇ ਵੱਖ-ਵੱਖ ਸਕੂਲਾਂ ਜਿਵੇਂ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਅੰਮ੍ਰਿਤਸਰ, ਡੀ.ਏ.ਵੀ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ, ਪੁਲਿਸ ਡੀ.ਏ.ਵੀ ਪਬਲਿਕ ਸਕੂਲ ਅੰਮ੍ਰਿਤਸਰ, ਬੀ.ਬੀ.ਕੇ.ਡੀ.ਏ.ਵੀ ਪਬਲਿਕ ਸਕੂਲ ਯਾਸੀਨ ਰੋਡ ਅੰਮ੍ਰਿਤਸਰ, ਡੀ.ਏ.ਵੀ ਰੈਡ ਕਰਾਸ ਸਕੂਲ ਫ਼ਾਰ ਸਪੈਸ਼ਲ ਚਿਲਡਰਨ ਅੰਮ੍ਰਿਤਸਰ, ਐਮ.ਕੇ.ਡੀ.ਡੀ.ਏ.ਵੀ ਪਬਲਿਕ ਸਕੂਲ ਅਟਾਰੀ, ਜੀ.ਐਨ.ਡੀ ਡੀ.ਏ.ਵੀ. ਪਬਲਿਕ ਸਕੂਲ, ਭਿੱਖੀਵਿੰਡ, ਬੀ.ਬੀ.ਐਮ.ਬੀ ਡੀ.ਏ.ਵੀ ਪਬਲਿਕ ਸਕੂਲ ਤਲਵਾੜਾ, ਕੇ.ਆਰ.ਜੇ ਡੀ.ਏ.ਵੀ ਪਬਲਿਕ ਸਕੂਲ, ਕਪੂਰਥਲਾ, ਜੇ.ਐਲ.ਐਮ ਡੀ.ਏ.ਵੀ ਪਬਲਿਕ ਸਕੂਲ ਗੁਰਦਾਸਪੁਰ, ਡੀ.ਆਰ.ਬੀ ਡੀ.ਏ.ਵੀ ਸੈਨਟੇਨਰੀ ਪਬਲਿਕ ਸਕੂਲ ਬਟਾਲਾ ਤੇ ਡਾ. ਐਮ.ਸੀ.ਐਮ ਡੀ.ਏ.ਵੀ ਸੈਨਟੇਨਰੀ ਪਬਲਿਕ ਸਕੂਲ ਪਠਾਨਕੋਟ ਦੇ ਅਧਿਆਪਕ/ਅਧਿਆਪਕਾਵਾਂ ਨੇ ਉਤਸ਼ਾਹ ਨਾਲ ਭਾਗ ਲਿਆ।ਇਹ ਕਾਰਜਸ਼ਾਲਾ ਵੱਖ-ਵੱਖ ਵਿਸ਼ਿਆਂ ਜਿਵੇਂ ਕਿ ਅੰਗ੍ਰੇਜ਼ੀ, ਸਮਾਜਿਕ ਵਿਗਿਆਨ, ਰਾਜਨੀਤੀ ਸ਼ਾਸਤਰ, ਇਤਿਹਾਸ, ਪੰਜਾਬੀ, ਸੰਗੀਤ, ਲਲਿਤ ਕਲਾ, ਸਰੀਰਿਕ ਸਿੱਖਿਆ ਤੇ ਆਈ.ਸੀ.ਟੀ ਵਿੱਚ ਹਰੇਕ ਨੂੰ ਖ਼ਾਸ ਹੁਨਰ ਅਤੇ ਸਮਝ ਵਿਕਸਤ ਕਰਨ ਲਈ ਆਯੋਜਿਤ ਕੀਤੀ ਗਈ ਸੀ।
ਕਲੱਸਟਰ ਹੈਡ ਪੰਜਾਬ ਜ਼ੋਨ-ਏ ਰਾਜੀਵ ਭਾਰਤੀ, ਪਿ੍ਰੰਸੀਪਲ ਜੇ.ਐਲ.ਐਮ ਡੀ.ਏ.ਵੀ ਪਬਲਿਕ ਸਕੂਲ ਗੁਰਦਾਸਪੁਰ ਨੇ ਕਿਹਾ ਕਿ ਸਮਰੱਥਾ ਨਿਰਮਾਣ ਪ੍ਰੋਗਰਾਮ ਵਿਦਿਆਰਥੀਆਂ ਅਤੇ ਅਧਿਆਪਕਾਂ ਦੋਵਾਂ ਲਈ ਸਮੁੱਚੇ ਸਿੱਖਣ ਦੇ ਅਨੁਭਵ ਨੂੰ ਵਧਾਉਂਦੇ ਹਨ।ਵਰਕਸ਼ਾਪਾਂ ਨਵੀਨ ਅਧਿਆਪਨ ਰਣਨੀਤੀਆਂ ਸਿੱਖਣ, ਕਲਾਸਰੂਮ ਵਿੱਚ ਤਕਨਾਲੋਜੀ ਨੂੰ ਏਕੀਕ੍ਰਿਤ ਕਰਨ ਅਤੇ ਸਿੱਖਿਆ ਦੇ ਨਵੀਨਤਮ ਰੁਝਾਨਾਂ ਨਾਲ ਅਪਡੇਟ ਰਹਿਣ ਦੇ ਮੌਕੇ ਪ੍ਰਦਾਨ ਕਰਦੀਆਂ ਹਨ। ਅਧਿਆਪਕਾਂ ਦੀਆਂ ਦਿਲਚਸਪ ਕਾਰਗੁਜ਼ਾਰੀਆਂ ਦੀ ਸ਼ਲਾਘਾ ਕਰਦੇ ਹੋਏ, ਕਲੱਸਟਰ ਹੈਡ ਨੇ ਸਰੋਤ ਵਿਅਕਤੀਆਂ ਦਾ ਵਿਦਿਆਰਥੀਆਂ ਦੀਆਂ ਜਰੂਰਤਾਂ ਦੇ ਅਨੁਸਾਰ ਪ੍ਰਭਾਵਸ਼ਾਲੀ ਵਿਧੀਆਂ ਪੇਸ਼ ਕਰਨ ਲਈ ਧੰਨਵਾਦ ਕੀਤਾ।
ਸਕੂਲ ਦੇ ਪ੍ਰਿੰਸੀਪਲ ਡਾ. ਪੱਲਵੀ ਸੇਠੀ ਨੇ ਸਾਰੇ ਸਰੋਤ ਵਿਅਕਤੀਆਂ ਦੀਆਂ ਰਚਨਾਤਮਕ ਕਾਰਗੁਜ਼ਾਰੀਆਂ ਲਈ ਦਿਲੋਂ ਪ੍ਰਸੰਸਾ ਕੀਤੀ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …