Monday, April 13, 2026

ਸੰਤ ਬਾਬਾ ਤੇਜਾ ਸਿੰਘ ਜੀ ਦੀ 60ਵੀਂ ਸਲਾਨਾ ਬਰਸੀ ਨੂੰ ਸਮਰਪਿਤ ਸਲਾਨਾ ਗੁਰਮਤਿ ਸਮਾਗਮ ਆਯੋਜਿਤ

ਸੰਗਰੂਰ, 8 ਜੁਲਾਈ (ਜਗਸੀਰ ਲੌਂਗੋਵਾਲ) – ਕਲਗੀਧਰ ਟਰਸਟ, ਬੜੂ ਸਾਹਿਬ ਵਲੋਂ 20ਵੀਂ ਸਦੀ ਦੇ ਮਹਾਨ ਸਿੱਖ ਧਾਰਮਿਕ ਵਿਦਵਾਨ, ਰਾਜਯੋਗੀ ਅਤੇ ਬਾਣੀ-ਬਾਣਾ ਦੇ ਪ੍ਰਤੀਕ ਅਤੇ ਬੜੂ ਸਾਹਿਬ ਦੇ ਸੰਸਥਾਪਕ ਸੰਤ ਬਾਬਾ ਤੇਜਾ ਸਿੰਘ ਜੀ ਦੀ 60ਵੀਂ ਸਲਾਨਾ ਬਰਸੀ ਦੇ ਸਬੰਧ ਵਿੱਚ ਤਿੰਨ ਰੋਜ਼ਾ ਵਿਸ਼ਾਲ ਸਲਾਨਾ ਗੁਰਮਤਿ ਸਮਾਗਮ ਗੁਰਦੁਆਰਾ ਬੜੂ ਸਾਹਿਬ ਵਿਖੇ ਬੜੀ ਸ਼ਰਧਾ, ਪ੍ਰੇਮ ਤੇ ਰੂਹਾਨੀ ਚੇਤਨਾ ਨਾਲ ਮਨਾਇਆ ਗਿਆ।ਸਮਾਗਮ ਵਿੱਚ ਪੰਥ ਦੇ ਪ੍ਰਸਿੱਧ ਕੀਰਤਨੀ ਜਥੇ ਅਤੇ ਕਥਾਵਾਚਕਾਂ ਨੇ ਸੰਗਤਾਂ ਨੂੰ ਨਿਹਾਲ ਕੀਤਾ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ, ਵਾਹਿਗੁਰੂ ਗੁਰਮੰਤਰ ਦਾ ਜਾਪ, ਨਿਤਨੇਮ, ਸੁਖਮਨੀ ਸਾਹਿਬ ਅਤੇ ਆਸਾ ਦੀ ਵਾਰ ਦਾ ਕੀਰਤਨ ਕੀਤਾ ਗਿਆ।ਇਸ ਤੋਂ ਇਲਾਵਾ ਪੁਰਾਤਨ ਆਰੰਭਕ ਗੁ: ਸਾਹਿਬ ਵਿਖੇ, ਗੁ: ਅੰਗੀਠਾ ਸਾਹਿਬ ਸੰਤ ਬਾਬਾ ਇਕਬਾਲ ਸਿੰਘ ਜੀ, ਸੰਤ ਕੁਟੀਆ ਸੰਤ ਬਾਬਾ ਇਕਬਾਲ ਸਿੰਘ ਜੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤਾ ਗਏ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਉਪਰੰਤ ਜਾਪ ਵਾਹਿਗੁਰੂ ਗੁਰਮੰਤਰ, ਨਿਤਨੇਮ, ਸੁਖਮਨੀ ਸਾਹਿਬ, ਆਸਾ ਦੀ ਵਾਰ ਦਾ ਕੀਤਾ ਗਿਆ ਅਤੇ ਮੇਨ ਦਰਬਾਰ ਸਾਹਿਬ ਵਿਖੇ ਭੋਗ ਉਪਰੰਤ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤਾ ਗਿਆ।ਦੇਸ਼ ਵਿਦੇਸ਼ ਦੀ ਸੰਗਤ, ਵਟਸ-ਐਪ ਗਰੁੱਪ ਅਤੇ ਦੇਸ਼ ਵਿਦੇਸ਼ ਦੀ ਸੰਗਤ ਵਲੋਂ 101 ਸਹਿਜ ਪਾਠਾਂ ਦਾ ਭੋਗ ਪਾਇਆ ਗਿਆ।ਉਪਰੰਤ ਢਾਡੀ ਵਾਰਾਂ, ਸ਼ਬਦ ਕੀਰਤਨ ਅਤੇ ਕਥਾ ਕੀਰਤਨ ਦੀਵਾਨ ਉਪਰੰਤ ਦੂਸਰੇ ਦਿਨ ਦੀ ਸਮਾਪਤੀ ਕੀਤੀ ਗਈ।ਸ਼ਾਮ ਸਮੇਂ ਸੀ ਸੁਖਮਨੀ ਸਾਹਿਬ ਦਾ ਪਾਠ, ਸ਼ਬਦ ਕੀਰਤਨ, ਰਹਿਰਾਸ ਸਾਹਿਬ ਅਤੇ ਆਰਤੀ ਗਾਇਨ ਕੀਤੀ ਗਈ।ਸਮਾਗਮ ਦੇ ਅਖੀਰਲੇ ਦਿਨ ਪੁਰਾਤਨ ਆਰੰਭਕ ਗੁ: ਸਾਹਿਬ, ਗੁ: ਅੰਗੀਠਾ ਸਾਹਿਬ ਸੰਤ ਬਾਬਾ ਇਕਬਾਲ ਸਿੰਘ ਜੀ ਅਤੇ ਸੰਤ ਕੁਟੀਆ ਸੰਤ ਬਾਬਾ ਇਕਬਾਲ ਸਿੰਘ ਨਿਵਾਸ ਸਥਾਨ ਜੀ ਵਿਖੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ।
ਭਾਈ ਸ਼ੁਭਦੀਪ ਸਿੰਘ ਜੀ (ਹਜ਼ੂਰੀ ਰਾਗੀ ਦਰਬਾਰ ਸਾਹਿਬ ਅੰਮ੍ਰਿਤਸਰ) ਅਤੇ ਸੰਤ ਬਾਬਾ ਬੂਟਾ ਸਿੰਘ ਜੀ (ਗੁੜਥੜੀ ਵਾਲੇ) ਵਲੋਂ ਹਾਜ਼ਰੀ ਭਰੀ ਗਈ।ਸਮਾਗਮ ਦੇ ਅੰਤ ਵਿੱਚ ਬੜੂ ਸਾਹਿਬ ਟਰੱਸਟ ਦੇ ਮੁੱਖ ਸੇਵਾਦਾਰ ਡਾ. ਦਵਿੰਦਰ ਸਿੰਘ ਜੀ ਵਲੋਂ ਸਮੂਹ ਸੰਗਤ ਨਾਲ ਗੁਰਮਤਿ ਬਚਨਾ ਦੀ ਸਾਂਝ ਪਾਈ ਗਈ। ਉਹਨਾਂ ਨੇ ਅੱਜ ਦੇ ਦੌਰ ਵਿੱਚ ਪੜ੍ਹਾਈ ਦੀ ਮਹੱਤਤਾ ਨੂੰ ਦਰਸਾਉਂਦਿਆਂ ਕਿਹਾ ਕਿ ਅਸੀਂ ਜੀਵਨ ਵਿੱਚ ਤਾਂ ਹੀ ਅੱਗੇ ਜਾ ਸਕਦੇ ਹਾਂ ਜੇਕਰ ਅਸੀਂ ਸੁਚਾਰੂ ਸਿੱਖਿਆ ਲੈ ਸਕੀਏ।ਉਹਨਾਂ ਵਲੋਂ ਸੰਤ ਤੇਜਾ ਸਿੰਘ ਜੀ ਮਹਾਰਾਜ ਦੇ ਜੀਵਨ ਬਾਰੇ ਜਾਣੂ ਕਰਵਾਉਂਦਿਆਂ ਕਿਹਾ ਕਿ ਨਾਮ ਜਪਣਾ ਹੀ ਹਰ ਪ੍ਰਾਣੀ ਦਾ ਧਰਮ ਹੈ, ਇਸੇ ਤਰ੍ਹਾਂ ਹਰ ਇੱਕ ਸਿੱਖ ਆਪਣੇ ਮਨ ਬਿਰਤੀ ਅਤੇ ਸਵਾਸਾਂ ਨੂੰ ਨਾਮ ਨਾਲ ਜੋੜੀ ਰੱਖੇ ਸੰਤਾਂ ਦੇ ਇਸ ਬਚਨ ਨੂੰ ਮੁੱਖ ਰੱਖਦੇ ਹੋਏ ਇਸ ਤਹਿਤ ਅਕਾਲ ਅਕੈਡਮੀ ਦੇ ਵਿਦਿਆਰਥੀਆਂ ਨੂੰ ਨਾਮ ਬਾਣੀ ਦੇ ਨਾਲ-ਨਾਲ ਅਜੋਕੇ ਦੌਰ ਦੀ ਸੰਸਾਰੀ ਵਿੱਦਿਆ ਵੀ ਦਿੱਤੀ ਜਾਂਦੀ ਹੈ।ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।
ਗੁਰਦੁਆਰਾ ਜਨਮ ਅਸਥਾਨ ਚੀਮਾ ਸਾਹਿਬ ਦੇ ਮੁੱਖ-ਸੇਵਾਦਾਰ ਭਾਈ ਜਗਜੀਤ ਸਿੰਘ ਜੀ (ਕਾਕਾ ਵੀਰ ਜੀ) ਵਲੋਂ ਗੁਰਮਤਿ ਸੰਦੇਸ਼ ਸਾਂਝੇ ਕੀਤੇ ਗਏ।ਉਨ੍ਹਾਂ ਨੇ ਕਿਹਾ ਕਿ ਅੱਜ ਦਾ ਯੁਗ ਸਿੱਖੀ ਦੇ ਬੁਲੰਦ ਆਦਰਸ਼ਾਂ ਨੂੰ ਅਪਣਾਉਣ ਦੀ ਲੋੜ ਮਹਿਸੂਸ ਕਰ ਰਿਹਾ ਹੈ ਅਤੇ ਅਕਾਲ ਅਕੈਡਮੀਆਂ ਉਨ੍ਹਾਂ ਮੁੱਲਾਂ ਨੂੰ ਅਮਲ ਵਿੱਚ ਲਿਆਉਣ ਦੀ ਅਗਵਾਈ ਕਰ ਰਹੀਆਂ ਹਨ।
ਅੰਤ ‘ਚ ਡਾ. ਦਵਿੰਦਰ ਸਿੰਘ ਅਤੇ ਭਾਈ ਜਗਜੀਤ ਸਿੰਘ (ਕਾਕਾ ਵੀਰ ਜੀ) ਵਲੋਂ ਇਸ ਸਮਾਗਮ ਵਿੱਚ ਹਾਜ਼ਰੀ ਭਰਨ ਵਾਲੀਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ।

Check Also

ਸੂਬਾ ਸਰਕਾਰ ਵੱਲੋਂ 6000 ਖੇਡ ਸੇਟਡੀਅਮ ਹੋਰ ਬਣਾਏ ਜਾਣਗੇ – ਖ਼ਜ਼ਾਨਾ ਮੰਤਰੀ ਚੀਮਾ

ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ …