Thursday, September 24, 2026

ਸਲਾਨਾ ਗੁਰਮਤਿ ਸਮਾਗਮ ਨੂੰ ਸਮਰਪਿਤ ਅੱਖਾਂ ਦਾ ਮੁਫਤ ਚੈਕਅਪ ਤੇ ਆਪਰੇਸ਼ਨ ਕੈਂਪ ਆਯੋਜਿਤ

ਸੰਗਰੂਰ, 12 ਜੁਲਾਈ (ਜਗਸੀਰ ਲੌਂਗੋਵਾਲ) – ਕਲਗੀਧਰ ਟਰੱਸਟ ਬੜੂ ਸਾਹਿਬ ਅਤੇ ਸਮੂਹ ਨਗਰ ਤੇ ਇਲਾਕਾ ਨਿਵਾਸੀ ਸਾਧ-ਸੰਗਤ ਦੇ ਸਹਿਯੋਗ ਨਾਲ ਬਾਬਾ ਸੰਤੋਖ ਸਿੰਘ ਜੀ ਭਾਈ ਦਰਸ਼ਨ ਸਿੰਘ ਜੀ ਦੀ ਸਲਾਨਾ ਬਰਸੀ ਨੂੰ ਸਮਰਪਿਤ ਗੁਰਮਤ ਸਮਾਗਮ ਗੁਰਦੁਆਰਾ ਜਨਮ ਅਸਥਾਨ ਚੀਮਾਂ ਸਾਹਿਬ ਵਿਖੇ ਕਰਵਾਇਆ ਗਿਆ।ਵੱਖ-ਵੱਖ ਸੰਸਥਾਵਾਂ ਵਲੋਂ ਲੰਗਰ, ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ।ਡਾ. ਮਨਪ੍ਰੀਤ ਗਲੋਬਲ ਅੱਖਾਂ ਦਾ ਹਸਪਤਾਲ ਦੇ ਵਿਸ਼ੇਸ਼ ਸਹਿਯੋਗ ਨਾਲ ਜਸਪਾਲ ਸਿੰਘ ਦੀ ਅਗਵਾਈ ਹੇਠ ਅੱਖਾਂ ਦਾ ਮੁਫਤ ਮੈਡੀਕਲ ਚੈਕਅਪ ਅਤੇ ਅਪਰੇਸ਼ਨ ਕੈਂਪ ਦਾ ਅਯੋਜਿਤ ਕੀਤਾ ਗਿਆ।ਮੁੱਖ ਪ੍ਰਬੰਧਕ ਜਸਪਾਲ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿੱਚ ਵਿਸ਼ੇਸ਼ ਤੌਰ ‘ਤੇ ਇੰਜੀਨੀਅਰ ਵਿਨਰਜੀਤ ਸਿੰਘ ਖਡਿਆਲ ਜਨਰਲ ਸਕੱਤਰ ਸ਼਼੍ਰੋਮਣੀ ਅਕਾਲੀ ਦਲ, ਕਲਗੀਧਰ ਟਰਸਟ ਵਲੋਂ ਗੁਰਮੇਲ ਸਿੰਘ ਵੀਰ ਜੀ, ਖੁਸ਼ਪਾਲ ਸਿੰਘ ਸਾਬਕਾ ਚੇਅਰਮੈਨ, ਦਰਸ਼ਨ ਸਿੰਘ ਬਾਬੇ ਕਾ, ਪਰਮਜੀਤ ਸਿੰਘ ਨਿੱਕਾ ਬਿਜਲਪੁਰੀਆ, ਚਮਕੌਰ ਸਿੰਘ ਸ਼ਾਹਪੁਰ ਆਦਿ ਨੇ ਹਾਜ਼ਰੀ ਲਗਵਾਈ।ਪ੍ਰਬੰਧਕ ਹਰਮੇਸ਼ ਸਿੰਘ ਤੋਗਾਵਾਲ ਨੇ ਦੱਸਿਆ ਕਿ ਚਿੱਟੇ ਮੋਤੀਏ ਦੇ 20 ਆਪਰੇਸ਼ਨ ਮੁਫਤ ਕੀਤੇ ਜਾਣਗੇ ਅਤੇ ਦਵਾਈਆਂ ਫ੍ਰੀ ਦਿੱਤੀਆਂ ਗਈਆਂ।
ਇਸ ਮੌਕੇ ਕੁਲਵਿੰਦਰ ਸਿੰਘ, ਜਗਤਾਰ ਸਿੰਘ, ਗੁਰਇਕਬਾਲ ਸਿੰਘ, ਗੁਰਦੀਪ ਸਿੰਘ, ਗੱਗੀ ਮਾਨ ਆਦਿ ਹਾਜ਼ਰ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …