ਸੰਗਰੂਰ, 13 ਜੁਲਾਈ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਗੁਰੂ ਪੂਰਨਿਮਾ ਮੌਕੇ ਪ੍ਰੇਰਨਾਦਾਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
ਜਿਸ ਵਿੱਚ ਬੱਚਿਆਂ ਨੂੰ ਦੱਸਿਆ ਗਿਆ ਕਿ ਗੁਰੂ ਬਿਨ੍ਹਾਂ ਗਿਆਨ ਨਹੀਂ ਅਤੇ ਗਿਆਨ ਬਿਨਾਂ ਆਤਮਾ ਨਹੀਂ ਹੈ।ਸਕੂਲ ਦੇ ਚੇਅਰਮੈਨ ਸੰਜੈ ਸਿੰਗਲਾ ਨੇ ਬੱਚਿਆਂ ਨੂੰ ਕਿਹਾ ਕਿ ਗੁਰੂ ਪੂਰਨਿਮਾ ਦਾ ਦਿਨ ਅਧਿਆਪਕ ਅਤੇ ਗੁਰੂਆਂ ਦੇ ਸਨਮਾਨ ਦਾ ਦਿਨ ਹੈ ਅਤੇ ਸਾਡੇ ਜੀਵਨ ਵਿੱਚ ਗੁਰੂ ਦੀ ਭੂਮਿਕਾ ਕਿੰਨੀ ਮਹੱਤਵਪੂਰਨ ਹੈ।ਸਕੂਲ ਪ੍ਰਿੰਸੀਪਲ ਬਬੀ ਵਰਗੇਸ ਨੇ ਕਿਹਾ ਕਿ ਇੱਕ ਅਧਿਆਪਕ ਹੀ ਸਾਨੂੰ ਸਭ ਨੂੰ ਸਹੀ ਰਸਤਾ ਦਿਖਾਉਂਦਾ ਹੈ ਅਤੇ ਗਿਆਨ ਦੀ ਰੋਸ਼ਨੀ ਵੱਲ ਲੈ ਕੇ ਜਾਦਾ ਹੈ।ਇੱਕ ਗੁਰੂ ਹੀ ਸਾਨੂੰ ਸਹੀ ਗਲਤ ਦੀ ਪਹਿਚਾਣ ਕਰਨ ਵਿਚ ਮਦਦ ਕਰਦਾ ਹੈ।
ਇਸ ਮੌਕੇ ਸਕੂਲ ਦੇ ਸਟਾਫ ਮੈਂਬਰ ਸੁਰਿੰਦਰ ਸਿੰਘ (ਡੀ.ਪੀ.ਈ), ਸੁਰਭੀ, ਕੋਮਲ, ਅਮਨਜੋਤ, ਨੇਵੀ, ਹੀਨਾ, ਅਨੁਕੂਲ, ਕਮਲਜੀਤ, ਕਾਜਲ, ਕੋਮਲਪ੍ਰੀਤ, ਜਸਦੀਪ, ਮਨਪ੍ਰੀਤ, ਗੁਰਵਿੰਦਰ, ਤਮੰਨਾ, ਦਿਕਸ਼ਾ, ਹਰਪ੍ਰੀਤ, ਮੀਨਾ, ਸਾਕਸ਼ੀ, ਰਕਸੀਨ, ਮਨਦੀਪ, ਗਗਨਦੀਪ ਹਾਜ਼ਰ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media