Monday, September 21, 2026

ਬਠਿੰਡਾ ਵਿੱਚ ਘਰੇਲੂ ਬਿਜਲੀ ਕੁਨੈਕਸ਼ਨ ਲਈ ਕਿਸੇ ਨੂੰ ਨਹੀਂ ਹੋਣਾ ਪਵੇਗਾ ਖੱਜਲ -ਸਿੰਗਲਾ

16 ਫਰਵਰੀ ਤੱਕ ਪ੍ਰਾਪਤ ਕੀਤੇ ਜਾ ਸਕਦੇ ਨੇ ਘਰੇਲੂ ਕੁਨੈਕਸ਼ਨ

PPN1501201502

ਬਠਿੰਡਾ, 15 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਘਰੇਲੂ ਬਿਜਲੀ ਕੁਨੈਕਸ਼ਨ ਲੈਣ ਲਈ ਹੁਣ ਕਿਸੇ ਵੀ ਵਿਅਕਤੀ ਨੂੰ ਖੱਜਲ-ਖੁਆਰ ਨਹੀਂ ਹੋਵੇਗਾ, ਬਲਕਿ ਉਸਨੂੰ ਅਪਲਾਈ ਕਰਨ ਤੋਂ ਬਾਅਦ ਜਲਦ ਹੀ ਬਿਜਲੀ ਬੋਰਡ ਵਲੋਂ ਕੁਨੈਕਸ਼ਨ ਮੁਹੱਈਆ ਕਰਵਾ ਦਿੱਤਾ ਜਾਵੇਗਾ। ਸ਼੍ਰੀ ਸਿੰਗਲਾ ਅੱਜ ਪਾਵਰ ਹਾਊਸ ਰੋਡ ਬਠਿੰਡਾ ‘ਤੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਸੁਵਿਧਾ ਪਾਵਰ ਕੇਂਦਰ ਵਿਖੇ ਇਸ ਸਹੂਲਤ ਦੀ ਸ਼ੁਰੂਆਤ ਕਰਨ ਦੌਰਾਨ ਸੰਬੋਧਨ ਕਰ ਰਹੇ ਸਨ। ਸਿੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਪਟਿਆਲਾ ਵਲੋਂ ਜਾਰੀ ਸਰਕੂਲਰ (16 ਦਸੰਬਰ 2014) ਅਨੁਸਾਰ ਉਨ੍ਹਾਂ ਬਿਨੈਕਾਰਾਂ ਨੂੰ ਜਿਨ੍ਹਾਂ ਵਲੋਂ ਸਰਕਾਰੀ ਅਤੇ ਅਰਧ ਸਰਕਾਰੀ ਜਗ੍ਹਾ ‘ਤੇ ਅਣ-ਅਧਿਕਾਰਤ ਤੌਰ ‘ਤੇ ਰਿਹਾਇਸ਼ ਕੀਤੀ ਹੋਈ ਹੈ, ਨੂੰ ਘਰੇਲੂ ਕੁਨੈਕਸ਼ਨ ਦੇਣ ਲਈ 16 ਫਰਵਰੀ ਤੱਕ ਦਾ ਸਮਾਂ ਦਿੱਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਉਪਰੋਕਤ ਜਗ੍ਹਾ ‘ਤੇ ਰਿਹਾਇਸ਼ੀ ਬਿਨੈਕਾਰ ਪ੍ਰਤੀ ਬੇਨਤੀ ਦੇ ਨਾਲ ਇਕ ਇਨਡੈਮਨਿਟੀ ਬਾਊਂਡ ਭਰ ਕੇ ਘਰੇਲੂ ਕੁਨੈਕਸ਼ਨ ਪ੍ਰਾਪਤ ਕਰ ਸਕਦਾ ਹੈ।ਉਨ੍ਹਾਂ ਕਿਹਾ ਕਿ ਬਿਜਲੀ ਦਾ ਕੁਨੈਕਸ਼ਨ ਲੈਣ ਕਾਰਨ ਬਿਨੈਕਾਰ ਨੂੰ ਜਗ੍ਹਾ ਸਬੰਧੀ ਮਾਲਕੀ ਦਾ ਅਧਿਕਾਰ ਨਹੀਂ ਹੋਵੇਗਾ। ਇਸ ਮੌਕੇ ਸ਼੍ਰੀ ਸਿੰਗਲਾ ਦੀ ਮੌਜੂਦਗੀ ਵਿਚ ਕਈ ਬਿਨੈਕਾਰਾਂ ਨੇ ਘਰੇਲੂ ਕੁਨੈਕਸ਼ਨ ਲਈ ਬਿਨੈ ਵੀ ਕੀਤਾ। ਇਸ ਮੌਕੇ ਇੰਜ. ਗਿਆਨ ਚੰਦ ਸਿੰਗਲਾ ਨਿਗਰਾਨ ਇੰਜਨੀਅਰ/ਵੰਡ ਹਲਕਾ ਪੀ.ਐਸ.ਪੀ.ਸੀ.ਐਲ ਬਠਿੰਡਾ, ਇੰਜ. ਹਰਦੀਪ ਸਿੰਘ ਸਿੱਧੂ ਵਧੀਕ ਨਿਗਰਾਨ ਇੰਜਨੀਅਰ/ਵੰਡ ਮੰਡਲ ਪੀ.ਐਸ.ਪੀ.ਸੀ.ਐਲ, ਇੰਜ. ਜੱਸਾ ਸਿੰਘ ਸਹਾਇਕ ਇੰਜਨੀਅਰ ਤੋਂ ਇਲਾਵਾ ਹੋਰ ਵੀ ਸ਼ਖਸ਼ੀਅਤਾਂ ਹਾਜ਼ਰ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply