
ਬਠਿੰਡਾ, 15 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਡੇਰਾ ਸਿਰਸਾ ਦੇ ਮੁੱਖੀ ਦੁਆਰਾ ਬਣਾਈ ਗਈ ਫਿਲਮ ਨੇ ਪੰਜਾਬ ਸਰਕਾਰ ਨੂੰ ਵਖਤ ਪਾਇਆ ਹੋਇਆ ਹੈ ।ਇਸ ਫਿਲਮ ਦਾ ਜਿਥੇ ਸਿੱਖ ਜਥੇਬੰਦੀਆ ਵੱਲੋ ਵਿਰੋਧ ਕੀਤਾ ਜਾ ਰਿਹਾ ਹੈ, ਉਥੇ ਡੇਰਾ ਪ੍ਰੇਮੀਆਂ ਦਾ ਇਸ ਫਿਲਮ ਪ੍ਰਤੀ ਉਤਸ਼ਾਹ ਵੀ ਵੇਖਣਯੋਗ ਹੈ । ਡੇਰਾ ਪ੍ਰੇਮੀਆਂ ਵੱਲੋ ਇਸ ਫਿਲਮ ਦੇ ਪ੍ਰਚਾਰ ਲਈ ਨਵੇ-ਨਵੇ ਢੰਗ ਤਰੀਕੇ ਅਪਣਾਏ ਜਾ ਰਹੇ ਹਨ, ਜਿਸ ਕਾਰਨ ਦੋ ਫਿਰਕਿਆਂ ਵਿੱਚ ਤਨਾਅ ਬਣਿਆ ਹੋਇਆ ਹੈ। ਡੇਰਾ ਸਿਰਸਾ ਦੇ ਮੁੱਖੀ ਵੱਲੋ ਬਣਾਈ ਫਿਲਮ ‘ਮੈਸਜਰ ਆਫ ਗਾਡ’ ਨੂੰ 16 ਜਨਵਰੀ ਨੂੰ ਰਿਲੀਜ਼ ਕੀਤਾ ਜਾਣਾ ਸੀ, ਪਰ ਸੈਸਰ ਬੋਰਡ ਵੱਲੋ ਇਸ ਫਿਲਮ ਰਿਵੲਇਜਿੰਗ ਕਮੇਟੀ ਕੋਲ ਭੇਜਣ ਕਾਰਨ ਇਹ ਫਿਲਮ ਵਿਚਕਾਰ ਲਮਕ ਗਈ ਹੈ ।ਉਧਰ ਇਸ ਫਿਲਮ ਕਾਰਨ ਦੋ ਫਿਰਕਿਆਂ ਵਿਚ ਬਣੇ ਤਨਾਅ ਕਾਰਨ ਪੰਜਾਬ ਪੁਲਿਸ ਦੁਆਰਾ ਜਿਲ੍ਹੇ ਵਿੱਚ ਹਾਈ ਅਲਰਟ ਕਰਕੇ ਫਲੈਗ ਮਾਰਚ ਕੀਤਾ ਗਿਆ ।ਕਿਉਕਿ ਪੰਜਾਬ ਵਿਚ ਡੇਰਾ ਸਿਰਸਾ ਦਾ ਪ੍ਰਭਾਵ ਸਭ ਤੋ ਵੱਧ ਮਾਲਵੇ ਖੇਤਰ ਵਿੱਚ ਹੈ ਅਤੇ ਪਿਛਲੀ ਵਾਰ ਵੀ ਸਿੱਖਾਂ ਤੇ ਡੇਰਾ ਪ੍ਰੇਮੀਆਂ ਦਰਮਿਆਨ ਟਕਰਾਅ ਵੀ ਇਸ ਖੇਤਰ ਤੋਂ ਸ਼ੁਰੂ ਹੋਇਆ ਸੀ।ਪੁਲਿਸ ਵਲੋਂ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਿਪਟਣ ਲਈ ਅੱਜ ਆਰਮਡ ਪੁਲਿਸ ਤੇ ਰੈਪਿਡ ਫੋਰਸ ਨੂੰ ਲੈ ਕੇ ਸ਼ਹਿਰ ਦੇ ਵੱਖ-ਵੱਖ ਬਜਾਰਾਂ ਵਿੱਚ ਫਲੈਗ ਮਾਰਚ ਕੱਢਿਆ ਗਿਆ।ਇਸ ਫਲੈਗ ਦੀ ਮਾਰਚ ਦੀ ਅਗਵਾਈ ਐਸ. ਪੀ. ਸਿਟੀ ਦੇਸ ਰਾਜ ਕਰ ਰਹੇ ਸਨ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media