Friday, March 13, 2026

ਸਿਹਤ ਵਿਭਾਗ ਵਲੋਂ ਮਟਰਨਲ ਡੈਥ ਰਿਵਿਊ ਸੰਬਧੀ ਮੀਟਿੰਗ

ਅੰਮ੍ਰਿਤਸਰ, 13 ਦਸੰਬਰ (ਸੁਖਬੀਰ ਸਿੰਘ) – ਸਿਵਲ ਸਰਜਨ ਡਾ. ਸਤਿੰਦਰਜੀਤ ਸਿੰਘ ਬਜਾਜ ਦੀ ਪ੍ਰਧਾਨਗੀ ਹੇਠ ਮਟਰਨਲ ਡੈਥ ਰਿਵਿਊ ਸਬੰਧੀ ਵਿਸ਼ੇਸ਼ ਮੀਟਿੰਗ ਦਫਤਰ ਸਿਵਲ ਸਰਜਨ ਅੰਮ੍ਰਿਤਸਰ ਵਿਖੇ ਕੀਤੀ ਗਈ।ਸਿਵਲ ਸਰਜਨ ਡਾ. ਸਤਿੰਦਰਜੀਤ ਸਿੰਘ ਬਜਾਜ ਨੇ ਦੱਸਿਆ ਕਿ ਜੇਕਰ ਗਰਭਵਤੀ ਮਾਵਾਂ ਦੀ ਸਮੇਂ ‘ਤੇ ਰਜਿਸਟਰੇਸ਼ਨ ਕਰਵਾਈ ਜਾਵੇ ਅਤੇ ਸਾਰੇ ਐਂਟੀਨੇਟਲ ਚੈਕਅੱਪ ਟਾਈਮ ਨਾਲ ਕੀਤੇ ਜਾਣ ਤਾਂ ਅਸੀਂ ਜਣੇਪੇ ਸਮੇਂ ਹੋਣ ਵਾਲੇ ਮੌਤ ਦਰ ਵਿੱਚ ਕਾਫੀ ਸੁਧਾਰ ਲਿਆ ਸਕਦੇ ਹਾ।ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਨੀਲਮ ਭਗਤ ਵਲੋਂ ਮਟਰਨਲ ਡੈਥ ਰਿਵਿਊ ਕੀਤਾ ਗਿਆ।ਉਹਨਾਂ ਆਖਿਆ ਕਿ ਜੇਕਰ ਗਰਭਵਤੀ ਮਾਵਾਂ ਦੀ ਸਮੇਂ ਤੇ ਰਜਿਸਟਰੇਸ਼ਨ ਕੀਤੀ ਜਾਵੇ ਤਾਂ ਹਾਈਰਿਸਕ ਕੇਸਾਂ ਦਾ ਜਲਦੀ ਪਤਾ ਲਗਾਇਆ ਜਾ ਸਕਦਾ ਹੈ ਅਤੇ ਉਹਨਾਂ ਦਾ ਮਾਹਿਰ ਡਾਕਟਰਾਂ ਪਾਸੋਂ ਇਲਾਜ਼ ਕਰਵਾ ਕੇ ਸੁਰੱਖਿਅਤ ਜਣੇਪਾ ਕਰਵਾਉਣ ਦੇ ਕਾਬਲ ਬਣਾਇਆ ਜਾ ਸਕਦਾ ਹੈ।ਇਸ ਅਵਸਰ ਤੇ ਸਹਾਇਕ ਸਿਵਲ ਸਰਜਨ ਡਾ. ਰਜਿੰਦਰਪਾਲ ਕੌਰ, ਜਿਲਾ੍ ਐਮ.ਈ.ਆਈ.ਓ ਅਮਰਦੀਪ ਸਿੰਘ, ਡਿਪਟੀ ਕਮਲ ਭੱਲਾ ਸਮੇਤ ਸਮੂਹ ਸਟਾਫ ਹਾਜ਼ਰ ਸੀ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …